ਪਿੰਡ ਰੰਚਣਾਂ ਦੀ ਸੈਰ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਤੂੰ ਮੇਰੇ ਨਾਲ਼ ਚੱਲ ਸ਼ਹਿਰਨੇਂ ,
ਤੈਨੂੰ ਪਿੰਡ ਦੀ ਮੈਂ ਸੈਰ ਕਰਾਵਾਂ ।
ਘੱਟ ਨਈਂ ਸਵਰਗਾਂ ਤੋਂ ,
ਸਾਡੇ ਪਿੰਡ ਦੇ ਰੁੱਖਾਂ ਦੀਆਂ ਛਾਵਾਂ ।
ਤੂੰ ਮੇਰੇ ਨਾਲ਼ ਚੱਲ ਸ਼ਹਿਰਨੇਂ ।

ਅਜੇ ਵੀ ਨੇ ਰਹਿੰਦੇ ਓਥੇ ,
ਸਤ ਯੁਗੀ ਬੰਦੇ ਨੀ ।
ਹੱਥਾਂ ਨਾਲ਼ ਕਰਦੇ ਨੇ ,
ਸਾਰੇ ਕੰਮ ਧੰਦੇ ਨੀ ।
ਗੁਣਾਕਾਰੀ ਦੁੱਧ ਬੱਕਰੀ ,
ਤੈਨੂੰ ਰੁਲ਼ਦੂ ਦੇ ਘਰ ‘ਚੋਂ ਪਿਆਵਾਂ ।
ਤੂੰ ਮੇਰੇ ਨਾਲ਼ ਚੱਲ ਸ਼ਹਿਰਨੇ ।

ਸ਼ਰੇਆਮ ਰੱਬ ਓਥੇ ,
ਦਿਸਦਾ ਹੈ ਰਹਿੰਦਾ ਨੀ ।
ਤਰਾਂ ਤਰਾਂ ਦੀਆਂ ਗੱਲਾਂ ,
ਦਿਨੇ ਰਾਤੀਂ ਸਹਿੰਦਾ ਨੀ ।
ਬਾਬਿਆਂ ਤੋਂ ਪਿੱਪਲ ਥੱਲੇ ,
ਗੱਲਾਂ ਧੁਰ ਦਰਗਾਹ ਦੀਆਂ ਸੁਣਾਵਾਂ ।
ਤੂੰ ਮੇਰੇ ਨਾਲ਼ ਚੱਲ ਸ਼ਹਿਰਨੇ ।

ਭੈਣਾਂ ਭਾਈਆਂ ਵਾਲ਼ੀ ਸਾਂਝ ,
ਅਜੇ ਵੀ ਹੈ ਕਾਇਮ ਨੀ ।
ਰੇਸ਼ਮ ਦੇ ਨਾਲ਼ੋਂ ਦਿਲ ,
ਅਜੇ ਵੀ ਮੁਲਾਇਮ ਨੀ ।
ਗ਼ਮੀਆਂ ਦੀ ਕੋਈ ਘਾਟ ਨਾ ,
ਨਾਲ਼ੇ ਖ਼ੁਸ਼ੀਆਂ ਦੇ ਗੀਤ ਸੁਣਾਵਾਂ ।
ਤੂੰ ਮੇਰੇ ਨਾਲ਼ ਚੱਲ ਸ਼ਹਿਰਨੇ ।

ਪਿੰਡ ਦਿਆਂ ਲੋਕਾਂ ਸਾਂਝੀ
ਸਭਾ ਇੱਕ ਬਣਾਈ ਨੀ ।
ਜਾਤਾਂ ਪਾਤਾਂ ਧਰਮਾਂ ਦੀ ,
ਗੰਢ ਨਹੀਂਓਂ ਕਾਈ ਨੀ ।
ਹੈ ਉਹਦਾ ਪ੍ਰਧਾਨ ਸ਼ਰਮਾ ,
ਉਹਦੇ ਕੀਮਤੀ ਵਿਚਾਰ ਸੁਣਾਵਾਂ ।
ਤੂੰ ਮੇਰੇ ਨਾਲ਼ ਚੱਲ ਸ਼ਹਿਰਨੇ ।
ਤੂੰ ਮੇਰੇ ਨਾਲ਼ ਚੱਲ ਸ਼ਹਿਰਨੇ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਗਰਾਮ ਸੁਧਾਰ ਸਭਾ ( ਰਜਿ : )
ਰਾਜਿੰਦਰਾ ਪੁਰੀ ( ਰੰਚਣਾਂ ) .
ਡਾਕ . ਭਸੌੜ ਤਹਿ . ਧੂਰੀ .
ਜਿਲਾ੍ ਸੰਗਰੂਰ . 148024 .

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕ ਗੁਰਬਖ਼ਸ ਸ਼ੌਂਕੀ “ਕਿਨਾਰਾ ” ਟ੍ਰੈਕ ਨਾਲ ਦੇਵੇਗਾ ਦਸਤਕ
Next articleਪੰਜ ਜੂਨ ਦੇ ਕਾਲ਼ੇ ਦਿਨ ਨੂੰ