ਆਰ ਸੀ ਐੱਫ ਚ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ

ਕੈਪਸ਼ਨ-ਜੀਤ ਸਿੰਘ ਦੀ ਲਿਖੀ ਪੁਸਤਕ ਮੇਰਾ ਅਭੁੱਲ ਸਫ਼ਰਨਾਮਾ ਦੀ ਹੋਈ ਘੁੰਡ ਚੁਕਾਈ ਕਰਦੇ ਹੋਏ ਐਸੋਸੀਏਸ਼ਨ ਦੇ ਮੈਂਬਰ

ਜੀਤ ਸਿੰਘ ਦੀ ਲਿਖੀ ਪੁਸਤਕ ਮੇਰਾ ਅਭੁੱਲ  ਸਫ਼ਰਨਾਮਾ  ਦੀ ਹੋਈ ਘੁੰਡ ਚੁਕਾਈ  

ਹੁਸੈਨਪੁਰ  (ਸਮਾਜ ਵੀਕਲੀ) (ਕੌੜਾ)-ਸ਼੍ਰੋਮਣੀ ਸ਼ਹੀਦ ਤੇ ਸਿੱਖ ਪੰਥ ਦੇ ਜਰਨੈਲ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਦਾ 359 ਵਾਂ ਜਨਮ ਦਿਹਾੜਾ ਐਸਸੀ ਐਸਟੀ ਐਸੋਸੀਏਸ਼ਨ ਆਰ ਸੀਐੱਫ ਦੇ ਦਫਤਰ ਵਿਖੇ ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਆਰ ਸੀ ਐਫ ਤੇ ਆਲ ਇੰਡੀਆ ਐੱਸ ਸੀ ਐੱਸ ਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ   ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਸਾਂਝੇ ਤੌਰ ਤੇ ਮਨਾਇਆ ਗਿਆ।

ਇਸ ਦੌਰਾਨ ਜ਼ੋਨਲ ਪ੍ਰਧਾਨ ਜੀਤ ਸਿੰਘ ਜ਼ੋਨਲ ਵਰਕਿੰਗ ਪ੍ਰਧਾਨ ਰਣਜੀਤ ਸਿੰਘ ਜ਼ੋਨਲ ਐਡੀਸ਼ਨਲ ਸੈਕਟਰੀ ਕਰਨ ਸਿੰਘ ਜ਼ੋਨਲ ਸੈਕਟਰੀ ਆਰ ਸੀ ਮੀਨਾ  ਕੈਸ਼ੀਅਰ ਸੋਹਨ ਬੈਠਾ ਤੇ ਹਰਵਿੰਦਰ ਸਿੰਘ ਖਹਿਰਾ  ਨੇ ਕਿਹਾ ਕਿ ਸਾਨੂੰ ਆਪਣੇ ਮਹਾਂਪੁਰਸ਼ਾਂ ਦੇ ਪਾਇਆਂ ਪੂਰਨਿਆਂ ਤੋਂ ਸੇਧ ਲੈ ਕੇ ਆਪਣੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਉਠਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ।  ਡਾ ਬੀ ਆਰ ਅੰਬੇਦਕਰ ਸੁਸਾਇਟੀ ਆਰ ਸੀ ਐਫ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਜਨਰਲ ਸਕੱਤਰ ਧਰਮਪਾਲ ਪੈਂਥਰ ਬਾਮਸੇਫ ਦੇ ਕਨਵੀਨਰ ਕਸ਼ਮੀਰ ਸਿੰਘ ਦੇ ਐਡੀਟਰ ਦੇਸ ਰਾਜ ਨੇ ਆਪਣੇ ਵਿਚਾਰਾਂ ਵਿੱਚ ਦਲਿਤ ਸਮਾਜ ਦੇ ਲੋਕਾਂ ਨੂੰ  ਆਪਣੇ ਗਿਲੇ ਸ਼ਿਕਵੇ ਭੁਲਾ ਕੇ ਆਪਣੇ ਗੁਰੂਆਂ ਤੇ ਬਾਬਾ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ ਲਈ ਕਿਹਾ।

ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਜ਼ੋਨਲ ਵਰਕਿੰਗ ਪ੍ਰਧਾਨ ਰਣਜੀਤ ਸਿੰਘ ਨੇ ਬਾਖੂਬੀ ਨਿਭਾਈ । ਇਸ ਮੌਕੇ ਆਲ ਇੰਡੀਆ ਐੱਸ ਸੀ ਐੱਸ ਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਰੇਲ ਕੋਚ ਫੈਕਟਰੀ ਦੇ ਜ਼ੋਨਲ ਪ੍ਰਧਾਨ ਜੀਤ ਸਿੰਘ ਵੱਲੋਂ ਆਪਣੇ ਜਨਮ ਦਿਨ ਨੂੰ ਸਮਰਪਿਤ  ਲਿਖੀ ਕਿਤਾਬ ਮੇਰਾ ਅਬੁੱੱਲ ਸਫ਼ਰਨਾਮਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਹਾਜ਼ਰ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ਤੇ ਰਿਲੀਜ਼ ਕੀਤੀ ਗਈ । ਇਸ ਮੌਕੇ ਕ੍ਰਿਸ਼ਨ ਲਾਲ ਜੱਸਲ ,ਧਰਮਪਾਲ ਪੈਂਥਰ,ਕਸ਼ਮੀਰ ਸਿੰਘ ਦੇਸ ਰਾਜ ਬੀਰ ਸਿੰਘ ਵੜੈਚ ਜਸਪਾਲ ਸਿੰਘ ਸੰਧੂਰਾ ਸਿੰਘ ਮੇਜਰ ਸਿੰਘ   ਕੁਲਬੀਰ ਸਿੰਘ ਆਦਿ ਹਾਜ਼ਰ ਸਨ।

Previous articleਖੈੜਾ ਦੋਨਾਂ ਵਿੱਚ ਵਸਦੇ ਪਰਵਾਸੀ ਮਜ਼ਦੂਰਾਂ ਦੇ ਕਰੋਨਾ ਵਾਇਰਸ ਟੈਸਟਾਂ ਲਈ ਸੈਂਪਲ ਲਏ ਗਏ
Next articleਪਿੰਡ ਨੂਰਪੁਰ ਵਿਖੇ ਕੋਵਿਡ-19 ਦਾ ਟੈਸਟਿੰਗ ਕੈਂਪ ਲਗਾਇਆ