ਤੇਰੇ ਬਾਝੋਂ ਬਾਪੂ

ਸੁਖਚੈਨ ਸਿੰਘ ਚੰਦ ਨਵਾਂ

(ਸਮਾਜ ਵੀਕਲੀ)

ਜਦ ਤੂੰ ਹੁੰਦਾ ਸੀ ਬਾਪੂ ਅਜ਼ਬ ਨਜ਼ਾਰੇ ਹੁੰਦੇ ਸੀ।
ਮੁੱਠੀ ਦੇ ਵਿੱਚ ਅੰਬਰਾਂ ਦੇ ਤਦ ਤਾਰੇ ਹੁੰਦੇ ਸੀ।
ਹੁਣ ਤਾਂ ਹੱਥੀਂ ਸੱਧਰਾਂ ਦੇ ਗਲ ਘੁੱਟਣੇ ਪੈ ਜਾਂਦੇ।
ਇੱਕ ਤੇਰੇ ਬਾਝੋਂ ਬਾਪੂ ਚਾਅ ਅਧੂਰੇ ਰਹਿ ਜਾਂਦੇ।

ਜਦ ਬਚਪਨ ਦੀਆਂ ਯਾਦਾਂ ਆਣ ਸਿਰ੍ਹਾਣੇ ਖੜ੍ਹ ਜਾਵਣ।
ਮੱਲੋ ਜੋਰੀ ਗਮ ਤੇਰੇ ਵਿੱਚ ਅੱਖੀਆਂ ਹੜ੍ਹ ਜਾਵਣ ।
ਹੰਝੂ ਦਰਦ ਵਿਛੋੜੇ ਦਾ ਦੁੱਖ ਰਮਜ਼ ਚ ਕਹਿ ਜਾਂਦੇ।
ਇੱਕ ਤੇਰੇ ਬਾਝੋਂ ਬਾਪੂ ਚਾਅ ਅਧੂਰੇ ਰਹਿ ਜਾਂਦੇ।

ਰਾਜ ਕੁਮਾਰਾਂ ਵਾਂਗੂੰ ਤੂੰ ਜੋ ਲਾਡ ਲਡਾਉਂਦਾ ਰਿਹਾ।
ਚੁੱਕ ਕੰਧੇੜੇ ਦੁਨੀਆਂ ਭਰ ਦੀ ਸੈਰ ਕਰਾਉਂਦਾ ਰਿਹਾ।
ਨਿੱਤ ਮਹਿਲ ਸੰਜੋਏ ਸੁਪਨਿਆਂ ਦੇ ਬਿਨ ਤੇਰੇ ਢਹਿ ਜਾਂਦੇ।
ਇੱਕ ਤੇਰੇ ਬਾਝੋਂ ਬਾਪੂ ਚਾਅ ਅਧੂਰੇ ਰਹਿ ਜਾਂਦੇ।

ਸਾਰੇ ਘਰ ਦੀ ਰੌਣਕ ਬਾਪੂ ਨਾਲ ਲੈ ਗਿਆ ਤੂੰ।
ਮੁੜ ਆ ਰੋਜ਼ ਉਡੀਕਾਂ ਕਿੱਥੇ ਜਾ ਬਹਿ ਗਿਆ ਤੂੰ।
“ਸੁੱਖ” ਘੂਰੀਂ ਲੱਖ ਵਾਰ ਝਿੜਕ ਹੁਣ ਹੱਸਕੇ ਸਹਿ ਜਾਂਦੇ।
ਇੱਕ ਤੇਰੇ ਬਾਝੋਂ ਬਾਪੂ ਚਾਅ ਅਧੂਰੇ ਰਹਿ ਜਾਂਦੇ।

ਸੁਖਚੈਨ ਸਿੰਘ ਚੰਦ ਨਵਾਂ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਕੀ ਗੁਰਦੁਆਰਾ ਐਕਟ ਦੀ ਜ਼ਰੂਰਤ ਹੈ ?