ਦੁਨੀਆਂ

ਮਨਦੀਪ ਕੌਰ ਦਰਾਜ

(ਸਮਾਜ ਵੀਕਲੀ)

ਇਹ ਦੁਨੀਆ ਕਈ ਰੰਗ ਦੀ ਬੀਬਾ, ਤੈਥੋੰ ਜ਼ਿੰਦਗੀ ਸੰਭਾਲੀ ਨਹੀਂ ਜਾਣੀ , ਇੱਥੇ ਭ੍ਰਿਸ਼ਟਾਚਾਰ ਵੀ ਵਧ ਗਿਆ ਏ, ਤੇ ਵਧ ਗਏ ਘੁਟਾਲੇ ,
ਜੇ ਗਏ ਅੰਗਰੇਜ਼ ਇੱਥੋਂ ਤਾਂ ਕੁਰਸੀ ਤੇ ਬਹਿ ਗਏ ਕਾਲੇ,
ਤੂੰ ਨੌਕਰੀ ਭਾਲਦੀ ਏੰ ,
ਇੱਥੇ ਮੁਰਗੀ ਵੀ ਬਿਨ ਰਿਸ਼ਵਤ ਤੋਂ ਪਾਲੀ ਨੀ ਜਾਣੀ ,
ਇਹ ਦੁਨੀਆਂ ਕਈ ਰੰਗ ਦੀ ਬੀਬਾ, ਤੈਥੋਂ ਜ਼ਿੰਦਗੀ ਸੰਭਾਲੀ ਨਹੀਂ ਜਾਣੀ ।

ਇਹ ਲੋਕੀਂ ਭੁੱਲ ਗਏ ਭਗਤ ਸਿੰਘ ਨੂੰ ,
ਤੇ ਭੁੱਲੇ ਉਹਦੀ ਕੁਰਬਾਨੀ ,
ਵਿੱਚ ਡੁੱਬ ਗਏ ਨਸ਼ਿਆਂ ਦੇ,
ਉਹਦੇ ਕਈ ਹਾਣੀ,
ਜਿਹੜੇ ਬਾਕੀ ਰਹਿ ਗਏ ਨੇ,
ਉਨ੍ਹਾਂ ਤੇ ਰਾਜਨੀਤੀ ਦੀ ਬਾਜ਼ੀ ਖਾਲੀ ਨਹੀਂ ਜਾਣੀ,
ਇਹ ਦੁਨੀਆਂ ਕਈ ਰੰਗ ਦੀ ਬੀਬਾ, ਤੈਥੋੰ ਜ਼ਿੰਦਗੀ ਸੰਭਾਲੀ ਨਹੀਂ ਜਾਣੀ ।

ਸੋਚ ਸਾਰੇ ਸ਼ਹੀਦਾਂ ਦੀ ਬੱਸ ਸੋਚ ਹੀ ਰਹਿਗੀ ,
ਨੌਜਵਾਨ ਪੀੜ੍ਹੀ ਵਸ ਪੱਛਮੀ ਕਲਚਰ ਦੇ ਪੈ ਗਈ,
ਮਨਦੀਪ ਉਹ ਭੁੱਲੇ ਸਭ ਸਾਂਝਾਂ ਨੂੰ , ਜਿੰਦ ਨਸ਼ਿਆਂ ਵਿਚ ਜਾਂਦੇ ਨੇ ਗਾਲੀ , ਇਹ ਦੁਨੀਆ ਕਈ ਰੰਗ ਦੀ ਬੀਬਾ ,
ਤੈਥੋੰ ਜ਼ਿੰਦਗੀ ਸੰਭਾਲੀ ਨਹੀੰ ਜਾਣੀ।

ਮਨਦੀਪ ਕੌਰ ਦਰਾਜ
           9877567020

Previous articleਸਾਡੀ ਤਾਂ ਸਬਰਨੀਤੀ…….
Next articleਆਪੋ ਆਪਣਾ ਹਿੱਸਾ