500 ਗ੍ਰਾਮ ਅਫੀਮ ਸਮੇਤ ਦੋ ਕਥਿਤ ਦੋਸ਼ੀ ਗਿ੍ਰਫਤਾਰ, ਪੁਲਿਸ ਨਾਕਾ ਤੋੜ ਕੇ ਭੱਜਣ ਵਾਲੇ ਤਿੰਨ ਕਥਿਤ ਦੋਸ਼ੀ ਵੀ ਚੜੇ ਅੜਿੱਕੇ

ਫਿਲੌਰ/ਅੱਪਰਾ-( ਸਮਾਜ ਵੀਕਲੀ ਦੀਪਾ)-ਸ੍ਰੀ ਨਵਜੋਤ ਸਿੰਘ ਮਾਹਲ ਪੀ. ਪੀ. ਐਸ. ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ. ਦਵਿੰਦਰ ਸਿੰਘ ਡੀ. ਐਸ. ਪੀ. ਸਬ ਡਵੀਜ਼ਨ ਫਿਲੌਰ ਦੀ ਅਗਵਾਈ ਹੇਠ ਸ. ਮੁਖਤਿਆਰ ਸਿੰਘ ਐੱਚ. ਐੱਚ. ਓ. ਫਿਲੌਰ ਨੇ ਦੋ ਕਥਿਤ ਦੋਸ਼ੀਆਂ ਨੂੰ 500 ਗ੍ਰਾਮ ਅਫੀਮ ਸਮੇਤ ਤੇ ਥਾਣਾ ਗੋਰਾਇਆ ਦੀ ਪੁਲਿਸ ਨੇ ਪੁਲਿਸ ਨਾਕਾ ਤੋੜ ਕੇ ਗੱਡੀ ਨੂੰ ਭਜਾ ਕੇ ਲੈ ਕੇ ਜਾਣ ਵਾਲੇ ਤਿੰਨ ਕਥਿਤ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿੰਆਂ ਸ. ਦਵਿੰਦਰ ਸਿੰਘ ਡੀ. ਐਸ. ਪੀ. ਫਿਲੌਰ ਨੇ ਦੱਸਿਆ ਕਿ ਏ. ਐਸ. ਆਈ. ਜਸਵੀਰ ਸਿੰਘ ਨੇ ਗਲਤ ਅਨਸਰਾਂ ਦੇ ਖਿਲਾਫ਼ ਸਤਲੁਜ ਦਰਿਆ ’ਤੇ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਕੀਤੀ ਹੋਈ ਸੀ, ਕਿ ਲੁਧਿਆਣਾ ਸਾਈਡ ਤੋਂ ਆ ਰਹੀ ਇੱਕ ਸਿਲਵਰ ਰੰਗ ਦੀ ਇਨੋਵਾ ਗੱਡੀ ਨੰਬਰ ਪੀ. ਬੀ.13-ਬੀ. ਏ-2215 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦੇ ਡਰਾਇਵਰ ਨੇ ਇੱਕ ਮੋਮੀ ਲਿਫਾਫਾ ਗੱਡੀ ਤੋਂ ਬਾਹਰ ਸੁੱਟ ਕੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਨੇ ਪਿੱਛਾ ਕਰਦੇ ਹੋਏ ਇਨੋਵਾ ਗੱਡੀ ਨੂੰ ਕਾਬੂ ਕਰ ਲਿਆ। ਕਥਿਤ ਦੋਸ਼ੀਆਂ ਵਲੋਂ ਸੁੱਟੇ ਗਏ ਮੋਮੀ ਲਿਫਾਫੇ ਨੂੰ ਜਦੋਂ ਚੈੱਕ ਕੀਤਾ ਤਾਂ ਉਸ ’ਚ 500 ਗ੍ਰਾਮ ਅਫੀਮ ਬਰਾਮਦ ਹੋਈ। ਕਥਿਤ ਦੋਸ਼ੀਆਂ ਦੀ ਸ਼ਨਾਖਤ ਅੰਗਰੇਜ ਸਿੰਘ (40) ਪੁੱਤਰ ਦਰਸ਼ਨ ਸਿੰਘ ਮਕਾਨ ਨੰਬਰ 53 ਜਸਪਾਲ ਨਗਰ, ਸੁਲਤਾਨ ਵਿੰਡ ਰੋਡ ਅੰਮਿ੍ਰਤਸਰ (ਕਾਰ ਚਾਲਕ) ਤੇ ਸੁਰਜੀਤ ਸਿੰਘ (23) ਪੁੱਤਰ ਬਲਵੰਤ ਸਿੰਘ ਵਾਸੀ ਸ਼ੰਮੀ ਖੁਰਦ ਥਾਣਾ ਬੇਰੋਵਾਲ ਤਹਿ. ਖਡੂਰ ਸਾਹਿਬ, ਤਰਨਤਾਰਨ ਵਜੋਂ ਹੋਈ ਹੈ। ਕਥਿਤ ਦੋਸ਼ੀਆਂ ਦੇ ਖਿਲਾਫ਼ ਥਾਣਾ ਫਿਲੌਰ ਵਿਖੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 18-61-85 ਤਹਿਤ ਮੁਕੱਦਮਾ ਨੰਬਰ 106 ਦਰਜ ਕਰ ਲਿਆ ਗਿਆ ਹੈ।

ਸ. ਦਵਿੰਦਰ ਸਿੰਘ ਡੀ. ਐਸ. ਪੀ. ਫਿਲੌਰ ਨੇ ਅੱਗੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚਲਦੇ ਜਲੰਧਰ ਰੈੱਡ ਜ਼ੋਨ ਹੋਣ ਕਾਰਣ ਸ. ਕੇਵਲ ਸਿੰਘ ਐੱਸ. ਐੱਚ. ਓ. ਥਾਣਾ ਗੋਰਾਇਆ ਚੈਕਿੰਗ ਸੰਬੰਧੀ ਬੱਸ ਅੱਡਾ ਗੋਰਾਇਆ ਵਿਖੇ ਮੌਜੂਦ ਸਨ। ਸਬ ਇੰਸਪੈਕਟਰ ਸੁਰਜੀਤ ਸਿੰਘ ਇੰਚਾਰਜ ਸ਼ਪੈਸ਼ਲ ਸਟਾਫ ਜਲੰਧਰ (ਦਿਹਾਤੀ) ਨੇ ਸ. ਕੇਵਲ ਸਿੰਘ ਥਾਣਾ ਮੁਖੀ ਗੋਰਾਇਆ ਨੂੰ ਫੋਨ ’ਤੇ ਸੂਚਨਾ ਦਿੱਤੀ ਕਿ ਉਨਾਂ ਸਮੇਤ ਪਲਿਸ ਪਾਰਟੀ ਸਤਲੁਜ ਦਰਿਆ ’ਤੇ ਹਾਈ-ਟੈੱਕ ਨਾਕਾ ਲਗਾਇਆ ਹੋਇਆ ਸੀ, ਕਿ ਲੁਧਿਆਣਾ ਸਾਈਡ ਤੋਂ ਆ ਰਹੀ ਇੱਕ ਚਿੱਟੇ ਰੰਗ ਦੀ ਰੇਂਜ ਰੋਵਰ ਗੱਡੀ ਨੰਬਰ ਐਚ. ਪੀ. 38 ਐੱਫ-4449 ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ’ਚ ਸਵਾਰ ਵਿਅਕਤੀ ਨਾਕਾ ਤੋੜ ਕੇ ਗੱਡੀ ਭਜਾ ਕੇ ਲੈ ਗਏ। ਜਿਸ ’ਤੇ ਸ. ਕੇਵਲ ਸਿੰਘ ਥਾਣਾ ਮੁਖੀ ਗੋਰਾਇਆ ਤੇ ਸਹਾਇਕ ਸਬ ਇੰਸਪੈਕਟਰ ਓਮ ਪ੍ਰਕਾਸ਼ ਨੇ ਸਮੇਤ ਪਲਿਸ ਪਾਰਟੀ ਗੱਡੀ ਦਾ ਪਿੱਛਾ ਕੀਤਾ ਤਾਂ ਗੱਡੀ ਦੇ ਡਰਾਇਵਰ ਨੇ ਪਿੰਡ ਤੱਖਰਾਂ ਵਿਖੇ ਮੋੜ ਕੱਟਣ ਲੱਗੇ ਗੱਡੀ ਸੜਕ ਕਿਨਾਰੇ ਸਥਿਤ ਰੁੱਖ ’ਚ ਜਾ ਮਾਰੀ। ਜਿਸ ਕਾਰਣ ਗੱਡੀ ਪਲਟ ਗਈ ਤੇ ਬੁਰੀ ਤਰਾਂ ਨੁਕਾਸਨੀ ਗਈ। ਗੱਡੀ ’ਚ ਸਵਾਰ ਕਥਿਤ ਦੋਸ਼ੀ ਵੀ ਜਖ਼ਮੀ ਹੋ ਗਏ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਸ਼ਨਾਖਤ ਹਰਮਨਪ੍ਰੀਤ ਸਿੰਘ ਪੁੱਤਰ ਅਮਰਪਾਲ ਸਿੰਘ ਵਾਸੀ ਮਕਾਨ ਨੰਬਰ 841 ਵਾਲੀਆ ਫਾਰਮ ਹਾਊਸ ਥਾਣਾ ਵਿਕਾਸਪੁਰੀ ਨਵÄ ਦਿੱਲੀ, ਇੰਦਰਜੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਮਕਾਨ ਨੰਬਰ 57 ਪੁਰਾਣਾ ਮਹਾਂਵੀਰ ਨਗਰ ਤਿਲਕ ਨਗਰ ਨਵÄ ਦਿੱਲੀ ਤੇ ਹਰਮੀਤ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਮਕਾਨ ਨੰਬਰ ਏ. ਸੀ.-10 ਗੋਗਾ ਰਾਮ ਵਾਟਿਕਾ ਤਿਲਕ ਨਗਰ ਥਾਣਾ ਤਿਲਕ ਨਗਰ ਨਵÄ ਦਿੱਲੀ ਵਜੋਂ ਹੋਈ ਹੈ। ਇਨਾਂ ਦੇ ਕੋਲ ਕੋਈ ਵੀ ਕਰਫਿਊ ਪਾਸ ਨਹÄ ਸੀ। ਗੋਰਾਇਆ ਪੁਲਿਸ ਨੇ ਕਥਿਤ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਨੰਬਰ 67 ਧਾਰਾ 353, 186, 188, 269, 270, 427 ਤੇ 51 ਬੀ ਡਿਜਾਸਟਰ ਮੈਨੇਜਮੈਂਟ ਐਕਟ 2005 ਦੇ ਤਹਿਤ ਦਰਜ ਕਰ ਲਿਆ ਹੈ।

Previous articleਚੰਬਲ ਸਿਰਫ ਡਾਕੂਆਂ ਦਾ ਹੀ ਨਹੀ ਬਲਕਿ ਕ੍ਰਾਤੀਕਾਰੀਆਂ ਦਾ ਵੀ ਹੈ
Next articleਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਮਈ ਨੂੰ ਕਰਨਗੇ ਮਨ ਕੀ ਬਾਤ, ਲੋਕਾਂ ਤੋਂ ਮੰਗਣਗੇ ਸੁਝਾਅ