ਦੇਸ਼ ’ਚ ਛੇ ਮਹੀਨਿਆਂ ਦੌਰਾਨ 20 ਹਜ਼ਾਰ ਤੋਂ ਘੱਟ ਨਵੇਂ ਮਾਮਲੇ

ਨਵੀਂ ਦਿੱਲੀ (ਸਮਾਜ ਵੀਕਲੀ):  ਕਰੀਬ ਛੇ ਮਹੀਨਿਆਂ ਬਾਅਦ ਬੀਤੇ 24 ਘੰਟਿਆਂ ਵਿਚ ਭਾਰਤ ਵਿਚ ਸਾਹਮਣੇ ਆਏ ਕੋਵਿਡ-19 ਦੇ ਨਵੇਂ ਕੇਸਾਂ ਦੀ ਗਿਣਤੀ 20 ਹਜ਼ਾਰ ਤੋਂ ਘੱਟ ਹੈ। ਇਸ ਸਮੇਂ ਦੌਰਾਨ 19556 ਕੇਸ ਆਉਣ ਬਾਅਦ ਦੇਸ਼ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1 ਕਰੋੜ 75 ਹਜ਼ਾਰ 116 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ ਕੋਵਿਡ-19 ਕਾਰਨ 301 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,46,111 ਹੋ ਗਈ।

Previous articleਪੰਜਾਬ ਵਿੱਚ ਆੜ੍ਹਤੀਆਂ ਦੀ ਚਾਰ ਦਿਨਾਂ ਹੜਤਾਲ ਸ਼ੁਰੂ
Next articleਅਮਰੀਕੀ ਸੰਸਦ ਵੱਲੋਂ ਕੋਵਿਡ ਰਾਹਤ ਪੈਕੇਜ ਪਾਸ