ਜ਼ਿੰਦਗੀ

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਜ਼ਿੰਦਗੀ ਬਾਰੇ

ਸੋਚਦਿਆਂ – ਸੋਚਦਿਆਂ
 ਜ਼ਿੰਦਗੀ
ਬਤੀਤ ਹੋ ਜਾਂਦੀ ਹੈ ,
 ਪਰ ਜ਼ਿੰਦਗੀ ਦਾ ਭੇਤ
ਕਿਸੇ  ਸਮਝ ਨਹੀਂ ਆਉਂਦਾ ,
 ਭੇਤ ,
ਭੇਤ ਹੀ ਰਹਿੰਦਾ ਹੈ
ਤੇ ਜ਼ਿੰਦਗੀ
ਬਤੀਤ ਹੋ ਜਾਂਦੀ ਹੈ ,
ਸ਼ਾਇਦ
ਜ਼ਿੰਦਗੀ ਦਾ
ਕੋਈ ਭੇਤ ਹੀ ਨਾ ਹੋਵੇ ,
ਪਰ ਇਨਸਾਨੀਅਤ ,
ਨਿਮਰਤਾ ਅਤੇ ਚੰਗਿਆਈ ਅਪਨਾਉਣਾ
ਹੀ ਹੈ ਜ਼ਿੰਦਗੀ ,
ਹੋ ਸਕੇ ਤਾਂ
ਕਿਸੇ ਦੇ ਕੰਮ ਆਉਣਾ
ਹੀ ਹੈ ਜ਼ਿੰਦਗੀ ,
ਆਓ !
ਸਾਰਥਿਕਤਾ ਨਾਲ
 ਜੀਅ ਲਈਏ ਇਸ ਨੂੰ ,
ਇਹੋ ਹੈ ਜ਼ਿੰਦਗੀ
ਤੇ ਸ਼ਾਇਦ
ਇਹੋ ਇਸ ਦਾ ਭੇਤ ਹੋਵੇ ,
ਕੀ ਪਤਾ ?
ਜ਼ਿੰਦਗੀ ਦਾ
ਕੋਈ ਭੇਤ ਹੀ ਨਾ ਹੋਵੇ ?
ਲੇਖਕ ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ  .
9478561356 .
Previous articleਗੇਟ ਨੰਬਰ ਤਿੰਨ ਰੇਲ ਕੋਚ ਫੈਕਟਰੀ ਦਿੱਲੀ ਚਲੋ ਭਰਵੀਂ ਚੇਤਨਾ ਰੈਲੀ ਆਯੋਜਿਤ
Next articleਰੇਤ ਮਾਈਨਿੰਗ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਵੱਲੋਂ ਲਗਾਤਾਰ ਧਰਨਾ ਤੀਸਰੇ ਦਿਨ ਵੀ ਜਾਰੀ