ਜਗਰਾਉਂ ਦੀ ਮਹਾਂ ਪੰਚਾਇਤ ਨੇ ਛੱਬੀ ਜਨਵਰੀ ਵਾਲੇ ਸਾਰੇ ਚਿੱਬ!

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਪੰਜਾਬ ਦੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਕਾਲੇ ਕਾਨੂੰਨ ਨੂੰ ਖ਼ਤਮ ਕਰਨ ਲਈ ਰੇਲਵੇ ਧਰਨੇ ਲਾਉਣ ਤੋਂ ਕੇਂਦਰ ਸਰਕਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ।ਪਰ ਪੰਜਾਬੀ ਦੀ ਕਹਾਵਤ ਹੈ”ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ “ਕਾਰਪੋਰੇਟ ਘਰਾਣਿਆਂ ਦੇ ਦੱਸੇ ਸ਼ਬਦਾਂ ਦਾ ਰਾਗ ਅਲਾਪਦੇ ਰਹੇ,ਕਹਿੰਦੇ ਅਸੀਂ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਾਨੂੰਨ ਬਣਾਇਆ ਹੈ ਇਨ੍ਹਾਂ ਨੂੰ ਸਮਝ ਨਹੀਂ ਆਉਂਦਾ। ਪਰ ਸਾਡੇ ਕਿਸਾਨ ਤੇ ਮਜ਼ਦੂਰ ਨੇਤਾਵਾਂ ਨੇ ਨੰਗੇ ਧੜ ਤੇ ਅਜਿਹੇ ਸੈਂਕੜੇ ਯੁੱਧ ਲੜ ਕੇ ਜਿੱਤੇ ਹੋਏ ਹਨ।ਬਾਬਾ ਨਾਨਕ ਨੇ ਸ਼ਬਦਾਂ ਨਾਲ ਹੀ ਇਨਕਲਾਬੀ ਰਸਤੇ ਬਣਾਏ ਤੇ ਜਿੱਤ ਕੇ ਵਿਖਾਏ ਸਨ ਅਸੀਂ ਉਨ੍ਹਾਂ ਦੀ ਔਲਾਦ ਹਾਂ।

ਦਿੱਲੀ ਜਾ ਕੇ ਮੋਰਚੇ ਦੇ ਝੰਡੇ ਗੱਡਣੇ ਇਹ ਵੀ ਇੱਕ ਇਨਕਲਾਬੀ ਲਹਿਰ ਦਾ ਮੁੱਢਲਾ ਪੰਨਾ ਹੈ।ਪੰਜਾਬ ਹਰਿਆਣਾ,ਉੱਤਰ ਪ੍ਰਦੇਸ ਤੇ ਰਾਜਸਥਾਨ ਦੇ ਕਿਸਾਨ ਮਜ਼ਦੂਰਾਂ ਨੇ ਟਰੈਕਟਰ ਟਰਾਲੀਆਂ ਲੈ ਕੇ ਇਕ ਦਿੱਲੀ ਦੀਆ ਜੂਹਾਂ ਤੇ ਛਾਉਣੀ ਬਣਾ ਦਿੱਤੀ,ਕੇਂਦਰ ਸਰਕਾਰ ਬੌਂਦਲ ਗਈ ਕੁਝ ਸਮਝ ਨਾ ਆਵੇ ਕਿ ਕੀ ਕੀਤਾ ਜਾਵੇ ਤਾਂ ਅਤਿਵਾਦੀ ਵੱਖਵਾਦੀ ਹੋਰ ਜਿੰਨੇ ਵੀ ਇੱਕ ਆਦਮੀ ਲਈ ਘਟੀਆ ਵਿਚਾਰ ਤੇ ਸਬਦ ਹੋ ਸਕਦੇ ਹਨ ਸਾਰੇ ਧੜਾ ਧੜ ਸਰਕਾਰੀ ਤੇ ਗੋਦੀ ਮੀਡੀਆ ਤੇ ਬੋਲਕੇ ਪ੍ਰਚਾਰ ਚਾਲੂ ਕਰ ਦਿੱਤਾ ਕਿਉਂ ਕਾਰਪੋਰੇਟ ਘਰਾਣੇ ਨੇ ਮੋਰਚਾ ਜਿੱਤਣ ਲਈ ਪਹਿਲਾਂ ਹੀ ਪ੍ਰਾਈਵੇਟ ਚੈਨਲ ਆਪਣੀ ਜੇਬ ਵਿਚ ਪਾਏ ਹੋਏ ਸਨ।

