ਗੁਜ਼ਰੇ ਵਕ਼ਤ ਦਾ ਫ਼ੇਰਾ

ਡਾ. ਹਰਦੀਪ ਸਿੰਘ

(ਸਮਾਜ ਵੀਕਲੀ)

ਕੈਨਵਸ ਉੱਤੇ ਉਸਦਾ ਚਿਹਰਾ ਬਣ ਜਾਂਦਾ ਏ
ਜਦ ਵੀ ਗੁਜ਼ਰੇ ਵਕ਼ਤ ਦਾ ਫ਼ੇਰਾ ਬਣ ਜਾਂਦਾ ਏ

ਪਹਿਲਾਂ ਉਹ ਦਿਸਦਾ ਸੀ ਮੀਚੀਆਂ ਅੱਖਾਂ ਵਿੱਚੋਂ
ਹੁਣ ਤਾਂ ਖੁੱਲ੍ਹੀਆਂ ਹੋਣ ਹਨੇਰਾ ਬਣ ਜਾਂਦਾ ਏ

ਜਦ ਵੀ ਉਸਨੂੰ ਚਿੱਠੀ ਪਾਉਣ ਦਾ ਦਿਲ ਹੋਇਆ ਏ
ਜਿਵੇਂ ਚੁਫ਼ੇਰੇ ਜੱਗ ਦਾ ਘੇਰਾ ਬਣ ਜਾਂਦਾ ਏ

ਉਸਨੂੰ ਬੜੀ ਸਹੂਲਤ ਦੇ ਰੱਖੀ ਏ ਦਿਲ ਨੇ
ਕਦੇ ਪਰਾਇਆ ਕਦੇ ਉਹ ਮੇਰਾ ਬਣ ਜਾਂਦਾ ਏ

……….✍️ ਡਾ. ਹਰਦੀਪ ਸਿੰਘ

Previous articleਯੂ.ਕੇ:ਡਾਇਨਾਸੋਰ ਦੀ ਤਸਵੀਰ ਵਾਲੇ 50 ਪੈਸੇ ਦੇ ਸਿੱਕੇ ਹੋਣਗੇ ਜਾਰੀ
Next articleਟਕਸਾਲੀ ਅਕਾਲੀ ਸਰਦਾਰ ਥਿਆੜਾ ਦੀ ਬਰਸੀ ਮੌਕੇ ਸ਼ਰਧਾਂਜਲੀਆਂ