ਤਰੀਕ ਤੇ ਤਰੀਕ

ਜਤਿੰਦਰ ਭੁੱਚੋ

 

(ਸਮਾਜ ਵੀਕਲੀ)

ਤੇਰਾ ਫ਼ੈਸਲਾ ਨੀ ਹੈਗਾ ਇਹ ਠੀਕ ਦਿੱਲੀਏ
ਪਾਈ ਜਾਨੀਂ ਏਂ ਤਰੀਕ ਤੇ ਤਰੀਕ ਦਿੱਲੀਏ।
ਅੰਨਦਾਤੇ ਦਾ ਤੂੰ ਪਰਖੀ ਜਾਨੀ ਏ  ਸਬਰ
ਟਾਲ ਮਟੋਲ ਵੀ ਹੁੰਦੈ ਇੱਕ ਹੱਦ ਤੀਕ ਦਿੱਲੀਏ  ।
ਜੇ ਹੱਥ ਤੇਰੀ ਕੁਰਸੀ ਦੇ ਪਾਵਿਆਂ ਨੂੰ ਪਾ ਲਿਆ
ਚੱਡਿਆਂ ‘ਚ ਲੈ ਕੇ ਪੂਛ ਉੱਠੇਂਗੀ ਤੂੰ ਚੀਕ ਦਿੱਲੀਏ ।
ਵੇਲੇ ਸਿਰ ਪਾ ਲੈ ਝੋਲੀ ਚੁੱਕ ਡੁੱਲ੍ਹੇ ਹੋਏ ਬੇਰਾਂ ਨੂੰ
ਪਛਤਾਵੇਂਗੀ ਜੇ ਸਾਡੀ ਮੁੱਕਗੀ ਉਡੀਕ ਦਿੱਲੀਏ  ।
ਕੋਝੀਆਂ ਤੂੰ ਚਾਲਾਂ ਸਦੀਆਂ ਤੋਂ ਆਈ ਚੱਲਦੀ
ਸਾਡੀ  ਪੀੜ ਦੀ ਵੀ ਕਦੇ ਬਣ ਜਾ ਸ਼ਰੀਕ ਦਿੱਲੀਏ  ।
ਇੱਟ ਕੁੱਤੇ ਦਾ ਤੂੰ ਸਦੀਆਂ ਤੋਂ  ਵੈਰ ਰੱਖਿਆ
ਜੱਗੋਂ ਤੇਰਵੀਂ ਕੋਈ ਗੱਲ ਕਰ ਬਣਕੇ ਰਫ਼ੀਕ ਦਿੱਲੀਏ  ।
ਕੁਝ ਪਾ ਗਏ ਸ਼ਹੀਦੀਆਂ ਤੇ ਅਸੀਂ ਤਿਆਰ ਬੈਠੇ ਹਾਂ
ਜਿੱਤ ਕੇ ਹੀ ਮੁੜਨਾ,  ਹੈ ਗੱਲ ਤਸਦੀਕ ਦਿੱਲੀਏ।
ਜਤਿੰਦਰ ਭੁੱਚੋ 
9501475400
Previous articleਕਿਰਤੀ ਕਿਸਾਨ ਅੰਦੋਲਨ – ਲੜਾਈ ਇਸ ਸਮੇਂ ਆਨ, ਬਾਨ ਤੇ ਸ਼ਾਨ ਨੂੰ ਬਚਾਉਣ ਦੀ ਹੈ
Next articleਸਲਾਨਾ ਬਾਲ ਮੈਗਜੀਨ ਮੇਰੀ ਪਹਿਲੀ ਉਡਾਣ ਰਿਲੀਜ਼ ਸੰਬੰਧੀ ਸਮਾਰੋਹ ਆਯੋਜਿਤ