ਅਮਰਨਾਥ ਯਾਤਰਾ ਰੱਦ

ਸ੍ਰੀਨਗਰ, (ਸਮਾਜਵੀਕਲੀ) :  ਸ੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਕੋਵਿਡ-19 ਮਹਾਮਾਰੀ ਦੇ ਹਵਾਲੇ ਨਾਲ ਇਸ ਸਾਲ ਦੀ ਅਮਰਨਾਥ ਯਾਤਰਾ ਰੱਦ ਕਰ ਦਿੱਤੀ ਹੈ। ਉਂਜ ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਦੱਖਣੀ ਕਸ਼ਮੀਰ ’ਚ ਹਿਮਾਲਿਆ ਦੀਆਂ ਪਹਾੜੀਆਂ ’ਚ ਸਥਿਤ ਅਮਰਨਾਥ ਗੁਫ਼ਾ ਦੀ ਯਾਤਰਾ ਰੱਦ ਕਰਨੀ ਪਈ ਹੈ

। ਇਹ ਫੈਸਲਾ ਸ਼ਰਾਈਨ ਬੋਰਡ ਦੇ ਚੇਅਰਮੈਨ ਤੇ ਉਪ ਰਾਜਪਾਲ ਜੀ.ਸੀ.ਮੁਰਮੂ ਦੀ ਅਗਵਾਈ ਵਿੱਚ ਹੋਈ ਮੀਟਿੰਗ ’ਚ ਲਿਆ ਗਿਆ। ਬੋਰਡ ਨੇ ਇਕ ਬਿਆਨ ਵਿੱਚ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਬੋਰਡ ਨੇ ਭਰੇ ਮਨ ਨਾਲ ਇਹ ਫੈਸਲਾ ਲਿਆ ਹੈ। ਬੋਰਡ ਨੇ ਹਾਲਾਂਕਿ ਕਿਹਾ ਕਿ ਅਮਰਨਾਥ ਗੁਫ਼ਾ ਦੇ ‘ਵਰਚੁਅਲ ਦਰਸ਼ਨਾਂ’ ਦਾ ਸਿੱਧਾ ਪ੍ਰਸਾਰਣ ਦਿਨ ਵਿੱਚ ਦੋ ਵਾਰ ਕੀਤਾ ਜਾਵੇਗਾ।

Previous articleਪਟਿਆਲਾ ’ਚ ਪੰਜਾਬ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ
Next articleਮੁਲਤਾਨੀ ਅਗਵਾ ਕੇਸ: ਸੈਸ਼ਨ ਜੱਜ ਛੁੱਟੀ ’ਤੇ; ਸੁਣਵਾਈ 24 ਤੱਕ ਟਲੀ