ਗਾਇਕ ਗੁਰਬਖ਼ਸ ਸ਼ੌਂਕੀ “ਕਿਨਾਰਾ ” ਟ੍ਰੈਕ ਨਾਲ ਦੇਵੇਗਾ ਦਸਤਕ

ਦੁਬਈ ਅਤੇ ਇੰਡੀਆ ਹੋਇਆ ਸ਼ੂਟ- ਹਨੀ ਹਰਦੀਪ

ਜਲੰਧਰ / ਹੁਸ਼ਿਆਰਪੁਰ, (ਕੁਲਦੀਪ ਚੁੰਬਰ ) (ਸਮਾਜ ਵੀਕਲੀ)- ਪੰਜਾਬੀ ਗਾਇਕੀ ਦੇ ਬੇਤਾਜ ਬਾਦਸ਼ਾਹ ਗਾਇਕ ਗੁਰਬਖ਼ਸ ਸ਼ੌਂਕੀ ਆਪਣੇ ਨਵੇਂ ਟ੍ਰੈਕ “ਕਿਨਾਰਾ “ਨਾਲ ਸੰਗੀਤਿਕ ਖੇਮਿਆਂ ਵਿਚ ਦਸਤਕ ਦੇ ਰਿਹਾ ਹੈ l ਗਾਇਕ ਸ਼ੌਂਕੀ ਬੇਹੱਦ ਸੰਜੀਦਾ ਗਾਇਕ ਹੈ, ਜਿਸ ਨੂੰ ਸੁਰ ਤਾਲ ਦੀ ਮੁਕੰਮਲ ਸਮਝ ਹੈ l ਓਸ ਵਲੋਂ ਗਾਏ ਹਰ ਗੀਤ ਦੀ ਕੰਪੋਜ ਨਾਲ ਇਨਸਾਫ਼ ਕੀਤਾ ਜਾਂਦਾ ਹੈ l ਗੋਲਡਨ ਰਿਕਾਰਡਜ਼ ਅਤੇ ਗੁਰੀ ਮਾਂਗਟ ਦੀ ਪੇਸ਼ਕਸ਼ “ਕਿਨਾਰੇ” ਟ੍ਰੈਕ ਦਾ ਸੰਗੀਤ ਵਿਨੈ ਕਮਲ ਨੇ ਦਿੱਤਾ ਅਤੇ ਇਸ ਨੂੰ ਕਲਮਬਧ ਗੀਤਕਾਰ ਸੁਰਜੀਤ ਨੇ ਕੀਤਾ l ਹਨੀ ਹਰਦੀਪ ਦੇ ਇਸ ਪ੍ਰੋਜੈਕਟ ਵਿਚ ਮਾਡਲ ਦੀ ਭੂਮਿਕਾ ਵਿਚ ਸੁਖਮਨ ਨੇ ਸ਼ਮੂਲੀਅਤ ਕੀਤੀ l

ਟ੍ਰੈਕ ਦੇ ਪ੍ਰੋਡਿਊਸਰ ਮਨਦੀਪ ਸਿੰਘ ਤੇ ਲਵਦੀਪ ਸਿੰਘ ਘੁੰਮਣ ਅਤੇ ਕਾਰਜਕਾਰੀ ਪ੍ਰੋਡਿਉਸਰ ਸਿਮਰਨਜੀਤ ਸਿੰਘ ਨੇ, ਜਦਕਿ ਡਾਇਰੈਕਟਰ ਰਮਨ ਕੁਮਾਰ ਅਤੇ ਸਹਾਇਕ ਡਾਇਰੈਕਟਰ ਗੁਰਿੰਦਰਜੀਤ ਸਿੰਘ ਹਨ l ਟੀਮ ਵਿਚ ਡੀ ਓ ਪੀ ਮਨਵੀਰ ਸਿੰਘ ਤੇ ਸ਼ੰਕਰ ਦੇਵਾ , ਮੇਕਅੱਪ ਰਜਨੀ ਬਾਲਾ ਅਤੇ ਕਾਸਟਿਊਮ ਡਿਜਾਇਨਰ ਖੁਸ਼ਪ੍ਰੀਤ ਕੌਰ, ਹਰਪ੍ਰੀਤ ਸ਼ਰਮਾ ਤੇ ਹੈਪੀ ਸਿੱਲ੍ਹ ਨੇ “ਕਿਨਾਰਾ ” ਟ੍ਰੈਕ ਨੂੰ ਬੇਹਤਰ ਬਣਾਉਣ ਵਿਚ ਅਹਿਮ ਰੋਲ੍ਹ ਅਦਾ ਕੀਤਾ l

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਦਾਕਾਰ ਹਨੀ ਹਰਦੀਪ ਤੇ ਸੁਖਮਨ ਬਤੌਰ ਏ ਐਕਟਰ ਹੋ ਰਹੇ ਨੇ ਟ੍ਰੈਕ ‘ਚ ਪੇਸ਼
Next articleਪਿੰਡ ਰੰਚਣਾਂ ਦੀ ਸੈਰ