ਖੈੜਾ ਦੋਨਾਂ ਵਿੱਚ ਵਸਦੇ ਪਰਵਾਸੀ ਮਜ਼ਦੂਰਾਂ ਦੇ ਕਰੋਨਾ ਵਾਇਰਸ ਟੈਸਟਾਂ ਲਈ ਸੈਂਪਲ ਲਏ ਗਏ

ਕੈਪਸ਼ਨ- ਖੈੜਾ ਦੋਨਾਂ ਨਜ਼ਦੀਕ ਝੁੱਗੀ-ਝੌਂਪੜੀ ਵਾਲੇ ਪਰਵਾਸੀ ਮਜ਼ਦੂਰਾਂ ਦੇ ਕਰੋਨਾਵਾਇਰਸ ਟੈਸਟਾਂ ਲਈ ਸੈਂਪਲ ਲੈਂਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ
ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਸਿਹਤ ਵਿਭਾਗ ਕਪੂਰਥਲਾ ਦੇ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ. ਐਮ. ਓ ਕਾਲਾ ਸੰਘਿਆਂ ਡਾਕਟਰ ਰੀਟਾ  ਦੀ ਅਗਵਾਈ ਹੇਠ ਅੱਜ ਮੈਡੀਕਲ ਅਫਸਰ ਭਾਣੋ ਲੰਗਾ ਡਾਕਟਰ ਗੁਨਤਾਸ ਅਤੇ ਉਨ੍ਹਾਂ ਦੀ ਟੀਮ ਨੇ ਪਿੰਡ ਖੈੜਾ ਦੋਨਾ ਨੇੜੇ ਵਸਦੇ ਵੱਡੀ ਗਿਣਤੀ ਵਿਚ ਝੁੱਗੀ-ਝੌਂਪੜੀ ਵਾਲੇ ਪਰਵਾਸੀ ਮਜ਼ਦੂਰਾਂ ਦੇ ਕਰੋਨਾ ਵਾਇਰਸ ਟੈਸਟਾਂ ਲਈ ਸੈਂਪਲ ਲਏ। ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ, ਪਰਗਟ ਸਿੰਘ ਢੁੱਢੀਆਂਵਾਲ, ਏ.ਐਨ. ਐੱਮ ਮਨਜੀਤ ਕੌਰ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੀਆ ਆਸ਼ਾ ਵਰਕਰਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਸਵੈ ਇੱਛਾ ਨਾਲ ਕੋਰੋਣਾ  ਵਾਇਰਸ ਟੈਸਟਾਂ ਲਈ ਸੈਂਪਲ ਦੇਣ ਲਈ  ਸਹਿਮਤ ਕਰਨ ਵਿਚ ਅਹਿਮ ਯੋਗਦਾਨ ਪਾਇਆ।
Previous articleਯੂ. ਕੇ:ਸਕਾਟਲੈਂਡ ‘ਚ ਕੋਵਿਡ-19 ਸਬੰਧੀ ਨਵੀਂਆਂ ਹਦਾਇਤਾਂ ਜਾਰੀ
Next articleਆਰ ਸੀ ਐੱਫ ਚ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