ਪਰ ਸਾਡੇ ਕਿਸਾਨ ਮਜ਼ਦੂਰਾਂ ਦੇ ਮੋਢੀਆਂ ਨੂੰ ਇਹ ਸਭ ਕੁਝ ਪਤਾ ਸੀ ਸਾਰਾ ਪ੍ਰੋਗਰਾਮ ਰੇਲਵੇ ਰੋਕੂ ਮੁਹਿੰਮ ਸਮੇਂ ਹੀ ਤੈਅ ਕਰ ਲਿਆ ਸੀ। ਸੋਸ਼ਲ ਮੀਡੀਆ ਤੇ ਸਾਡੇ ਪੰਜਾਬੀ ਅਖ਼ਬਾਰ,ਇਕ ਅੱਧਾ ਜਾਂ ਪੌਣਾ ਕੁ ਅਖ਼ਬਾਰ ਹੈ ਉਸ ਨੂੰ ਮੁਆਫ਼ ਕਰ ਦੇਵੋ ਵਿਕਾਊ ਹੁੰਦੇ ਹਨ,ਬਾਕੀ ਸਾਰੀਆਂ ਅਖ਼ਬਾਰਾਂ ਨੇ ਸਹੀ ਤੇ ਸੱਚੀ ਰਿਪੋਰਟਿੰਗ ਦੇਸੀ ਜਾਂ ਵਿਦੇਸ਼ੀ ਪੰਜਾਬੀ ਅਖਬਾਰਾਂ ਨੇ ਧੜਾਧੜ ਆਪਣੇ ਪੱਤਰਕਾਰ ਭੇਜ ਕੇ ਯੋਧਿਆਂ ਦੇ ਮੋਰਚੇ ਦਾ ਸੱਚ ਪੂਰੀ ਦੁਨੀਆ ਦੇ ਸਾਹਮਣੇ ਪਰੋਸ ਕੇ ਰੱਖ ਦਿੱਤਾ ਫਿਰ ਸੱਚ ਨੂੰ ਪਿਆਰ ਕੌਣ ਨਹੀਂ ਕਰਦਾ,ਦੇਸ਼ਾਂ ਵਿਦੇਸਾਂ ਵਿਚ ਸਾਡੇ ਭੈਣ-ਭਰਾਵਾਂ ਦੇ ਹਰ ਤਰ੍ਹਾਂ ਦੀ ਸਹਾਇਤਾ ਕਰਨੀ ਚਾਲੂ ਕਰ ਦਿੱਤੀ।

ਗਣਤੰਤਰ ਦਿਵਸ 26 ਜਨਵਰੀ ਨੂੰ ਕਿਸਾਨ ਮੋਰਚੇ ਵੱਲੋਂ ਟਰੈਕਟਰ ਪਰੇਡ ਚਾਲੂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ,ਕੇਂਦਰ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ।ਗਣ ਆਮ ਜਨਤਾ ਤੇ ਤੰਤਰ ਸਰਕਾਰੀ ਪ੍ਰਬੰਧ ਆਹਮੋ ਸਾਹਮਣੇ ਸਨ,ਆਮ ਜਨਤਾ ਦੀ ਸਰਕਾਰ ਚੁਣੀ ਹੁੰਦੀ ਹੈ ਕੀ ਗਣਤੰਤਰ ਦਿਵਸ ਪਰੇਡ ਵਿੱਚ ਜਨਤਾ ਹਿੱਸਾ ਨਹੀਂ ਲੈ ਸਕਦੀ ਇਸ ਸੱਚ ਨੂੰ ਸਾਬਤ ਕਰਨ ਲਈ ਪੰਜਾਬ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਦੇ ਸਾਰੇ ਕਿਸਾਨ ਤੇ ਮਜ਼ਦੂਰ ਆਪਣੇ ਟਰੈਕਟਰ ਲੈ ਕੇ ਧੜਾ ਧੜ ਦਿੱਲੀ ਵੱਲ ਨੂੰ ਕੂਚ ਕਰਨਾ ਚਾਲੂ ਕਰ ਦਿੱਤਾ।

