ਰੇਤ ਮਾਈਨਿੰਗ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਵੱਲੋਂ ਲਗਾਤਾਰ ਧਰਨਾ ਤੀਸਰੇ ਦਿਨ ਵੀ ਜਾਰੀ

ਪ੍ਰਸ਼ਾਸਨ ਵੱਲੋਂ  ਭਰੋਸੇ ਤੋਂਂ ਬਾਅਦ ਮੋਟਰਸਾਈਕਲ ਮਾਰਚ ਰੱਦ ਕਰਨ ਦਾ ਫੈਸਲਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿੰਡ ਬਾਜਾ ਕੋਲ ਦਰਿਆ ਬਿਆਸ ਦੇ ਕੰਢੇ ਤੇ ਹੋ ਰਹੀ ਮਾਈਨਿੰਗ ਵਿਰੁੱਧ ਕਿਰਤੀ ਕਿਸਾਨ ਯੂਨੀਅਨ   ਪੰਜਾਬ ਵੱਲੋਂ ਲਗਾਤਾਰ ਦਿਨ ਰਾਤ ਤੀਸਰੇ ਦਿਨ ਵੀ ਧਰਨਾ ਜਾਰੀ ਰਿਹਾ ।  ਤੀਜੇ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਰਘਬੀਰ ਸਿੰਘ, ਰਜਿੰਦਰ ਸਿੰਘ ,ਗੁਰਦੀਪ ਸਿੰਘ, ਮਾਸਟਰ ਦੇਸ ਰਾਜ ਨੇ ਕਿਹਾ ਕਿ     ਪੰਜਾਬ ਦੀ ਕੈਪਟਨ ਸਰਕਾਰ ਕਹਿ ਰਹੀ ਹੈ ਕਿ ਮੋਦੀ ਦੀ ਕੇਂਦਰ ਸਰਕਾਰ ਅੜੀਅਲ ਵਿਵਹਾਰ ਕਰਕੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਜਿਸ ਕਾਰਨ ਕਿਸਾਨ ਅੱਤ ਦੀ ਸਰਦੀ ਵਿੱਚ ਕੜਾਕੇ ਦੀ ਰਾਤਾਂ ਕੱਟਣ ਲਈ ਮਜਬੂਰ ਹਨ ।

ਪ੍ਰੰਤੂ  ਪਿਛਲੇ ਤਿੰਨ ਦਿਨਾਂ ਤੋਂ ਰੇਤ ਦੀ ਮਾਈਨਿੰਗ ਵਿਰੁੱਧ ਇਲਾਕੇ ਦੇ ਕਿਸਾਨ ਵੀ ਕੜਕਦੀ ਸਰਦੀ ਵਿੱਚ ਰਾਤ ਨੂੰ ਮਾਈਨਿੰਗ ਵਿਰੁੱਧ ਧਰਨਾ ਦੇ ਰਹੇ ਹਨ    ਕੇਂਦਰ ਵਿਰੁੱਧ ਵੀ ਕਿਸਾਨ ਰਾਤਾਂ ਨੂੰ ਸੜਕਾਂ ਤੇ ਸੌਂ ਰਹੇ ਹਨ ਤੇ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਵੀ ਕਿਸਾਨ ਸੜਕਾਂ ਤੇ ਹੀ ਸੌਂ ਰਹੇ ਹਨ  ਜਿਸ ਕਾਰਨ ਦੋਹਾਂ ਵਿੱਚ ਕੋਈ ਫ਼ਰਕ ਨਹੀਂ ਹੈ   ਕਾਂਗਰਸ ਜਥੇਬੰਦੀ ਨੇ ਕਾਂਗਰਸ ਸਰਕਾਰ ਦੀ ਸ਼ਹਿ ਤੇ ਹੋ ਰਹੀ ਮਾਈਨਿੰਗ ਵਿਰੁੱਧ ਇਲਾਕੇ ਵਿਚ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਣ ਦਾ ਪ੍ਰੋਗਰਾਮ ਤੈਅ ਕੀਤਾ ਸੀ ।ਪ੍ਰੰਤੂ     ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਚੀਮਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋ ਫਰਵਰੀ ਨੂੰ ਮਾਈਨਿੰਗ ਸਬੰਧੀ ਜੋ ਵੀ ਉਨ੍ਹਾਂ ਦੇ ਸ਼ਿਕਵੇ ਹਨ  ।

ਦੂਰ ਕਰਕੇ  ਸਾਰੀ ਮਸ਼ੀਨਰੀ ਚੁਕਵਾ ਦਿੱਤੀ ਜਾਵੇਗੀ ਇਸ ਲਈ ਮੋਟਰਸਾਈਕਲ ਮਾਰਚ ਰੱਦ ਕੀਤਾ ਜਾਵੇ   ਪਰ ਨਾਲ ਹੀ ਕਿਹਾ ਕਿ ਉਨ੍ਹਾਂ ਦਾ ਧਰਨਾ ਦਿਨ ਰਾਤ ਜਾਰੀ ਰਹੇਗਾ ਜੇਕਰ ਪ੍ਰਸ਼ਾਸਨ ਨੇ ਦੋ ਫਰਵਰੀ ਨੂੰ ਕੋਈ ਹੱਲ ਨਾ ਕੀਤਾ ਤਾਂ ਉਹ ਤਿੱਖਾ ਸੰਘਰਸ਼ ਕਰਨਗੇ   ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਨਗਰ ਕੌਂਸਲ ਚੋਣਾਂ ਵਿਚ ਭੁਗਤਣਾ ਪਵੇਗਾ। ਇਸ ਮੌਕੇ ਤੇ  ਜਥੇਬੰਦੀ ਦੇ ਆਗੂ ਮੋਹਨ ਸਿੰਘ, ਰੇਸ਼ਮ ਸਿੰਘ, ਲਾਭ ਸਿੰਘ, ਗੁਰਪ੍ਰੀਤ ਸਿੰਘ ਬੂਹ, ਸੁਖਵਿੰਦਰ ਸਿੰਘ ਨੱਥੂਪੁਰ, ਸੰਤੋਖ ਸਿੰਘ, ਸਵਰਨ ਸਿੰਘ, ਜੋਗਿੰਦਰ ਸਿੰਘ, ਸ਼ਾਮ ਸਿੰਘ, ਪਰਮਜੀਤ ਸਿੰਘ, ਹੁਕਮ ਸਿੰਘ, ਬਲਦੇਵ ਸਿੰਘ, ਨਿਰਮਲ ਸਿੰਘ ਬਾਜਾ,ਆਦਿ ਹਾਜਰ ਸਨ।

Previous articleਜ਼ਿੰਦਗੀ
Next articleਗਜ਼ਲ਼