ਯੂ. ਕੇ:ਸਕਾਟਲੈਂਡ ‘ਚ ਕੋਵਿਡ-19 ਸਬੰਧੀ ਨਵੀਂਆਂ ਹਦਾਇਤਾਂ ਜਾਰੀ

ਲੰਡਨ ਗਲਾਸਗੋ, (ਰਾਜਵੀਰ ਸਮਰਾ)  (ਸਮਾਜ ਵੀਕਲੀ) : ਪਿਛਲੇ ਕੁਝ ਹਫ਼ਤਿਆਂ ਤੋ ਸਕਾਟਲੈਂਡ ਚ ਕੋਰੋਨਾ ਵਾਇਰਸ ਦੇ ਮਾਮਲੇ ਦੁਬਾਰਾ ਤੋਂ ਲਗਾਤਾਰ ਵੱਧ ਰਹੇ ਹਨ | ਇਸ ‘ਤੇ ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਚਿੰਤਾ ਜ਼ਾਹਰ ਕਰਦਿਆਂ ਲੋਕਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ ਹੈ, ਉਨ੍ਹਾਂ ਅੱਜ ਤੋ ਉੱਤਰੀ ਲਨਾਰਕਸ਼ਾਇਰ ਤੇ ਦੱਖਣੀ ਲਨਾਰਕਸ਼ਾਇਰ ਕੌਾਸਲਾਂ ਦੇ ਖੇਤਰ ‘ਚ ਵੀ ਲੋਕਾਂ ਨੂੰ ਦੂਜੇ ਲੋਕਾਂ ਦੇ ਘਰ ਜਾਣ ਜਾਂ ਉਨ੍ਹਾਂ ਨੂੰ ਆਪਣੇ ਘਰ ਬੁਲਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ,  ਪਹਿਲੀ ਮੰਤਰੀ ਨੇ ਸੋਮਵਾਰ ਤੋਂ ਸਕਾਟਲੈਂਡ ‘ਚ ਘਰ ਦੇ ਅੰਦਰ ਜਾਂ ਘਰ ਤੋਂ ਬਾਹਰ 6 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ,  ਇਸ ਪਾਬੰਦੀ ਤੋਂ 12 ਸਾਲ ਤੋ ਘੱਟ ਉਮਰ ਦੇ ਬੱਚਿਆਂ ਨੂੰ ਛੋਟ ਹੋਵੇਗੀ

Previous articleਯੂ.ਕੇ :ਲੈਸਟਰ ‘ਚ ਕੋਰੋਨਾ ਦੇ 105 ਹੋਰ ਮਾਮਲੇ
Next articleਖੈੜਾ ਦੋਨਾਂ ਵਿੱਚ ਵਸਦੇ ਪਰਵਾਸੀ ਮਜ਼ਦੂਰਾਂ ਦੇ ਕਰੋਨਾ ਵਾਇਰਸ ਟੈਸਟਾਂ ਲਈ ਸੈਂਪਲ ਲਏ ਗਏ