ਸਰਕਾਰ ਕੋਲ ਇਕ ਆਪਣੇ ਆਪ ਘੜਿਆ ਹੋਇਆ ਇਕ ਖਾਸ ਸਰਟੀਫਿਕੇਟ ਲੈ ਕੇ ਆਏ ਹਨ ਅਸੀਂ ਬਹੁਤ ਸਿਆਣੇ ਹਾਂ ਆਮ ਜਨਤਾ ਨੂੰ ਕਾਬੂ ਕਰਨਾ ਕੋਈ ਮੁਸ਼ਕਲ ਨਹੀਂ।ਲਾਲ ਕਿਲੇ ਤੇ ਜੋ ਕੁੱਝ ਕਰਵਾਇਆ ਸਾਰੇ ਜਾਣਦੇ ਹਾਂ, ਜਨ ਮੋਰਚੇ ਦਾ ਅਜਿਹੇ ਘਟੀਆ ਪ੍ਰੋਗਰਾਮ ਵਿੱਚ ਕੋਈ ਹਿੱਸਾ ਜਾਂ ਹੱਥ ਨਹੀਂ ਸੀ।ਮੋਰਚਿਆਂ ਨੂੰ ਉਠਾਉਣ ਲਈ ਆਪਣੀ ਤਾਕਤ ਦੀ ਵਰਤੋਂ ਕਰਨ ਦਾ ਕੇਂਦਰ ਸਰਕਾਰ ਨੇ ਜੁਗਾੜ ਚਾਲੂ ਕੀਤਾ ਪਰ ਬਾਈ ਰਕੇਸ਼ ਟਿਕੈਤ ਨੇ ਅਜਿਹੇ ਅਨੇਕਾਂ ਲੜੇ ਮਹਾਨ ਯੁੱਧਾਂ ਵਿੱਚੋਂ ਸਿੱਖੇ ਸਬਕਾਂ ਨੂੰ ਦੁਹਰਾਉਂਦੇ ਹੋਏ।

ਲਲਕਾਰਾ ਮਾਰ ਕੇ ਜੋ ਮੋਰਚਿਆਂ ਵਿੱਚ ਗਿਣਤੀ ਘਟ ਗਈ ਸੀ ਉਸ ਦਾ ਦਿੱਤਾ ਸੱਦਾ ਰਾਤੋ ਰਾਤ ਹਜ਼ਾਰਾਂ ਗਿਣਤੀ ਵਿਚ ਟਰੈਕਟਰ ਟਰਾਲੀਆਂ ਆ ਪਹੁੰਚੇ,ਰਾਤ ਦੇ ਕੁਝ ਘੰਟਿਆਂ ਵਿਚ ਲੱਖਾਂ ਯੋਧੇ ਆਕੇ ਮੋਰਚੇ ਵਿਚ ਤਣ ਕੇ ਖੜ੍ਹੇ ਹੋ ਗਏ। ਬਜਟ ਸੈਸ਼ਨ ਚਾਲੂ ਹੋ ਗਿਆ ਸਰਕਾਰ ਨੇ ਤਾਂ ਆਪਣਾ ਰਾਗ ਪਹਿਲਾਂ ਵਾਲਾ ਹੀ ਅਲਾਪਣਾ ਚਾਲੂ ਕਰ ਦਿੱਤਾ ਕਿ ਖੇਤੀ ਵਾਲੇ ਕਾਲੇ ਕਨੂੰਨ ਕਿਵੇਂ ਹਨ ਖੇਤੀਬਾੜੀ ਮੰਤਰੀ ਤੋਮਰ ਸਹਿਬ ਪਾਰਲੀਮੈਂਟ ਵਿਚ ਖੜ੍ਹੇ ਪੁੱਛ ਰਹੇ ਹਨ,ਜੋ ਕੇ ਦਰਜਨਾਂ ਕੁ ਮੀਟਿੰਗਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਕਰਕੇ ਇਹ ਕਹਿ ਚੁੱਕੇ ਸਨ ਕਿ ਸਾਨੂੰ ਸਮਝ ਆ ਗਈ ਹੈ,ਤਬਦੀਲੀਆਂ ਕਰ ਲਵਾਂਗੇ।

