ਪੈਰਾਛੂਟ ਰਾਹੀਂ ਉਤਰਨ ਵਾਲੇ ਸੰਭਾਵੀ ਉਮੀਦਵਾਰ ਦੀਆਂ ਅਫਵਾਹਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਵੱਲੋਂ ਪ੍ਰੈੈੱਸ ਕਾਨਫਰੰਸ

ਕੈਪਸ਼ਨ-ਆਮ ਆਦਮੀ ਪਾਰਟੀ ਵੱਲੋਂ ਕੀਤੀ ਪ੍ਰੈੈੱਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਹਰਜਿੰਦਰ ਸਿੰਘ ਫੱਖਰ ,ਅੰਗਰੇਜ਼ ਸਿੰਘ ,ਕਰਮਜੀਤ ਸਿੰਘ ਕੌੜਾ, ਜਸਪਾਲ ਸਿੰਘ, ਸਰਦੂਲ ਸਿੰਘ ਤੇ ਹੋਰ

ਹਲਕੇ ਦੀ ਟਿਕਟ ਵੰਡ ਸਮੇਂ ਪਾਰਟੀ ਮਿਹਨਤੀ ਵਲੰਟੀਅਰਾਂ ਨੂੰ ਨਜ਼ਰ ਅੰਦਾਜ਼ ਨਾ ਕਰੇ-ਹਰਜਿੰਦਰ ਫੱਖਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਵਿਧਾਨ ਸਭਾ ਚੋਣਾਂ ਨੂੰ ਲੈ ਕੈ ਜਿੱਥੇ ਸਮੁੱਚੀਆਂ ਪਾਰਟੀਆਂ ਪੱਬਾਂ ਭਾਰ ਹੋ ਗਈਆਂ ਹਨ । ਉਥੇ ਹੀ ਆਮ ਆਦਮੀ ਪਾਰਟੀ ਦੇ ਹਲਕੇ ਸੁਲਤਾਨਪੁਰ ਲੋਧੀ ਦੇ ਸਮੂਹ ਵਰਕਰਾਂ ਨੇ ਹਲਕੇ ਵਿੱਚ ਪੈਰਾਛੂਟ ਰਾਹੀਂ ਉਤਰਨ ਵਾਲੇ ਸੰਭਾਵੀ ਉਮੀਦਵਾਰ ਦੀਆਂ ਅਫਵਾਹਾਂ ਦੇ ਮੱਦੇਨਜ਼ਰ ਸਮੂਹ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਹਰਜਿੰਦਰ ਸਿੰਘ ਫੱਖਰ ,ਅੰਗਰੇਜ਼ ਸਿੰਘ ,ਕਰਮਜੀਤ ਸਿੰਘ ਕੌੜਾ, ਜਸਪਾਲ ਸਿੰਘ, ਸਰਦੂਲ ਸਿੰਘ ਆਦਿ ਦੀ ਅਗਵਾਈ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ।

ਪ੍ਰੈੱਸ ਕਾਨਫਰੰਸ ਦੌਰਾਨ ਹਰਜਿੰਦਰ ਸਿੰਘ ਫੱਖਰ ਨੇ ਕਿਹਾ ਕਿ ਪਾਰਟੀ ਵੱਲੋਂ ਵਿਧਾਇਕਾਂ ਦੀ ਟਿਕਟਾਂ ਸਿਰਫ਼ ਉਹਨਾਂ ਵਲੰਟੀਅਰਾਂ ਤੇ ਵਰਕਰਾਂ ਨੂੰ ਦੇ ਕੇ ਹੀ ਨਿਵਾਜਿਆ ਜਾਵੇ। ਜੋ ਵਲੰਟੀਅਰ ਤੇ ਵਰਕਰ ਦਿਨ ਰਾਤ ਮਿਹਨਤ ਕਰਕੇ ਪਾਰਟੀਆਂ ਗਤੀਵਿਧੀਆਂ ਨੂੰ ਲੋਕਾਂ ਤੱਕ ਲੈ ਕੇ ਗਏ ਹਨ।ਇਸ ਪ੍ਰੈੱਸ ਕਾਨਫਰੰਸ ਵਿੱਚ ਸਤਨਾਮ ਪਾਲ , ਅਵਤਾਰ ਸਿੰਘ, ਤਿਲਕ ਰਾਜ,ਕਮਲਪ੍ਰੀਤ ਸਿੰਘ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ, ਆਦਿ ਦੀ ਹਾਜਰੀ ਵਿੱਚ ਸਮੂਹ ਵਲੰਟੀਅਰਾਂ ਨੇ ਪਾਰਟੀ ਤੋਂ ਪਾਰਟੀ ਦੇ ਸੀਨੀਅਰ ਤੇ ਮਿਹਨਤੀ ਵਰਕਰਾਂ ਜਿਹਨਾਂ ਵਿੱਚ ਅੰਗਰੇਜ਼ ਸਿੰਘ, ਕਰਮਜੀਤ ਸਿੰਘ ਕੌੜਾ, ਜਸਪਾਲ ਸਿੰਘ, ਸਰਦੂਲ ਸਿੰਘ ਆਦਿ ਵਿਚੋਂ ਕਿਸੇ ਇੱਕ ਆਗੂ ਨੂੰ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਟਿਕਟ ਦੇਣ ਦੀ ਮੰਗ ਕੀਤੀ।

