ਅਜੋਕੀਆਂ ਗੱਲਾਂ

(ਸਮਾਜ ਵੀਕਲੀ)

1.
ਯੂ.ਪੀ ਦਾ ਇੱਕ ਸ਼ੇਰ ਦਹਾੜਿਆ ,
ਲੱਖਾਂ ਸ਼ੇਰ ਇਕੱਠੇ ਹੋ ਗਏ  ।
ਅਜੇ ਅਸਾਡੀ ਅਣਖ ਜਿਉਂਦੀ ,
ਕਹਿ ਕੇ ਓਸ ਦੇ ਨਾਲ਼ ਖਲੋ ਗਏ ।
ਫਿਰਦੇ ਸੀ ਜਿਹੜੇ ਪੂੰਛਾਂ ਚੁੱਕੀਂ ,
ਸਾਰੇ ਚੱਡਿਆਂ ਵਿੱਚ ਲਕੋ ਗਏ  ।
ਪੁਲਸ ਤੇ ਗੁੰਡਿਆਂ ਨੂੰ ਸਮਝਾ ‘ਤਾ ,
ਹਾਕਮ ਜਦੋਂ ਸੀ ਨਬਜ਼ਾਂ ਟੋਹ ਗਏ ।
2 .
ਹਾਕਮ ਦਾ ਹਰ ਇੱਕ ਮਨਸੂਬਾ ,
ਪੁੱਠਾ ਪੈ ਗਿਆ ਹੈ ।
ਟਿਕੈਤ ਦੇ ਨੈਣੋਂ ਕਿਰਿਆ ਅੱਥਰੂ,
ਲੈ ਕੇ ਬਹਿ ਗਿਆ ਹੈ ।
ਜਿਹਨਾਂ ਨੂੰ ਜਾਅਲੀ ਫੋਰਸਾਂ ਨਾਲ਼,
ਖਦੇੜਨਾਂ ਚਾਹੁੰਦਾ ਸੀ  ;
ਦੇਸ਼ ਧਰੋਹੀਆਂ ਨੂੰ ਹੀ ਸੱਦਾ ,
ਦੇਣਾ ਪੈ ਗਿਆ ਹੈ  ।
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
              148024
Previous articlePunjabi diaspora welcomes Air India connecting Amritsar with Rome, two historical cities in the World
Next articleਪੰਜਾਬੀ ਭਾਈਚਾਰੇ ਵਲੋਂ ਅੰਮ੍ਰਿਤਸਰ-ਰੋਮ ਸਿੱਧੀ ਉਡਾਣ ਸ਼ੁਰੂ ਕਰਨ ਦਾ ਸਵਾਗਤ