ਮੋਦੀ ਜੀ ਦਾ ਹਮੇਸ਼ਾ ਇੱਕੋ ਹੀ ਜੁਮਲਾ ਹੁੰਦਾ ਹੈ ਕਿਸਾਨਾਂ ਨੂੰ ਬਹੁਤ ਵਧੀਆ ਕਨੂੰਨ ਸਮਝ ਨਹੀਂ ਆ ਰਹੇ ਇਕ ਫੋਨ ਦੀ ਗੱਲ ਹੈ।ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਜੀ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਵਿੱਚ ਬੋਲੇ ਹਨ ਪਿਛਲੇ ਦਿਨੀਂ ਮੋਦੀ ਜੀ ਨਾਲ ਕਿਸਾਨਾਂ ਦੇ ਮੋਰਚੇ ਸਬੰਧੀ ਉਨਾ੍ ਦੀ ਗੱਲ ਹੋਈ,ਪਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਮਹਾਂ ਗੱਪ ਮੇਰੀ ਕਿਸਾਨਾ ਦੇ ਮੁੱਦੇ ਤੇ ਕੋਈ ਗੱਲਬਾਤ ਨਹੀਂ ਹੋਈ।ਉਹ ਦਿਨ ਦੂਰ ਨਹੀਂ ਜਦੋਂ ਕਿਸਾਨ ਮੋਰਚਾ ਫਤਿਹ ਕਰ ਕੇ ਘਰਾਂ ਨੂੰ ਆ ਪਹੁੰਚਣਗੇ।

ਬਾਹਰਲੇ ਦੇਸ਼ਾਂ ਦੇ ਖਿਡਾਰੀ ਵੀ ਕਿਸਾਨਾਂ ਦੀ ਸੇਵਾ ਲਈ ਕੁਝ ਨਾ ਕੁਝ ਕਰ ਰਹੇ ਹਨ,ਜਦ ਕੇ ਭਾਰਤ ਸਰਕਾਰ ਨੂੰ ਕਰਨਾ ਚਾਹੀਦਾ ਹੈ। ਦੋ ਕੁ ਸੌ ਦੇ ਕਰੀਬ ਕਿਸਾਨ ਇਸ ਮੋਰਚੇ ਵਿਚ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ ਪਰ ਸਰਕਾਰ ਕੁਝ ਪਤਾ ਹੀ ਨਹੀਂ,ਸਦਕੇ ਜਾਈਏ ਵਿਰੋਧੀ ਪਾਰਟੀ ਦੇ ਮੁਖੀ ਰਾਹੁਲ ਗਾਂਧੀ ਜੀ ਵੱਲੋਂ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਦਿੱਤੀ। ਪਾਰਲੀਮੈਂਟ ਵਿੱਚ ਇੱਕ ਬਹੁਤ ਹੀ ਸੋਹਣੀ ਗੱਲ ਕਹੀ ਹੈ ਚਾਰ ਕੁ ਲੋਕ ਦੇਸ਼ ਨੂੰ ਚਲਾ ਰਹੇ ਹਨ, ਖਾਸ ਉਦਾਹਰਣ ਆਦਮੀਆਂ ਤੇ ਹਮ ਦੋ ਹਮਾਰੇ ਦੋ ਕਹਿ ਕੇ ਦਿੱਤੀ।

