ਚੰਬਲ ਸਿਰਫ ਡਾਕੂਆਂ ਦਾ ਹੀ ਨਹੀ ਬਲਕਿ ਕ੍ਰਾਤੀਕਾਰੀਆਂ ਦਾ ਵੀ ਹੈ

ਪੇਸ਼ਕਸ਼:- ਅਮਰਜੀਤ ਚੰਦਰਲੁਧਿਆਣਾ +91 9417 600014

ਚੰਬਲ ਦੀ ਪਛਾਣ ਸਿਰਫ ਡਾਕੂਆਂ ਤੇ ਬਾਗੀਆਂ ਨਾਲ ਹੀ ਨਹੀ ਬਲਕਿ ਚੰਬਲ ਦੀ ਧਰਤੀ ਤੇ ਅਨੇਕਾਂ ਹੀ ਕ੍ਰਾਤੀਕਾਰੀ ਵੀ ਪੈਦੇ ਹੋਏ ਹਨ। ਜਿਹਨਾ ਨੇ ਦੇਸ਼ ਦੀ ਆਨ-ਸ਼ਾਨ ਦੇ ਲਈ ਆਪਣੀ ਜਾਨ ਤੱਕ ਦੀ ਬਾਜ਼ੀ ਲਾ ਦਿੱਤੀ। ਅੱਜ ਵੀ ਉਹ ਧਰਤੀ ਪੂਰੀ ਤਰ੍ਹਾਂ ਨਾਲ ਬੰਜ਼ਰ ਬਣੀ ਹੋਈ ਹੈ, ਦੇਸ਼ ਦੀ ਸੈਨਾ ਵਿਚ ਫੌਜੀ ਦੇ ਤੌਰ ਤੇ ਇਸ ਇਲਾਕੇ ਦੇ ਸੈਕੜੇ ਹੀ ਨੌਜਵਾਨ ਸੇਵਾ ਨਿਭਾਅ ਰਹੇ ਹਨ। ਇਸ ਧਰਤੀ ਤੇ ਪੈਦੇ ਹੋਏ ਅਨੇਕਾਂ ਹੀ ਬਹਾਦਰ ਫੌਜ਼ੀ ਦੇਸ਼ ਦੀ ਸੁਰੱਖਿਆ ਦੀ ਖਾਤਰ ਸ਼ਹੀਦ ਹੋਏ ਹਨ। ਸਾਲ 2016 ਵਿਚ ਕ੍ਰਾਤੀਕਾਰੀ ਗੈਗ ਦੇ ਮੋਢੀ ਦਾ ‘ਮਾਤ੍ਰਬੇਦੀ’ ਦਾ ਸ਼ਹੀਦੀ ਦਿਵਸ ਸੀ। ਇਹ ਕ੍ਰਾਤੀਕਾਰੀ ਗੈਗ ਉਤਰ ਭਾਰਤ ਦਾ ਸੱਭ ਤੋਂ ਵੱਡਾ ਗੁਪਤ ਕ੍ਰਾਤੀਕਾਰੀ ਗੈਗ ਸੀ। ਇਸ ਗੈਗ ਨਾਲ ਜੁੜੇ ਕ੍ਰਾਤੀਕਾਰੀਆਂ ਨੇ ਅੰਗਰੇਜ਼ ਸਰਕਾਰ ਨੂੰ ਆਪਣੇ ਬਲ-ਬੂਤੇ ਤੇ ਚਨੌਤੀ ਦਿੱਤੀ ਸੀ। ਸਾਲ 1916 ਵਿਚ ‘ਮਾਤ੍ਰਬੇਦੀ’ ਗੈਗ ਦਾ ਗਠਨ ਚੰਬਲ ਦੇ ਬੀਹੜ ਵਿਚ ਹੋਇਆ ਸੀ। ਮਹਾਨ ਕ੍ਰਾਂਤੀਕਾਰੀ ਪੰਡਤ ਗੇਂਦਾ ਲਾਲ ਦੀਕਸ਼ਿਤ ਨੇ ਇਸ ਗੈਗ ਦੀ ਸ਼ੁਰੂਆਤ ਕੀਤੀ। ਕੁਝ ਜੁਝਾਰੂ ਅਤੇ ਸਵੈਦਨਸ਼ੀਲ ਨੌਜਵਾਨ ਜੁੜਣੇ ਸ਼ੁਰੂ ਹੋਏ ਜਿਸ ਵਿਚ ਘੁਮੰਤੂ ਪਤਰਕਾਰ ਸ਼ਾਹ ਵੀ ਸ਼ਾਮਲ ਸੀ ਉਹਨਾਂ ਸਾਰਿਆਂ ਨੇ ਇਕ ਬੈਠਕ ਬੁਲਾ ਕੇ ਇਹ ਮਤਾ ਪਾਸ ਕੀਤਾ ਕਿ ਸਾਨੂੰ ਇਸ ਸ਼ਹੀਦੀ ਦਿਨ ਨੂੰ ਇਕ ਸਪੈਸ਼ਲ ਬਣਾਉਣਾ ਚਾਹੀਦਾ ਹੈ। ‘ਮਾਤ੍ਰਬੇਦੀ’ ਗੈਗ ਅਤੇ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਹੋਰ ਵੀ ਕ੍ਰਾਤੀਕਾਰੀਆਂ ਦੀਆਂ ਗਤੀਵਿਧੀਆਂ ਨੂੰ ਦੇਸ਼ ਦੀ ਨਵੀ ਪੀੜ੍ਹੀ ਤੱਕ ਪਹੁੰਚਾਉਣ ਦੇ ਲਈ, ਚੰਬਲ ਦੇ ਇਸ ਬੀਹੜ ਵਿਚ ਸਾਈਕਲ ਯਾਤਰਾ ਕੀਤੀ ਜਾਵੇ, ਬੈਠਕ ਵਿਚ ਬੈਠੇ ਸਾਰਿਆਂ ਨੇ ਇਸ ਦਾ ਸਮੱਰਥਨ ਕੀਤਾ। ਫਿਲਹਾਲ, ਸਾਈਕਲ ਯਾਤਰਾ ਦੀ ਜਿੰਮੇਦਾਰੀ ਸ਼ਾਹ ਆਲਮ (ਜਿੰਨਾਂ ਨੂੰ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਯਾਤਰਾਵਾਂ ਦੇ ਕਾਫੀ ਤਜੁਰਬੇ ਸਨ। ਦਿਲੀ ਤੋਂ ਲੈ ਕੇ ਪਾਕਿਸਤਾਨ ਦੇ ਮੁਲਤਾਨ ਤੱਕ ਉਹਨਾਂ ਨੇ ਪੈਦਲ ਯਾਤਰਾ ਕੀਤੀ ਹੋਈ ਹੈ।),ਨੇ ਲਈ ਅਤੇ ਤਿੰਨ ਮਹੀਨੇ ਤੱਕ ਉਹ ਉਸ ਇਲਾਕੇ ਵਿਚ ਘੁੰਮੇ। ਅਜਾਦੀ ਦੇ ਅੰਦੋਲਨ ਵਿਚ ਗੁੰਮਨਾਮ ਕ੍ਰਾਂਤੀਕਾਰੀ ਯੋਧਿਆ ਨੂੰ ਵੀ ਲੱਭਿਆ ਗਿਆ ਤਾਂ ਉਸ ਤੋਂ ਬਾਅਦ ਇਸ ਯਾਤਰਾ ਦਾ ਨਵੀਨੀਕਰਨ ਕੀਤਾ ਗਿਆ। ਜੋ ਕਿ ਉਸ ਸਮ੍ਹੇਂ ਦਾ ਅਹਿਮ ਕੰਮ ਸੀ। ਚੰਬਲ ਫਾਊਡੇਸ਼ਨ ਵਲੋਂ ਇਕ ਕਿਤਾਬ ਛਪਵਾਈ ਗਈ ਜਿਸ ਦਾ ਨਾਮ “ਬੀਹੜ ਵਿਚ ਸਾਈਕਲ” ਸੀ ,ਜਿਸ ਵਿਚ ਸਾਈਕਲ ਯਾਤਰਾ ਦਾ ਪੂਰਾ ਸਫਰਨਾਮਾ ਦਰਜ ਕੀਤਾ ਗਿਆ। ਇਸ ਸਫਰਨਾਮੇ ਵਿਚ ਨਾ ਸਿਰਫ ਜੰਗ-ਏ-ਅਜਾਦੀ ਵਿਚ ਚੰਬਲ ਦੀ ਘਾਟੀ ਵਿਚੋਂ ਹਿੱਸਾ ਲੈਣਾ ਵਰਗੇ ਅਨੇਕਾਂ ਹੀ ਕਿੱਸੇ ਹਨ, ਬਲਕਿ ਇਸ ਇਲਾਕੇ ਦੇ ਰਹਿਣ ਵਾਲਿਆਂ ਦੀਆਂ ਨਿਜੀ ਸਮੱਸਿਆਵਾਂ ਅਤੇ ਉਹਨਾਂ ਦੀ ਸੰਘਰਸ਼ਸੀਲ ਜਿੰਦਗੀ ਵੀ ਸ਼ਾਮਲ ਹੈ। ਲੇਖਕ ਨੇ ਬੜੇ ਹੀ ਸੌਖੇ ਅਤੇ ਸੰਵੈਦਨਸ਼ੀਲ ਤਰੀਕੇ ਨਾਲ ਇਹ ਮੁੱਦੇ ਉਠਾਏ ਹਨ।

ਮੱਧ ਪ੍ਰਦੇਸ਼, ਉਤਰ ਪ੍ਰਦੇਸ਼ ਅਤੇ ਰਾਜਸਥਾਨ ਇਹਨਾਂ ਤਿੰਨ ਸੂਬਿਆਂ ਵਿਚ ਤਕਰੀਬਨ 400 ਕਿਲੋਮੀਟਰ ਏਰੀਏ ਵਿਚ ਫੈਲੇ ਜੰਗਲ ਵਿਚ ਸਵਤੰਤਰਤਾ ਅੰਦੋਲਨ ਦੀਆਂ ਕਈ ਕਹਾਣੀਆਂ ਖਿਲਰੀਆਂ ਪਈਆਂ ਹਨ।ਜਿੰਨਾਂ ਵਿਚ ਬਹੁਤ ਸਾਰੇ ਲੋਕਾਂ ਦੀਆਂ ਯਾਦਾਂ ਵੀ ਜੁੜੀਆਂ ਹਨ ਪਰ ਬਹੁਤ ਸਾਰਿਆਂ ਨੂੰ ਭੁਲਾ ਵੀ ਦਿੱਤਾ ਗਿਆ ਹੈ। ਅਜਾਦ ਭਾਰਤ ਵਿਚ ਕ੍ਰਾਂਤੀਕਾਰੀਆ ਦੀਆਂ ਸਮਾਧੀਆਂ, ਉਹਨਾਂ ਦੇ ਨਾਲ ਜੁੜੇ ਦਸਤਾਵੇਜ਼, ਅਤੇ ਉਹਨਾਂ ਦੀਆਂ ਯਾਦਾਂ ਦੀਆਂ ਕਈ ਨਿਸ਼ਾਨੀਆਂ ਪਈਆਂ ਹਨ। ਕੇਂਦਰ ਵਿਚ ਕੋਈ ਵੀ, ਕਿਸੇ ਦੀ ਵੀ ਸਰਕਾਰ ਰਹੀ ਹੋਵੇ, ਕ੍ਰਾਂਤੀਕਾਰੀਆਂ ਦੀ ਵਿਰਾਸਤ ਦੇ ਪ੍ਰਤੀ ਉਹਨਾਂ ਦੀ ਸੋਚ ਉਨਾਂ ਦਾ ਵਤੀਰਾ ਇਕੋ ਜਿਹਾ ਹੀ ਰਿਹਾ ਹੈ। ਕਿਸੇ ਨੇ ਵੀ ਅੱਗੇ ਆ ਕੇ ਇਹਨਾਂ ਦੀ ਜਿੰਮੇਦਾਰੀ ਲੈਣ ਦੀ ਕੋਸ਼ਿਸ਼ ਨਹੀ ਕੀਤੀ। ਇਹੀ ਵਜ੍ਹਾ ਹੈ ਕਿ ਸਾਡੀ ਆਉਣ ਵਾਲੀ ਨਵੀ ਪੀੜ੍ਹੀ ਇਹਨਾਂ ਕ੍ਰਾਂਤੀਕਾਰੀਆਂ ਨੂੰ ਨਹੀ ਜਾਣਦੀ। ‘ਬੀਹੜ ਵਿਚ ਸਾਇਕਲ’ ਕਿਤਾਬ ਦੇ ਲੇਖਕ ਨੇ ਇਹਨਾਂ ਕ੍ਰਾਂਤੀਕਾਰੀਆਂ ਦੇ ਗੌਰਵਮਈ ਕਥਾਵਾਂ ਨੂੰ ਇਕੱਠੇ ਕੀਤਾ ਹੈ, ਤਾਂ ਖਾਸ ਤੌਰ ਤੇ ਉਹਨਾਂ ਥਾਵਾਂ ਦੀ ਯਾਤਰਾ ਕੀਤੀ ਹੈ, ਜੋ ਥਾਵਾਂ ਕ੍ਰਾਂਤੀਕਾਰੀਆਂ ਦੀਆਂ ਯਾਦਾ ਨਾਲ ਜੁੜੀਆਂ ਹੋਈਆ ਸਨ। ਕ੍ਰਾਂਤੀਕਾਰੀ ਗੇਂਦਾ ਲਾਲ ਦੀਕਸ਼ਿਤ ਦਾ ਜਨਮ ਅਸਥਾਨ ਆਗਰਾ ਦੇ ਬਾਹ ਤਹਿਸੀਲ ਦਾ ਮਈ ਪਿੰਡ, ਸ਼ੰਭੂ ਨਾਥ ਦਾ ਪਿੰਡ ਕਚੌਰਾ ਘਾਟ, ਇਟਾਵਾ ਅਤੇ ਜਸਵੰਤ ਨਗਰ ਦਾ ਬਿਲੈਆ ਮੱਠ ਜਿੱਥੇ 1857 ਦੀ ਲੜਾਈ ਵਿਚ ਕ੍ਰਾਂਤੀਕਾਰੀਆਂ ਨੇ ਅੰਗਰੇਜ਼ੀ ਫੌਜ਼ ਨਾਲ ਡੱਟ ਕੇ ਮੁਕਾਬਲਾ ਕੀਤਾ ਸੀ। ‘ਹਿਦੋਸਤਾਨ ਸ਼ੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ’ ਦਾ ਟਿਕਾਣਾ ਰਿਹਾ ਆਗਰਾ ਦਾ ਨੂਰੀ ਦਰਵਾਜ਼ਾ ਹੁਣ ਵੀ ਇਤਿਹਾਸਕ ਇਮਾਰਤ, ਇਸ ਇਤਿਹਾਸਕ ਇਮਾਰਤ ਵਿਚ ਚੰਦਰ ਸ਼ੇਖਰ ਅਜਾਦ, ਭਗਤ ਸਿੰਘ, ਡਾਕਟਰ ਗਯਾ ਪ੍ਰਸ਼ਾਦ, ਸ਼ਿਵ ਵਰਮਾ, ਜੈਦੇਵ ਕਪੂਰ, ਵੈਕੁਟੇਸ਼ਵਰ ਦੱਤ ਅਤੇ ਰਾਜਗੁਰੂ ਆਦਿ ਕ੍ਰਾਂਤੀਕਾਰੀ ਇਕੱਠੇ ਹੋਇਆ ਕਰਦੇ ਸਨ, ਅਤੇ ਇਥੌ ਹੀ ਆਪਣੀਆਂ ਸਾਰੀਆਂ ਗਤੀਵਿਧੀਆਂ ਚਲਾਉਦੇ ਸਨ।

ਲੇਖਕ ਦੀ ਯਾਤਰਾ ਵਿਚ ਹੋਰ ਵੀ ਕਈ ਬਹੁਤ ਸਾਰੇ ਖੁਲਾਸੇ ਹੋਏ। ਜਿਵੇਂ ਕ੍ਰਾਂਤੀਕਾਰੀ ਚੌਧਰੀ ਰਾਮ ਪ੍ਰਸ਼ਾਦ ਪਾਠਕ ਦਾ ਔਰੰਯਾ ਜਿਲੇ ਦਾ ਪਿੰਡ ਦੇਵਕਲੀ, ਏਥੇ ਉਹਨਾਂ ਨੇ ਆਪਣੇ 17 ਸਾਥੀਆਂ ਸਮੇਤ ਸ਼ਹਾਦਤ ਦਿੱਤੀ ਸੀ। ਔਰੰਯਾ ਜਿਲੇ ਦਾ ਹੀ ਪਿੰਡ ਬੀਜ਼ਲਪੁਰ, ਦੇਸ਼ ਦਾ ਇਹ ਪਹਿਲਾ ਮੁਕਤੀ ਸੰਗਰਾਮ ਹੈ, ਸੰਨ 1857 ਵਿਚ ਏਥੇ 81 ਕ੍ਰਾਤੀਕਾਰੀ ਸ਼ਹੀਦ ਹੋਏ ਸਨ।