ਅਦਾਕਾਰ ਹਨੀ ਹਰਦੀਪ ਤੇ ਸੁਖਮਨ ਬਤੌਰ ਏ ਐਕਟਰ ਹੋ ਰਹੇ ਨੇ ਟ੍ਰੈਕ ‘ਚ ਪੇਸ਼

ਹੁਸ਼ਿਆਰਪੁਰ (ਕੁਲਦੀਪ ਚੁੰਬਰ ) (ਸਮਾਜ ਵੀਕਲੀ)- ਸੰਗੀਤ ਇੰਡਸਟਰੀ ਦੇ ਥੰਮ ਕਲਾਕਾਰਾਂ ਵਿੱਚ ਸ਼ਾਮਲ ਸੰਸਾਰ ਭਰ ਵਿੱਚ ਆਪਣੇ ਸਦਾਬਹਾਰ ਗੀਤਾਂ ਕਰਕੇ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਮਸ਼ਹੂਰ ਗਾਇਕ ਗੁਰਬਖਸ਼ ਸ਼ੌਕੀ ਆਪਣੇ ਨਵੇਂ ਸਿੰਗਲ ਟਰੈਕ “ਕਿਨਾਰਾ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋਣ ਜਾ ਰਹੇ ਹਨ ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਪ੍ਰਸਿੱਧ ਵੀਡੀਓ ਡਾਇਰੈਕਟਰ ਹਨੀ ਹਰਦੀਪ ਅਤੇ ਮਸ਼ਹੂਰ ਅਦਾਕਾਰਾ ਸੁਖਮਨ ਆਪਣੀ ਵਿਲੱਖਣ ਅਦਾਕਾਰੀ ਦੇ ਜਰੀਏ ਇਸ ਗੀਤ ਨੂੰ ਕਾਮਯਾਬੀ ਦਿਵਾਉਣ ਵਿੱਚ ਅਹਿਮ ਰੋਲ ਅਦਾ ਕਰਨਗੇ ਲੱ ਪੇਸ਼ਕਾਰ ਗੁਰੀ ਮਾਂਗਟ ਨੇ ਦੱਸਿਆ ਕਿ ਸੰਗੀਤ ਇੰਡਸਟਰੀ ਵਿੱਚ ਸਥਾਪਤ ਵੀਡੀਓ ਡਾਇਰੈਕਟਰ ਅਤੇ ਗਾਇਕ ਹਨੀ ਹਰਦੀਪ ਅਦਾਕਾਰਾ ਸੁਖਮਨ ਆਪਣੀ ਦਮਦਾਰ ਅਦਾਕਾਰੀ ਨਾਲ ਗਾਇਕ ਗੁਰਬਖਸ਼ ਸ਼ੌਕੀ ਦੇ ਨਵੇਂ ਸਿੰਗਲ ਟਰੈਕ ਨੂੰ ਚਾਰ ਚੰਨ ਲਾਉਣ ਵਿੱਚ ਸਹਾਈ ਹੋਣਗੇ ਪੇਸਕਾਰ ਗੁਰੀ ਮਾਂਗਟ ਨੇ ਦੱਸਿਆ ਕਿ ਇਸ ਗੀਤ ਦੇ ਵੀਡੀਓ ਡਾਇਰੈਕਟਰ ਰਮਨ ਕੁਮਾਰ ਅਤੇ ਸਹਾਇਕ ਗੁਰਿੰਦਰਜੀਤ ਸਿੰਘ, ਐਡੀਟਰ ਹਰਪ੍ਰੀਤ ਸ਼ਰਮਾ ਹਨ ਗਾਇਕ ਗੁਰਬਖਸ਼ ਸ਼ੌਕੀ ਦੇ ਨਵੇਂ ਸਿੰਗਲ ਟਰੈਕ “ਕਿਨਾਰਾ” ਨੂੰ ਵੱਡੇ ਪੱਧਰ ਤੇ ਗੋਲਡਨ ਰਿਕਾਰਡਜ ਕੰਪਨੀ ਕਰ ਰਹੀ ਹੈ l ਕੁੱਝ ਦਿਨਾਂ ਤੱਕ ਇਹ ਨਵਾਂ ਗੀਤ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋਵੇਗਾ l

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਭੇਡਾਂ, ਉੱਨ ਤੇ ਬੋਤੀ*
Next articleਗਾਇਕ ਗੁਰਬਖ਼ਸ ਸ਼ੌਂਕੀ “ਕਿਨਾਰਾ ” ਟ੍ਰੈਕ ਨਾਲ ਦੇਵੇਗਾ ਦਸਤਕ