ਜਗਰਾਉਂ ਕਸਬੇ ਵਿਚ ਕਿਸਾਨ ਜਥੇਬੰਦੀਆਂ ਨੇ ਕਿਸਾਨ ਮਹਾਂ ਪੰਚਾਇਤ ਬੁਲਾਈ,ਅਜਿਹਾ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਧੜਾ ਧੜ ਕਿਸਾਨ ਮਜ਼ਦੂਰ ਬੀਬੀਆਂ ਭੈਣਾਂ ਤੇ ਬੱਚੇ ਪਹੁੰਚ ਗਏ ਜਿਨ੍ਹਾਂ ਦੀ ਗਿਣਤੀ ਅੰਕੜਿਆਂ ਵਿੱਚ ਨਹੀਂ ਹੋ ਸਕਦੀ ਪਰ ਸਰਕਾਰ ਦੇ ਸਾਰੇ ਪੁਰਜ਼ੇ ਢਿੱਲੇ ਹੋ ਗਏ ਹਨ।ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਇਸ ਮਹਾਂਪੰਚਾਇਤ ਤੇ ਕੋਈ ਖਰਚਾ ਨਹੀਂ ਕੀਤਾ ਗਿਆ ਸੀ ਪਰ ਸਦਕੇ ਜਾਈਏ ਸਾਡੇ ਸਿੱਖ ਹਿੰਦੂ ਮੁਸਲਿਮ ਇਸਾਈ ਸਭ ਵੀਰਾਂ ਭੈਣਾਂ ਨੇ ਰੱਜ ਕੇ ਲੰਗਰ ਲਗਾ ਕੇ ਸਭ ਦੀ ਸੇਵਾ ਕੀਤੀ।

ਇਸ ਠਾਠਾਂ ਮਾਰਦੀ ਮਹਾਂ ਪੰਚਾਇਤ ਵਿਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਕ ਖਾਸ ਐਲਾਨ ਕੀਤਾ ਕਿ ਇਸ ਤਰ੍ਹਾਂ ਦੀਆਂ ਪੰਚਾਇਤਾਂ ਹੁਣ ਅਸੀਂ ਉੱਤਰ ਪ੍ਰਦੇਸ਼ ਰਾਜਸਥਾਨ ਮਹਾਰਾਸ਼ਟਰ ਸਭ ਥਾਂ ਤੇ ਲਗਾ ਕੇ,ਕਿਸਾਨ ਮਜ਼ਦੂਰਾਂ ਨੂੰ ਇਕੱਠੇ ਕਰਕੇ ਮੋਰਚਾ ਬਹੁਤ ਜਲਦੀ ਫ਼ਤਹਿ ਕਰਾਂਗੇ ਸਰਕਾਰ ਨੇ ਆਪਣੇ ਭਾੜੇ ਦੇ ਟੱਟੂਆਂ ਤੋਂ ਛੱਬੀ ਜਨਵਰੀ ਨੂੰ ਕਿਸਾਨ ਮੋਰਚੇ ਨੂੰ ਵਿੰਗਾ ਟੇਢਾ ਕਰਨ ਲਈ ਜੋ ਵਿੰਗੇ ਟੇਢੇ ਚਿੱਬ ਪਏ ਸਨ ਜਗਰਾਉਂ ਦੀ ਮਹਾਂ ਪੰਚਾਇਤ ਨੇ ਸਾਰੇ ਚਿੱਬ ਕੱਢ ਕੇ ਦਿਖਾ ਦਿੱਤਾ ਕਿ ਅਸੀਂ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਤੇ ਉੱਧਮ ਸਿੰਘ ਦੀ ਕੁਲ ਵਿੱਚੋਂ ਹਾਂ, ਅਸੀਂ ਵਿਦੇਸ਼ੀਆਂ ਨੂੰ ਆਪਣੇ ਦੇਸ਼ ਵਿਚੋਂ ਭਜਾਉਣ ਜਾਣਦੇ ਹਾਂ ਲੋਕਰਾਜ ਤਾਂ ਸਾਡਾ ਹੈ ਅਜਿਹਾ ਹੱਲ ਸਾਡੇ ਆਪਣੇ ਹੱਥ ਹੈ।