ਹਰਜਿੰਦਰ ਸਿੰਘ ਫੱਖਰ ਨੇ ਵਿਧਾਨ ਸਭਾ ਚੋਣਾਂ 2017 ਵਿੱਚ ਆਮ ਆਦਮੀ ਦੀ ਪਾਰਟੀ ਦੀ ਟਿਕਟ ਤੇ ਚੋਣ ਲੜੇ ਉਮੀਦਵਾਰ ਦਾ ਨਾਮ ਲਏ ਬਿਨਾਂ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਸਮੇਂ ਬਹੁਤ ਸਾਰੇ ਪੈਸੇ ਲੈ ਕੇ ਸੁਲਤਾਨਪੁਰ ਲੋਧੀ ਦੀ ਟਿਕਟ ਉਕਤ ਉਮੀਦਵਾਰ ਨੂੰ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਸੀ। ਜੋ ਬਿਲਕੁੱਲ ਗ਼ਲਤ ਸੀ। ਪਾਰਟੀ ਵੱਲੋਂ ਪੈਰਾਛੂਟ ਰਾਹੀਂ ਉਮੀਦਵਾਰ ਭੇਜਣ ਦੇ ਇੱਕ ਸਵਾਲ ਦੇ ਜਵਾਬ ਵਿੱਚ ਹਰਜਿੰਦਰ ਸਿੰਘ ਫੱਖਰ ਨੇ ਕਿਹਾ ਕਿ ਪਾਰਟੀ ਜਿਸ ਵਿਅਕਤੀ ਨੂੰ ਪਾਰਟੀ ਵਿੱਚ ਸ਼ਾਮਿਲ ਕਰਦੀ ਹੈ । ਉਸ ਨੂੰ ਦਿੱਲੀ ਜਾਂ ਚੰਡੀਗੜ੍ਹ ਵਿੱਚ ਸ਼ਾਮਿਲ ਕਰਨ ਦੀ ਬਜਾਏ ਉਸ ਵਿਅਕਤੀ ਨੂੰ ਹਲਕੇ ਵਿੱਚ ਹੀ ਵਲੰਟੀਅਰਾਂ ਤੇ ਸਮੂਹ ਵਰਕਰਾਂ ਦੀ ਹਾਜਰੀ ਵਿੱਚ ਪਾਰਟੀ ਵਿੱਚ ਸ਼ਾਮਿਲ ਕੀਤਾ ਜਾਵੇ । ਜਿਸ ਨਾਲ ਸਮੂਹ ਵਲੰਟੀਅਰਾਂ ਦਾ ਹੌਸਲਾ ਵਧੇਗਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਵੱਲੋਂ ਵਰਤੀ ਜਾ ਰਹੀ ਬੇਰੁਖ਼ੀ ਤੇ ਬੇਗਾਨਗੀ ਦੀ ਭਾਵਨਾ ਨਾਲ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਰੋਸ਼
Next articleਗੁਰੂ ਨਾਨਕ ਸੇਵਕ ਜਥਾ (ਬਾਹਰਾ) ਦੇ ਸੰਤੋਖ ਸਿੰਘ ਬਿੱਧੀਪੁਰ ਪ੍ਰਧਾਨ ਬਣੇ