ਬਜਵਾੜਾ ਕਲਾ ’ਚ ਹੋਲੇ ਮੁਹੱਲੇ ਮੌਕੇ ਤਿੰਨ ਰੋਜਾ ਚਾਹ ਪਕੌੜਿਆ ਦੇ ਲੰਗਰ ਲਗਾਏ

ਫੋਟੋ ਕੈਪਸ਼ਨ- -ਪਿੰਡ ਬਜਵਾੜਾ ਕਲਾ ਵਿਖੇ ਹੋਲਾ ਮੁਹੱਲੇ ਮਨਾਉਣ ਵਾਲੀਆ ਸੰਗਤਾਂ ਲਈ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਚਾਹ ਪੰਕੌੜਿਆ ਦੇ ਲੰਗਰਾਂ ਵਿਚ ਸੇਵਾ ਕਰਦੇ ਹੋਏ ਤੇ ਹੋਰ।

ਹੁਸ਼ਿਆਰਪੁਰ/ਸ਼ਾਮਚੁਰਾਸੀ, (ਚੁੰਬਰ) (ਸਮਾਜ ਵੀਕਲੀ):  ਪਿੰਡ ਬਜਵਾੜਾ ਕਲਾ ਵਿਖੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਤਰਨਾ ਦਲ ਹੁਸ਼ਿਆਰਪੁਰ-ਉੂਨਾ ਰੋਡ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਮਨਾਉਣ ਆਉਣ ਜਾਣ ਵਾਲੀਆ ਸੰਗਤਾਂ ਲਈ ਤਿੰਨ ਰੋਜਾ ਚਾਹ ਪੰਕੌੜਿਆ ਦਾ ਲੰਗਰ ਜਥੇਬੰਦੀ ਦੇ ਮੁੱਖੀ ਜਥੇਦਾਰ ਬਾਬਾ ਗੁਰਦੇਵ ਸਿੰਘ ਸਾਹਿਬਜਾਦਾ ਬਾਬਾ ਫਹਤਿ ਸਿੰਘ ਛਾਉਣੀ ਨਿੰਹਗ ਸਿੰਘਾਂ ਤਰਨਾ ਦਲ ਲਗਾਇਆ ਗਿਆ।

ਇਸ ਮੌਕੇ ਬਾਬਾ ਕੰਵਲਪਾਲ ਸਿੰਘ ਹੁਸ਼ਿਆਰਪੁਰ ਨੇ ਦੱਸਿਆ ਕਿ ਸਭ ਤੋ ਪਹਿਲਾ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਹਾਲ ਵਿਚ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ, ਭਾਈ ਜਸਵਿੰਦਰ ਸਿੰਘ ਬਜਵਾੜਾ ਕਲਾ ਆਦਿ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਨੇ ਦਿੱਲੀ ਵਿਖੇ ਕਿਸਾਨ ਰੋਸ ਧਰਨੇ ਅੰਦਲੋਨ ਕਰਨ ਰਹੀਆ ਕਿਸਨਾ ਜਥੇਬੰਦੀਆ ਦੀ ਚੜਦੀ ਕਲਾ ਅਤੇ ਧਰਨਾ ਕਾਮਯਾਬੀ ਲਈ ਅਰਦਾਸ ਬੇਨਤੀ ਕੀਤੀ ਗਈ। ਉਨ੍ਹਾ ਦੱਸਿਆ ਕਿ ਸਮੂਹ ਆਉਣ ਜਾਣ ਵਾਲੀਆ ਸੰਗਤਾਂ ਪਿਆਰ ਸਤਿਕਾਰ ਨਾਲ ਬੈਠ ਕੇ ਚਾਹ ਪੰਕੌੜਿਆ ਦੇ ਲੰਗਰ ਛਕਾਏ ਗਏ।

ਇਸ ਮੌਕੇ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਨੇ ਸਮੂਹ ਸਹਿਯੋਗੀ ਸੰਗਤਾਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਇਸ ਮੌਕੇ ਬਾਬਾ ਜੱਸਾ ਸਿੰਘ ਇੰਗਲੈਡ, ਬਾਬਾ ਨਵਜੋਤ ਸਿੰਘ ਮਹਿਲਾਵਾਲੀ, ਬਾਬਾ ਜਸਵਿੰਦਰ ਸਿੰਘ ਹੈਡ ਗ੍ਰੰਥੀ, ਬਾਬਾ ਜੱਸਾ ਸਿੰਘ, ਬਾਬਾ ਰਾਜੂ ਸਿੰਘ, ਬਾਬਾ ਸੁਰਜੀਤ ਸਿੰਘ ਢੱਕੋਵਾਲ, ਬਾਬਾ ਅਜਮੇਹਰ ਸਿੰਘ ਬਾਘਾ, ਬਾਬਾ ਬਲਵੀਰ ਸਿੰਘ ਹੇੜੀਆ, ਬਾਬਾ ਜਸਪ੍ਰੀਤ ਸਿੰਘ, ਬਾਬਾ ਕੰਵਲਪਾਲ ਸਿੰਘ ਹੁਸ਼ਿਆਰਪੁਰ, ਬਾਬਾ ਮਨਜਿੰਦਰ ਸਿੰਘ ਲੰਗੇਰੀ, ਬਾਬਾ ਗੁਰਪ੍ਰੀਤ ਸਿੰਘ ਲੰਗੇਰੀ, ਰਣਵੀਰ ਸਿੰਘ ਮਹਿਲਾਵਾਲੀ, ਤਲਵਿੰਦਰ ਸਿੰਘ, ਨਵਜੋਤ ਸਿੰਘ, ਅਕਾਸ਼ਦੀਪ ਸਿੰਘ, ਜਗਪਿੰਦਰ ਸਿੰਘ ਲਕਸੀਹਾ, ਬਾਬਾ ਜਸਵਿੰਦਰ ਸਿੰਘ, ਬਾਬਾ ਹਰਭਜਨ ਸਿੰਘ ਹੁੱਕੜਾ, ਇੰਦਰਜੀਤ ਸਿੰਘ, ਮਨਜੀਤ ਸਿੰਘ ਬਸੀ ਬਾਹਰੀਆ ਆਦਿ ਹਾਜ਼ਰ ਸਨ।

Previous articleਨਡਾਲੋ ’ਚ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਖੂਨਦਾਨ ਕੈਂਪ ਲਗਾਇਆ
Next articleਠੱਕਰਵਾਲ ’ਚ ਹੋਲੇ ਮਹੱਲੇ ਮੌਕੇ ਸਾਲਾਨਾ ਬੈਲ ਗੱਡੀਆ ਦੀਆ ਦੋੜਾ ਕਰਵਾਈਆ