ਟਕਸਾਲੀ ਅਕਾਲੀ ਸਰਦਾਰ ਥਿਆੜਾ ਦੀ ਬਰਸੀ ਮੌਕੇ ਸ਼ਰਧਾਂਜਲੀਆਂ

ਟਕਸਾਲੀ ਅਕਾਲੀ ਜਸਜੀਤ ਸਿੰਘ ਥਿਆੜਾ ਦੀ ਬਰਸੀ ਮੌਕੇ ਪਰਿਵਾਰਕ ਮੈਂਬਰ ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਦੀ ਇੰਚਾਰਜ ਬੀਬੀ ਮਹਿੰਦਰ ਕੌਰ ਜੋਸ਼ ਨੂੰ ਯਾਦ ਨਿਸ਼ਾਨੀ ਭੇਟ ਕਰਦੇ ਹੋਏ।

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – -ਟਕਸਾਲੀ ਅਕਾਲੀ ਸਰਦਾਰ ਜਸਜੀਤ ਸਿੰਘ ਥਿਆੜਾ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਪਿੰਡ ਆਹਰਾਂ ਹਾਜ਼ੀਖ਼ਾਨਪੁਰ (ਹੁਸ਼ਿਆਰਪੁਰ) ਵਿਖੇ ਕਰਵਾਇਆ ਗਿਆ। ਇਸ ਸ਼ਰਧਾਂਜਲੀ ਸਮਾਗਮ ਮੌਕੇ ਸਾਬਕਾ ਸੰਸਦੀ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਦੀ ਇੰਚਾਰਜ ਬੀਬੀ ਮਹਿੰਦਰ ਕੌਰ ਜੋਸ਼ ਨੇ ਕਿਹਾ ਕਿ ਸਵ. ਥਿਆੜਾ ਮੋਹਰਲੀ ਕਤਾਰ ਦੇ ਟਕਸਾਲੀ ਅਕਾਲੀ ਅਤੇ ਸਲਾਹਕਾਰ ਸਨ ਜਿਨ੍ਹਾਂ ਨੇੇ ਸ਼੍ਰੋਮਣੀ ਅਕਾਲੀ ਦਲ ਦੇ ਕੁਰਬਾਨੀਆਂ ਦੇ ਇਤਿਹਾਸ ਨੂੰ ਦੁਹਰਾਉਣ ਲਈ ਆਪਣੇ ਸਮੁੱਚੇ ਜੀਵਨ ਨੂੰ ਸੰਘਰਸ਼ ਅਤੇ ਕੁਰਬਾਨੀ ਲਈ ਸਮਰਪਿਤ ਕੀਤਾ।

ਉਨ੍ਹਾਂ ਆਪਣੇ ਆਪ ਨੂੰ ਬਹੁਤ ਵੱਡੇ ਜੋਖਮਾਂ ਵਿਚ ਪਾ ਕੇ ਅਕਾਲੀ ਦਲ ਦੀ ਸੇਵਾ ਕੀਤੀ ਅਤੇ ਦਿਨ ਜੇਲ੍ਹਾ ਵਿਚ ਹੱਸ ਕੇ ਗੁਜ਼ਾਰੇ। ਇਨ੍ਹਾਂ ਤੋਂ ਇਲਾਵਾ ਮਾਸਟਰ ਕੁਲਵਿੰਦਰ ਸਿੰਘ ਜੰਡਾ, ਬਲਵੰਤ ਸਿੰਘ ਬਰਿਆਲ, ਸੁਖਦੇਵ ਸਿੰਘ ਗਿੱਲ ਅਤੇ ਹੋਰਾਂ ਨੇ ਵੀ ਜਥੇਦਾਰ ਥਿਆੜਾ ਦੀਆਂ ਅਰਪਣ ਕੀਤੀਆਂ ਸੇਵਾਵਾਂ ਨੂੰ ਯਾਦ ਕਰਵਾਉਦੇ ਹੋਏ ਉਨ੍ਹਾਂ ਦੇ ਵਿਛੋੜੇ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਇਸ ਸ਼ਰਧਾਂਜਲੀ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਬੀਬੀ ਹਰਮਿੰਦਰ ਕੌਰ ਥਿਆੜਾ, ਪਰਮਜੀਤ ਸਿੰਘ ਥਿਆੜਾ ਸਾਬਕਾ ਵਧੀਕ ਐਡਵੋਕੇਟ ਜਨਰਲ, ਐਡਵੋਕੇਟ ਹਰਮਨਜੀਤ ਸਿੰਘ ਥਿਆੜਾ ਹਾਈਕੋਰਟ, ਲਖਵੀਰ ਸਿੰਘ, ਆਰ ਐਸ ਘੁੰਮਣ, ਗੁਰਕਮਲ ਸਿੰਘ ਸੋਢੀ ਨਰਿਆਲ, ਸੰਮਤੀ ਮੈਂਬਰ ਹੁਸ਼ਿਆਰ ਸਿੰਘ ਨਰਿਆਲ, ਅਵਤਾਰ ਸਿੰਘ ਸੂਚ, ਨੰਬਰਦਾਰ ਬਲਵੀਰ ਸਿੰਘ ਧਾਮੀ, ਗੁਰਮਿੰਦਰ ਸਿੰਘ ਢਿੱਲੋਂ ਵੀ ਸ਼ਾਮਿਲ ਹੋਏ।

Previous articleਗੁਜ਼ਰੇ ਵਕ਼ਤ ਦਾ ਫ਼ੇਰਾ
Next articleभारतीय रेलवे के निजीकरण और बी.पी.सी.एल के निजीकरण के खिलाफ आर.सी.एफ बचाओ संघर्ष कमेटी ने किया रोष प्रदर्षण