ਜਰਖੜ ਖੇਡਾਂ ਦੀ ਚੜ੍ਹਦੀ ਕਲਾਂ ਲਈ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਸੰਪਨ

ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵਲੋਂ 35ਵੀਆਂ ਕੋਕਾ ਕੋਲਾ ,ਏਵਨ ਸਾਈਕਲ ਜਰਖੜ ਖੇਡਾਂ ਦੀ ਚੜ੍ਹਦੀ ਕਲਾਂ ਲਈ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਅੱਜ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਪਾਏ ਗਏ। ਇਸ ਮੌਕੇ ਖੇਡਾਂ ਅਤੇ ਖਿਡਾਰੀਆਂ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ ਗਈ। ਇਸ ਮੌਕੇ ਇਸ ਵਰੇ ਵਿਛੜੇ ਸਾਥੀ ਡਾ: ਦਰਸ਼ਨ ਬੜੀ, ਮਾਤਾ ਕੁਲਦੀਪ ਕੌਰ ਗਰੇਵਾਲ, ਹਰਬੰਸ ਸਿੰਘ ਗਿੱਲ, ਪੱਤਰਕਾਰ ਜੱਸੀ ਫੱਲੇਵਾਲੀਆ , ਗੁਰਿੰਦਰ ਸਿੰਘ ਵੜੈਚ ਦੀ ਆਤਮਿਕ ਸ਼ਾਤੀ ਦੀ ਅਰਦਾਸ ਵੀ ਕੀਤੀ।ਜਰਖੜ ਖੇਡਾਂ ਜੋ 27-28-29 ਜਨਵਰੀ ਨੂੰ ਹੋ ਰਹੀਆਂ ਹਨ ।

ਇਨ੍ਹਾਂ ਖੇਡਾਂ ਵਿੱਚ ਨਾਇਬ ਸਿੰਘ ਜੋਧਾ ਆਲ ਓਪਨ ਕਬੱਡੀ ਕੱਪ , ਧਰਮ ਸਿੰਘ ਜਰਖੜ ਨਿਰੋਲ ਇੱਕ ਪਿੰਡ ਓਪਨ ਕੱਪ,ਮਹਿੰਦਰਪ੍ਰਤਾਪ ਗਰੇਵਾਲ ਗੋਲਡ ਕੱਪ, ਹਾਕੀ ਲੜਕੀਆਂ , ਹਾਕੀ ਜੂਨੀਅਰ ਮੁੰਡੇ, ਬਚਨ ਸਿੰਘ ਮੰਡੋਰ ਕੁਸ਼ਤੀ ਕੱਪ, ਅਮਰਜੀਤ ਗਰੇਵਾਲ ਵਾਲੀਬਾਲ ਕੱਪ ਆਦਿ ਖੇਡਾਂ ਦੇ ਮੁਕਾਬਲੇ ਹੋਣਗੇ। 29 ਜਨਵਰੀ ਨੂੰ ਲੋਕ ਗਾਇਕ ਹਰਭਜਨ ਮਾਨ ਦਾ ਅਖਾੜਾ ਲੱਗੇਗਾ। ਇਸ ਮੌਕੇ ਚੈਅਰਮੈਨ ਨਰਿੰਦਰਪਾਲ ਸਿੰਘ ਸਿੱਧੂ , ਪ੍ਰਧਾਨ ਹਰਕਮਲ ਸਿੰਘ , ਨਰਾਇਣ ਸਿੰਘ ਗਰੇਵਾਲ, ਦੇਪਿੰਦਰ ਸਿੰਘ ਡਿੰਪੀ, ਬਲਬੀਰ ਸਿੰਘ ਇੰਸਪੈਕਟਰ, ਟਰੱਸਟ ਦੇ ਸਮੂਹ ਮੈੰਬਰਾਂ ਤੇ ਅਹੁਦੇਦਾਰ ਹਾਜਰ ਸਨ । ਲੋਕਾ ਨੂੰ ਜਰਖੜ ਖੇਡਾਂ ਤੇ ਆਓੁਣ ਦਾ ਸੱਦਾ ਦਿੱਤਾ।

 

Previous articleਗ਼ਜ਼ਲ
Next articleਬੋਲ ਵੇ ਮੁਸਾਫ਼ਰਾ…..