ਗੇਟ ਨੰਬਰ ਤਿੰਨ ਰੇਲ ਕੋਚ ਫੈਕਟਰੀ ਦਿੱਲੀ ਚਲੋ ਭਰਵੀਂ ਚੇਤਨਾ ਰੈਲੀ ਆਯੋਜਿਤ

ਕੈਪਸ਼ਨ -ਕਿਸਾਨ ਚੇਤਨਾ ਰੈਲੀ ਵਿੱਚ ਕਿਸਾਨਾਂ ਨਾਲ ਪਰਗਟ ਸਿੰਘ ਸਕੱਤਰ ਪੰਜਾਬ ਲਛਮਣ ਸਿੰਘ ਬਲਾਕ ਪ੍ਰਧਾਨ ਵਲਟੋਹਾ ਕੁਲਬੀਰ ਬੀਰਾ ਸੁਖੀਆ ਨੰਗਲ ਸਤਨਾਮ ਖਹਿੜਾ ਗੁਰਜੀਤ ਸ਼ਾਹ ਤੇ ਹੋਰ ਕਿਸਾਨ

ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਤੇ ਹੱਲ ਕਰਨ ਲਈ 12 ਮੈਂਬਰੀ ਕਮੇਟੀ ਦਾ ਹੋਇਆ ਗਠਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਰੇਲ ਕੋਚ ਫੈਕਟਰੀ ਦੇ ਗੇਟ ਨੰਬਰ ਤਿੰਨ ਦੇ ਨੇਡ਼ੇ ਖੈੜਾ ਕੰਪਲੈਕਸ ਵਿੱਚ ਅਗਾਂਹ ਵਧੂ ਕਿਸਾਨ ਕੁਲਵੀਰ ਸਿੰਘ ਬੀਰਾ ਸੁਖੀਆ ਨੰਗਲ ਕਿਸਾਨ ਆਗੂ ਦੇਵ ਸੁਨੇਹਾ ਅਤੇ ਸਰਪੰਚ ਜਗਦੀਪ ਸਿੰਘ ਵੰਝ ਦੀ ਅਗਵਾਈ ਹੇਠ ਦਿੱਲੀ ਚਲੋ ਭਰਵੀਂ ਚੇਤਨਾ ਰੈਲੀ ਕੀਤੀ ਗਈ। ਜਿਸ ਵਿੱਚ ਇਲਾਕੇ ਭਰ ਦੇ ਸਰਗਰਮ ਕਿਸਾਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਮੁੱਖ ਬੁਲਾਰਿਆਂ ਨੇ ਪਹੁੰਚ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ।

ਇਸ ਦੌਰਾਨ ਪਰਗਟ ਸਿੰਘ ਸਕੱਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਲਛਮਣ ਸਿੰਘ ਬਲਾਕ ਪ੍ਰਧਾਨ ਵਲਟੋਹਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਇਲਾਕੇ ਭਰ ਦੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਹਰ ਪਿੰਡ ਚੋਂ ਨੌਜਵਾਨ ਕਿਸਾਨਾਂ ਨੂੰ ਵੱਡੀ ਗਿਣਤੀ ਚ ਪਹੁੰਚਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਰੋਸ਼ਨ ਖੈਡ਼ਾ ਨੇ ਕਿਸਾਨ ਵੀਰ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਾਨੂੰ ਪ੍ਰਣ ਕਰਨਾ ਚਾਹੀਦਾ ਕਿ ਸ਼ਹਿਰ ਬਾਜ਼ਾਰ ਵਿੱਚੋਂ ਕੇਵਲ ਉਸੇ ਦੁਕਾਨ ਤੋਂ ਸਮਾਨ ਖ਼ਰੀਦਾਂਗੇ। ਜਿਸ ਦੁਕਾਨ ਦੇ ਬਾਹਰ ਕਿਸਾਨੀ ਸੰਘਰਸ਼ ਨੂੰ ਦਰਸਾਉਂਦੀ (ਕਿਸਾਨਾਂ ਦੀ ਹਮਾਇਤ ਵਿੱਚ) ਝੰਡੀ ਲੱਗੀ ਹੋਵੇ ਤਾਂ ਕਿ ਸਾਨੂੰ ਅਤੇ ਮੋਦੀ ਸਰਕਾਰ ਨੂੰ ਪਤਾ ਲੱਗ ਸਕੇ ਕਿ ਸ਼ਹਿਰ ਵਿੱਚ ਕਿੰਨੀਆਂ ਕੁ ਦੁਕਾਨਾਂ ਵਾਲੇ ਕਿਸਾਨਾਂ ਤੇ ਮੋਦੀ ਸਰਕਾਰ ਨਾਲ ਸਹਿਮਤ ਹਨ ।

ਅੰਤ ਵਿਚ ਇਲਾਕੇ ਭਰ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਤੇ ਹੱਲ ਕਰਨ ਲਈ 12 ਮੈਂਬਰੀ ਕਮੇਟੀ ਬਣਾਈ ਗਈ ।ਜਿਸ ਵਿੱਚ ਉਜਾਗਰ ਸਿੰਘ ਭੌਰ ,ਨਾਨਕ ਸਿੰਘ ,ਦਵਿੰਦਰ ਸਿੰਘ ਰਾਜਾ, ਮਨਪ੍ਰੀਤ ਮਿੱਠਾ, ਰੇਸ਼ਮ ਸਿੰਘ, ਕੁਲਬੀਰ ਕਡ਼ਾਲ ਕਲਾਂ, ਅੰਮ੍ਰਿਤਪਾਲ ਸਿੰਘ ਭੁਲਾਣਾ, ਪਰਮਜੀਤ ਸਿੰਘ ਹੈਬਤਪੁਰ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ ਕਾਹਨਾ, ਸੁਰਜੀਤ ਸਿੰਘ ,ਸਰਪੰਚ ਰਾਜਦਵਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ। ਇਸ ਮੌਕੇ ਤੇ ਕੁਲਬੀਰ ਸਿੰਘ ਬੀਰਾ ,ਦੇਵ ਸੁਨੇਹਾ, ਸਰਪੰਚ ਜਗਦੀਪ ਸਿੰਘ, ਪੰਚ ਪਿਆਰਾ ਸਿੰਘ ਸ਼ਾਹ, ਗੁਰਜੀਤ ਸਿੰਘ ਸ਼ਾਹ ਦੁਰਗਾਪੁਰ, ਦਵਿੰਦਰ ਸਿੰਘ ਰਾਜਾ, ਰੇਸ਼ਮ ਸਿੰਘ ਲਾਡੀ ਨੰਬਰਦਾਰ ਸਤਨਾਮ ਸਿੰਘ ਖਹਿੜਾ , ਜੱਸਾ ਭੁਲਾਣਾ , ਸਿਮਰਨ ਸਿੰਘ ਕਰਮਜੀਤ ਸੁਖੀਆ ਨੰਗਲ ,ਕੁਲਦੀਪ ਸਿੰਘ ਡਡਵਿੰਡੀ, ਹਰਜਿੰਦਰ ਸਿੰਘ, ਬਲਦੇਵ ਸਿੰਘ ,ਸਵਰਨ ਸਿੰਘ, ਲਖਵਿੰਦਰ ਲੱਖਾ ਝੱਲ ਬੀਬੜੀ ,ਸਰਵਣ ਸਿੰਘ ਭੌਰ ਅਤੇ ਕੁਲਦੀਪ ਖੈੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Previous articleनिगमीकरण निजीकरण और आउटसोर्सिंग व अन्य मांगे ना मानने का जोरदार विरोध
Next articleਜ਼ਿੰਦਗੀ