ਗੁਰਦੁਆਰਾ ਹਰਿਸੰਗਤ ਸਾਹਿਬ ਸਨੌਰ ਵਿਖੇ ਮਹਾਨ ਕੀਰਤਨ ਦਰਬਾਰ 29 ਨੂੰ – ਸੰਤ ਬਾਬਾ ਹਰਦੇਵ ਸਿੰਘ

ਜਲੰਧਰ /ਪਟਿਆਲਾ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੋਢੀ ਪਾਤਸ਼ਾਹ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ 29 ਅਗਸਤ 2021 ਦਿਨ ਐਤਵਾਰ ਨੂੰ ਗੁਰਦੁਆਰਾ ਹਰਿ ਸੰਗਤ ਸਾਹਿਬ ਸਨੌਰ (ਪਟਿਆਲਾ) ਵਿਖੇ ਕਰਵਾਇਆ ਜਾਵੇਗਾ । ਬ੍ਰਹਮਲੀਨ 108 ਸੰਤ ਬਾਬਾ ਹਰੀ ਸਿੰਘ ਜੀ ਦੇ ਪਾਵਨ ਪਵਿੱਤਰ ਅਸ਼ੀਰਵਾਦ ਨਾਲ ਗੱਦੀਨਸ਼ੀਨ ਸੰਤ ਬਾਬਾ ਹਰਦੇਵ ਸਿੰਘ ਜੀ ਸਨੌਰ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿਚ ਰੱਬੀ ਬਾਣੀ ਦੇ ਮਹਾਨ ਜਾਪ ਹੋਣ ਉਪਰੰਤ ਕੀਰਤਨ ਦੀਵਾਨ ਸਜਾਏ ਜਾਣਗੇ ।

ਜਿਸ ਵਿਚ ਸੰਤ ਹਰਭਜਨ ਸਿੰਘ ਦੀ ਜੈਤੋ ਸਰਜਾ ਵਾਲੇ , ਸੰਤ ਹਰਵਿੰਦਰ ਸਿੰਘ ਲੁਧਿਆਣੇ ਵਾਲੇ, ਸੰਤ ਗੁਰਮੀਤ ਸਿੰਘ ਜੀ ਅਮਰੀਕਾ ਵਾਲੇ , ਸੰਤ ਗੁਰਬਚਨ ਸਿੰਘ ਦੀ ਫ਼ਤਿਹਪੁਰ ਵਾਲੇ, ਸੰਤ ਦੇਸਾ ਸਿੰਘ ਦੀ ਕੋਟਲੀ ਵਾਲੇ ਆਪਣੇ ਮਹਾਨ ਪ੍ਰਵਚਨ ਸੰਗਤ ਨੂੰ ਸਰਵਣ ਕਰਾਉਣਗੇ । ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਜਥਾ ਹਰਿਸੰਗਤ ਅਤੇ ਸਮੂਹ ਸਾਧ ਸੰਗਤ ਸਨੌਰ ਵੱਲੋਂ ਇਹ ਕੀਰਤਨ ਦੀਵਾਨ ਸਮਾਗਮ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ । ਇਸ ਕੀਰਤਨ ਦੀਵਾਨ ਵਿੱਚ ਸੰਗਤ ਨੂੰ ਸਰਕਾਰੀ ਨਿਯਮਾਂ ਦੀ ਪਾਲਣਾ ਕਰਦਿਆਂ ਪੁੱਜਣ ਦੀ ਗੁਰੂ ਦਰਬਾਰ ਦੇ ਪ੍ਰਬੰਧਕਾਂ ਵਲੋਂ ਬੇਨਤੀ ਕੀਤੀ ਜਾਂਦੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਿਲੌਰ ‘ਚ ਮਈਆ ਭਗਵਾਨ ਜੀ ਦਾ ਸਾਲਾਨਾ ਮੇਲਾ ਤੇ ਭੰਡਾਰਾ 4-5-6 ਨੂੰ – ਸੇਵਾਦਾਰ ਸ਼ੰਭੂ ਰਾਮ ਜੀਫਿਲੌਰ ‘ਚ ਮਈਆ ਭਗਵਾਨ ਜੀ ਦਾ ਸਾਲਾਨਾ ਮੇਲਾ ਤੇ ਭੰਡਾਰਾ 4-5-6 ਨੂੰ – ਸੇਵਾਦਾਰ ਸ਼ੰਭੂ ਰਾਮ ਜੀ
Next articleਗੀਤਕਾਰ ਮੱਖਣ ਲੋਹਾਰ ਨੂੰ ਸਦਮਾ, ਪਿਤਾ ਦਾ ਦੇਹਾਂਤ