ਮੇਰੀਆਂ ਕਿਸਾਨ ਜਥੇਬੰਦੀਆਂ ਨੂੰ ਖਾਸ ਬੇਨਤੀ ਆਪਣੇ ਨਾਮ ਤੇ ਅੱਗੋਂ ਸੰਯੁਕਤ ਸ਼ਬਦ ਹਟਾ ਦੇਣਾ ਚਾਹੀਦਾ ਹੈ ਕਿਸਾਨ ਤੇ ਮਜ਼ਦੂਰ ਇਕ ਹਨ,ਵਿਚਾਰ ਹਰ ਇਕ ਦੇ ਆਪਣੇ ਆਪਣੇ ਹੁੰਦੇ ਹਨ ਪਰ ਜਦੋਂ ਕੋਈ ਮੋਰਚਾ ਫਤਿਹ ਕਰਨਾ ਹੋਵੇ ਤਾਂ ਸਭ ਨੂੰ ਵਿਚਾਰ ਇਕੋ ਹੀ ਬਣਾਉਣੇ ਪੈਂਦੇ ਹਨ,ਅੱਜ ਤੁਸੀਂ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਹੋ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਇੱਕ ਨਹੀਂ ਹੋ ਸਕਦੀ ਕੱਲ੍ਹ ਨੂੰ ਆਪਾਂ ਨੇ ਚੋਣਾਂ ਵਿੱਚ ਵੀ ਪਹੁੰਚਣਾ ਹੈ।ਦੁਨੀਆਂ ਦਾ ਢਿੱਡ ਭਰਨ ਵਾਲੇ ਮੋਰਚਿਆਂ ਤੇ ਬੈਠੇ ਤੇ ਸ਼ਹੀਦੀਆਂ ਪ੍ਰਾਪਤ ਕਰਦੇ ਜਾ ਰਹੇ ਹਨ ਰਾਜਨੀਤਕ ਪਾਰਟੀਆਂ ਨਗਰਪਾਲਿਕਾ ਦੀਆਂ ਚੋਣਾਂ ਵਿਚ ਟਹਿਲਕਦਮੀ ਕਰਦੇ ਇੱਕ ਦੂਜੇ ਨੂੰ ਮਿਹਣੇ ਮਾਰ ਕੇ ਮਨੋਰੰਜਨ ਕਰ ਰਹੇ ਹਨ।

ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿਸਾਨ ਮਜ਼ਦੂਰ ਮੋਰਚੇ ਤੇ ਹਨ ਪੰਜਾਬ ਸਰਕਾਰ ਦਾ ਕਿਹੜਾ ਗੱਡਾ ਅੜਿਆ ਖੜ੍ਹਾ ਸੀ ਕਿ ਨਗਰਪਾਲਿਕਾ ਦੀਆਂ ਚੋਣਾਂ ਹੁਣ ਹੀ ਕਰਵਾਉਣੀਆਂ ਪਈਆਂ,ਇਹ ਕਿਸਾਨ ਮਜ਼ਦੂਰ ਮੋਰਚੇ ਦੇ ਵਿਚ ਰੰਗ ਦੇ ਵਿੱਚ ਭੰਗ ਪਾਉਣ ਦਾ ਬਹੁਤ ਵਧੀਆ ਉਪਰਾਲਾ ਹੈ।ਜਿਵੇਂ ਮਹਾਂ ਪੰਚਾਇਤ ਦਾ ਇਕੱਠ ਕਰ ਕੇ ਕੇਂਦਰ ਸਰਕਾਰ ਨੂੰ ਦੱਸ ਦਿੱਤਾ ਹੈ ਸੱਚ ਬੋਲਣਾ ਸਿੱਖੋ,ਪਏ ਹੋਏ ਚਿੱਬ ਕੱਢ ਕੇ ਕਲੀ ਕਰਕੇ ਦਿਖਾ ਦਿੱਤਾ ਹੈ।ਫਿਰ ਅਗਲੀਆਂ ਚੋਣਾਂ ਲਈ ਰਾਜਨੀਤਕ ਪਾਰਟੀਆਂ ਦੀ ਕੀ ਜ਼ਰੂਰਤ ਹੈ,ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਬੁਲੰਦ ਕਰਦੇ ਹੋਏ ਖ਼ੁਦ ਆਪਣੀਆਂ ਸਰਕਾਰਾਂ ਬਣਾਉਣੀਆਂ ਸਿੱਖੋ “ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ”

ਰਮੇਸ਼ਵਰ ਸਿੰਘ

ਸੰਪਰਕ-9914880392

Previous articleਬਸੰਤ ਰੁੱਤ
Next articleਐੜੇ ਕਰੇ ਅੜਵਾਈ !