ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਨਵੇਂ ਸਾਲ ਦੇ ਮੌਕੇ ਦਫਤਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲਾਇਬ੍ਰੇਰੀ ਅਤੇ ਕੈਫੇ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਐਸ ਪੀ ਆਂਗਰਾ ਵੀ ਹਾਜਰ ਸਨ ।ਇਸ ਮੌਕੇ ਉਨਾਂ ਵਲੋਂ ਲਾਇਬ੍ਰੇਰੀ ਵਿੱਚ ਕੈਰੀਅਰ ਗਾਈਡੈਂਸ ਸਬੰਧੀ ਕਿਤਾਬਾਂ ਅਤੇ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਲਈ ਜਿਵੇਂ ਕਿ ਕਲਰਕ , ਬੈਂਕ ਪੀ.ਓ , ਟੀਚਰ ਤੋਂ ਲੈ ਕੇ ਆਈ.ਏ.ਐੱਸ , ਪੀ.ਸੀ.ਐੱਸ ਦੀ ਤਿਆਰੀ ਕਰਨ ਲਈ ਪੜੀਆਂ ਜਾਣ ਵਾਲੀਆਂ ਰੱਖੀਆਂ ਹੋਈਆਂ ਕਿਤਾਬਾਂ ਦਾ ਜਾਇਜ਼ਾ ਲਿਆ।
ਉਨਾਂ ਵਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ , ਕਪੂਰਥਲਾ ਵਿਖੇ ਡਿਜੀਟਲ ਲਾਇਬ੍ਰੇਰੀ ਦੀ ਵੀ ਸੁਵਿਧਾ ਦਾ ਵੀ ਦੌਰਾ ਕੀਤਾ ਗਿਆ , ਜਿੱਥੇ ਪ੍ਰਾਰਥੀ ਆਨ – ਲਾਈਨ ਕਿਤਾਬਾਂ ਪੜ੍ਹ ਸਕਦੇ ਹਨ । ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਸ੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਪੜੇ-ਲਿਖੇ ਨੌਜਵਾਨਾਂ ਦਾ ਇਕ ਵਰਗ ਕੇਵਲ ਸਰਕਾਰੀ ਨੌਕਰੀ ਲਈ ਹੀ ਜਾਣਾ ਚਾਹੁੰਦਾ ਹੈ। ਉਨਾਂ ਦੱਸਿਆ ਕਿ ਅਜਿਹੇ ਨੌਜਵਾਨਾਂ ਨੂੰ ਸੇਧ ਦੇਣ ਲਈ ਬਿਊਰੋ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ।
ਉਨਾਂ ਦੱਸਿਆ ਕਿ ਨਵੀਂ ਬਣੀ ਲਾਇਬ੍ਰੇਰੀ ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੋਵੇਗੀ। ਉਨਾਂ ਦੱਸਿਆ ਕਿ ਨਾਲ ਹੀ ਬਣੇ ਗਰੁੱਪ ਡਿਸਕਸ਼ਨ ਸੈਕਸ਼ਨ ਵਿਖੇ ਪ੍ਰਾਰਥੀ ਆਪਣੇ ਸਾਥੀਆਂ ਨਾਲ ਗਰੁੱਪ ਡਿਸਕਸ਼ਨ ਕਰਕੇ ਆਪਣੇ ਗਿਣਾਨ ਵਿਚ ਵਾਧਾ ਕਰਨ ਸਕਣਗੇ।