ਮੁਰੈਨਾ ਜਿਲੇ ਦੀ ਅੰਬਾਹ ਤਹਿਸੀਲ ਦਾ ਬਰਬਾਈ ਪਿੰਡ, ਜੋ ਰਾਮ ਪ੍ਰਸ਼ਾਦ ‘ਬਿਸਮਿਲ’ ਦਾ ਜੱਦੀ ਪਿੰਡ ਹੈ, ਏਥੇ ਕ੍ਰਾਤੀਕਾਰੀ ਬਿਸਮਿਲ ਨੇ ਤਿੰਨ ਮਹੀਨੇ ਦਾ ਸਮ੍ਹਾਂ ਬਿਤਾਇਆ ਸੀ।ਅਜਾਦੀ ਦਾ ਗਵਾਹ ਇਟਾਵਾ ਦਾ ਭਰੇਹ ਪਿੰਡ, ਭਰੇਹ ਪਿੰਡ ਵਿਚ ਅੱਜ ਵੀ ਇਕ ਕਿਲਾ ਹੈ, ਜਿਥੇ ਕਿ ਭਾਵੇ ਹੁਣ ਕਿਲੇ ਦਾ ਸਿਰਫ ਮਲਬਾ ਹੀ ਬਾਕੀ ਰਹਿ ਗਿਆ ਹੈ, ਪਰ ਇਸ ਕਿਲੇ ਦੇ ਨਾਲ ਬਹੁਤ ਸਾਰੇ ਕ੍ਰਾਂਤੀਕਾਰੀਆ ਦੇ ਨਾਮ ਜੁੜੇਹੋਏ ਹਨ। ਮੈਨਪੁਰੀ ਜਿਲੇ ਦਾ ਪਿੰਡ ਬੇਵਰ, ਜਿਥੇ 15 ਅਗਸਤ ਸੰਨ 1942 ਨੂੰ ਇਕ ਵਿਦਿਆਰਥੀ ਸਮੇਤ ਤਿੰਨ ਲੋਕ ਸ਼ਹੀਦ ਹੋਏ ਸਨ। ਅਜਾਦੀ ਅੰਦੋਲਨ ਦੇ ਇਕ ਹੋਰ ਗੁਪਤ ਕ੍ਰਾਂਤੀਕਾਰੀ ਗੈਗ ‘ਪ੍ਰਜਾ ਪਰਿਸ਼ਦ’ ਦੇ ਪ੍ਰਧਾਨ ਜਗਦੀਸ਼ ਗੁਪਤਾ ਜੀ ਸਨ, ਜੋ ਕਿ ਰਾਜਸਥਾਨ ਦੇ ਦੌਲਪੁਰ ਵਿਚ ਰਹਿੰਦੇ ਸਨ, ਇਸ ਕਿਤਾਬ ਵਿਚ ਉਹਨਾਂ ਨਾਲ ਹੋਈ ਗੱਲ-ਬਾਤ ਵੀ ਸ਼ਾਮਲ ਹੈ। ਇਹਨਾਂ ਸਾਰੇ ਕ੍ਰਾਂਤੀਕਾਰੀਆਂ ਤੋਂ ਇਲਾਵਾ ਚੰਬਲ ਦੇ ਹੀ ਇਕ ਹੋਰ ਕ੍ਰਾਂਤੀਕਾਰੀ ਅਰਜੁਨ ਸਿੰਘ ਭਦੌਰਿਆ ਦਾ ਵੀ ਜ਼ਿਕਰ ਆਉਦਾ ਹੈ। ਜਿੰਨ੍ਹਾਂ ਨੇ ਏਥੇ ‘ਲਾਲ ਸੈਨਾ’ ਗੈਗ ਦਾ ਗਠਨ ਕੀਤਾ ਸੀ। ਚੰਬਲ ਦੇ ਬੀਹੜਾ ਵਿਚ ਅਰਜੁਨ ਸਿੰਘ ਭਦੌਰਿਆ ਨੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ, ਅੰਗਰੇਜੀ ਸਰਕਾਰ ਦੇ ਫੌਜੀਆਂ ਨਾਲ ਟੱਕਰ ਲਈ ਸੀ। ਇਸ ਕਿਤਾਬ ਵਿਚ ਗੱਲਬਾਤ ਦਾ ਜਿਕਰ, ਰਾਮਚਰਨ ਲਾਲ ਸ਼ਰਮਾ ਅਤੇ ਸ਼ਿਵਚਰਨ ਲਾਲ ਦਾ ਵੀ ਨਾਮ ਹੈ, ਜੋ ਮਾਤ੍ਰਬੇਦੀ ਦੇ ਗੈਗ ਵਿਚ ਅਤੇ ਹੋਰ ਵੀ ਬਹੁਤ ਸਾਰੇ ਕ੍ਰਾਂਤੀਕਾਰੀ ਵੀਰਾਂ ਨਾਲ ਜੁੜੇ ਹੋਏ ਸਨ।

ਡੌਗਰ-ਬਟਰੀ, ਮਾਨ ਸਿੰਘ , ਤਹਿਸੀਲਦਾਰ ਸਿੰਘ ਮਾਧੋ ਸਿੰਘ, ਮੋਹਰ ਸਿੰਘ, ਨਿਰਭੈ ਸਿੰਘ, ਸਲੀਮ ਗੁਜਰ, ਸ੍ਰੀਰਾਮ-ਲਾਲਾਰਾਮ, ਫੱਕੜ-ਕੁਸਮਾ, ਮਲਖਾਨ ਸਿੰਘ, ਵਿਕਰਮ ਮਲਾਹ, ਫੂਲਨ ਦੇਵੀ, ਸੁਲਤਾਨ ਡਾਕੂ, ਪੁਤਲੀ ਬਾਈ, ਅਤਰ ਸਿੰਘ ਮੁਖੀਆ, ਪਾਨ ਸਿੰਘ ਤੋਮਰ, ਸੁਰੇਸ਼ ਸੋਨੀ ਸਰਵੈਦਈ, ਲੱਖਨ ਸਿੰਘ ਅਤੇ ਫਿਰੰਗੀ ਸਿੰਘ ਵਰਗੇ ਖੂੰਖਾਰ ਡਾਕੂ, ਜਾਂ ਜੋ ਡਾਕੂ ਬਾਗੀ ਸਨ ਉਹ ਵੀ ਇਸ ਕਿਤਾਬ ਦਾ ਹਿੱਸਾ ਬਣੇ ਹਨ।ਇਹਦੇ ਵਿਚ ਉਹ ਵੀ ਸ਼ਾਮਲ ਸਨ ਜੋ ਹਾਲਾਤਾਂ ਦੀ ਨਾਕਾਮੀ ਦੇ ਕਰਕੇ ਬਾਗੀ ਹੋ ਗਏ ਸਨ। ਜਦੋਂ ਵੀ ਕਦੇ ਚੰਬਲ ਦੀ ਘਾਟੀ ਦੀ ਚਰਚਾ ਹੋਵੇਗੀ ਤਾਂ ਇਹਨਾਂ ਦੀ ਚਰਚਾ ਤੋਂ ਬਿੰਨਾਂ ਚੰਬਲ ਦੀ ਘਾਟੀ ਦੀ ਚਰਚਾ ਅਧੂਰੀ ਹੀ ਹੋਵੇਗੀ। ਯਾਤਰਾ ਦੇ ਦੌਰਾਨ ਕੁਝ ਪਿੰਡ ਇਹੋ ਜਿਹੇ ਵੀ ਆਏ, ਜਾਂ ਇਹੋ ਜਿਹੀਆਂ ਕਈ ਥਾਵਾਂਨੇ ਆਪਣੀ ਛਾਪ ਛੱਡੀ ਹੋਈ ਹੋਣ ਕਰਕੇ ਉਹ ਖੁਦ-ਬ-ਖੁਦ ਕਿਤਾਬ ਦਾ ਹਿੱਸਾ ਬਣਦੀਆਂ ਗਈਆਂ, ਨਹੀ ਤਾਂ ਉਹ ਕਹਾਣੀਆਂਕਿਤਾਬ ਦਾ ਹਿੱਸ ਸੀ ਹੀ ਨਹੀ। ਇਸ ਕਰਕੇ ਹੀ ਬੀਹੜ ਪਿੰਡ ਦੇ ਉਥੇ ਦੇ ਰਹਿਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੇਖਕ ਨੇ ਅਹਿਮੀਅਤ ਦਿੱਤੀ ਹੈ। ਅਜਾਦੀ ਦੇ ਸੱਤ ਦਹਾਕੇ ਤੋਂ ਜਿਆਦਾ ਸਮ੍ਹਾਂ ਗੁਜਰ ਜਾਣ ਤੋਂ ਬਾਅਦ ਇਥੋਂ ਦੇ ਲੋਕ ਬੁਨਿਆਦੀ ਸਮੱਸਿਆਵਾਂ ਰੋਜ਼ੀ-ਰੋਟੀ, ਬਿਜਲੀ ਪਾਣੀ ਦੇ ਲਈ ਤਰਸ ਰਹੇ ਹਨ।ਚੰਬਲ, ਸਿੰਧ, ਪਹੂਜ, ਕਕਾਰੀ ਅਤੇ ਯਮਨਾ ਨਦੀ ਹੋਣ ਦੇ ਬਾਵਜੂਦ ਇਹ ਇਲਾਕਾ ਸੋਕੇ ਨਾਲ ਲੜਦਾ ਆ ਰਿਹਾ ਹੈ। ਚਚ੍ਰਿਤ ‘ਪਚਨੰਦਾ’ ਬੰਨ ਪ੍ਰੋਜੈਕਟ, ‘ਕਨੈਰਾ ਸਿੰਚਾਈ ਪ੍ਰਜੈਕਟ’ ਕਈ ਸਾਲ ਬੀਤ ਜਾਣ ਤੋਂ ਬਾਅਦ ਵੀ ਸਿਰੇ ਨਹੀ ਚੜ ਸਕੀਆ।ਲੇਖਕ ਨੇ ਇਹਨਾਂ ਚੀਜ਼ਾਂ ਦਾ ਚੰਗੀ ਤਰ੍ਹਾਂ ਜਾਇਜਾ ਲਿਆ ਹੈ। ਸਿੱਧੇ-ਸਾਦੇ ਸੌਖੀ ਭਾਸ਼ਾਂ ਵਿਚ ਲਿਖੀ ਗਈ ਇਸ ਕਿਤਾਬ ਵਿਚ ਮੂੰਹ ਬੋਲਦੀਆਂ ਤਸਵੀਰਾਂ ਵੀ ਹਨ।ਜੋ ਚੰਬਲ ਦੇ ਹਲਾਤਾਂ ਨੂੰ ਖੁਦ ਹੀ ਬਿਆਨ ਕਰ ਰਹੀਆਂ ਹਨ।

ਬੀਹੜ ਦੀ ਇਸ ਯਾਤਰਾ ਦੇ ਦੌਰਾਨ ਇਸ ਲੇਖਕ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ। ਜਿਸਮਾਨੀ ਪ੍ਰੇਸ਼ਾਨੀਆਂ ਕੋਈ ਮਾਇਨੇ ਨਹੀ ਰੱਖਦੀਆਂ, ਪਰ ਤਾਹਨੇ ਮਿਹਣੇ ਅਤੇ ਅਪਮਾਨ ਵਾਲੀਆਂ ਪ੍ਰੇਸ਼ਾਨੀਆਂ ਆਦਮੀ ਨੂੰ ਅੰਦਰੋ ਤੋੜ ਦਿੰਦੀਆਂ ਹਨ। ਜਿਵੇਂ ਕਿ ਸਫਰ ਦੇ ਦੌਰਾਨ ਫਿਰੋਜਾਬਾਦ ਦੇ ਟੁੰਡਲਾ ਵਿਚ ਪੁਲਿਸ ਵਾਲਿਆਂ ਵਲੋਂ ਲੇਖਕ ਨੂੰ ਆਤੰਕਵਾਦੀ ਸਮਝ ਕੇ ਉਸ ਦੇ ਨਾਲ ਬਦਸਲੂਕੀ ਕੀਤੀ ਗਈ। ਇਹੀ ਨਹੀ ਮੈਨਪੁਰੀ ਵਿਚ ਪੱਤਰਕਾਰ ਭਾਈਚਾਰੇ ਵਲੋਂ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ, ਅਜਾਦ ਭਾਰਤ ਦੀਆਂ ਐਸੀਆਂ ਦਬੰਗ ਤਸਵੀਰਾਂ ਹਨ, ਜਿਸ ਦੇ ਲਈ ਸ਼ਾਇਦ ਹੀ ਸਾਡੇ ਸਵਤੰਤਰ ਸੰਗਰਾਮ ਸੈਨਾਨੀਆਂ ਵਲੋ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੋਵੇ। ਬਾਵਜੂਦ ਇਸ ਦੇ ਕਿ ਲੇਖਕ ਨੇ ਆਪਣਾ ਹੌਸਲਾ ਨਹੀ ਹਾਰਿਆ।ਜਿਸ ਮਹੱਤਵ-ਪੂਰਣ ਮਿਸ਼ਨ ਲਈ ਉਹ ਨਿਕਲਿਆਂ ਨੂੰ ਜਾਨਣ ਦੇ ਲਈ ਹੀ ਨਹੀ, ਇਸ ਇਲਾਕੇ ਦੀ ਸਮਾਜਿਕ ਸੰਸਕ੍ਰਿਤਿਕ-ਆਰਥਿਕ ਸਥਿਤੀ ਨੂੰ ਵੀ ਸਮਝਣ ਦੇ ਲਈ ‘ਬੀਹੜ ਵਿਚ ਸਾਈਕਲ’ ਇਕ ਜਰੂਰੀ ਦਸਤਾਵੇਜ਼ ਹੈ। ਚੰਬਲ ਤੇ ਜੋ ਲੋਕ ਸਰਚ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਵੀ ਇਹ ਕਿਤਾਬ ਇਕ ਮਾਰਗ-ਦਰਸ਼ਕ ਦੀ ਤਰ੍ਹਾਂ ਕੰਮ ਕਰੇਗੀ। ਕਿਤਾਬ ਦੇ ਲੇਖਕ ਸ਼ਾਹ ਆਲਮ ਨੂੰ ਇਸ ਮਹੱਤਵ-ਪੂਰਣ ਕੰਮ ਦੇ ਲਈ ਤਹਿ ਦਿਲੋਂ ਮੁਬਾਰਕਬਾਦ।

ਪੇਸ਼ਕਸ਼:-ਅਮਰਜੀਤ ਚੰਦਰ ਲੁਧਿਆਣ 94176000014

Previous articleOusted IG was looking into if Pompeo made staffer run personal errands
Next article500 ਗ੍ਰਾਮ ਅਫੀਮ ਸਮੇਤ ਦੋ ਕਥਿਤ ਦੋਸ਼ੀ ਗਿ੍ਰਫਤਾਰ, ਪੁਲਿਸ ਨਾਕਾ ਤੋੜ ਕੇ ਭੱਜਣ ਵਾਲੇ ਤਿੰਨ ਕਥਿਤ ਦੋਸ਼ੀ ਵੀ ਚੜੇ ਅੜਿੱਕੇ