ਖੇਤੀ ਵਿਭਾਗ ਦੀਆਂ ਟੀਮਾਂ ਨੂੰ ਆਪਸੀ ਤਾਲਮੇਲ ਨਾਲ ਤੁਰੰਤ ਕਾਰਵਾਈ ਕਰਨ ਲਈ ਕਿਹਾ

ਕੈਪਸ਼ਨ-ਟਿਡੀ ਦਲ ਦੀ ਰੋਕਥਾਮ ਲਈ ਮੌਕ ਡਰਿਲ ਮੌਕੇ ਫਾਇਰਬ੍ਰੀਗੇਡ ਨਾਲ ਸਪਰੇ ਕਰਵਾਉਂਦੇ ਹੋਏ ਖੇਤੀ ਵਿਭਾਗ ਦੇ ਨੁਮਾਇੰਦੇ

ਡਾਇਰੈਕਟਰ ਖੇਤੀਬਾੜੀ ਨੇ ਕਪੂਰਥਲਾ ਨੂੰ ਸੰਭਾਵੀ ਹਮਲੇ ਵਾਲਾ ਜ਼ਿਲ੍ਹਾ ਐਲਾਨਿਆ

ਕਪੂਰਥਲਾ, 3 ਅਗਸਤ   ( ਕੌੜਾ ) (ਸਮਾਜ ਵੀਕਲੀ) : ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਮੌਸਮ ਦੀ ਤਬਦੀਲੀ ਕਾਰਣ ਟਿੱਡੀ ਦਲ ਈਰਾਨ ਦੇ ਰਸਤੇ ਪਾਕਿਸਤਾਨ ਰਾਹੀਂ ਭਾਰਤ ਵਿੱਚ ਵੀ ਦਾਖਲ ਹੋ ਚੁੱਕਾ ਹੈ, ਜਿਸ ਕਰਕੇ ਕਿਸਾਨ ਆਪਣੀ ਫਸਲ ਦੇ ਬਚਾਅ ਲਈ ਤਿਆਰ ਬਰ ਤਿਆਰ ਰਹਿਣ ।

ਉਹਨਾ ਕਿਹਾ ਕਿ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਅਨੁਸਾਰ ਜ਼ਿਲ੍ਹਾ ਕਪੂਰਥਲਾ ਨੂੰ ਆਉਦੇ ਦਿਨਾਂ ਲਈ ਸੰਭਾਵਿਤ ਹਮਲੇ ਵਾਲਾ ਜ਼ਿਲ੍ਹਾ ਐਲਾਨਿਆ ਗਿਆ ਹੈ ਜਦਕਿ ਗੁਆਂਢੀ ਜ਼ਿਲ੍ਹੇ ਫਿਰੋਜਪੁਰ ਨੂੰ ਵੀ ਖਤਰੇ ਵਾਲਾ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਹੈ।ਇਸ ਲਈ ਟਿੱਡੀਦਲ ਦੇ ਹਮਲੇ ਤੋਂ ਸੁਚੇਤ ਅਤੇ ਤਿਆਰ ਬਰ ਤਿਆਰ ਰਹਿਣ ਦੀ ਲੋੜ ਹੈ ।ਜਿਕਰਯੋਗ ਹੈ ਕਿ ਪਿਛਲੇ ਦਿਨੀਂ ਰਾਜਸਥਾਨ ਮੱਧ ਪ੍ਰਦੇਸ਼, aੁੱਤਰ ਪ੍ਰਦੇਸ਼ ਤੇ ਹੋਰਨਾਂ ਸੂਬਿਆਂ ਵਿੱਚ ਟਿੱਡੀ ਦਲ ਦੇ ਲਗਾਤਾਰ ਹਮਲੇ ਵੇਖੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਸਪਰੇ ਅਪਰੇਸ਼ਨ ਲਈ ਖੇਤੀਬਾੜੀ ਵਿਭਾਗ, ਪੁਲਿਸ ਵਿਭਾਗ, ਸਿਹਤ ਵਿਭਾਗ, ਪੰਚਾਇਤ ਵਿਭਾਗ, ਸਹਿਕਾਰਤਾ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਹੋਰ ਵਿਭਾਗਾਂ ਦੀਆਂ ਟੀਮਾਂ ਨੂੰ ਕੋਵਿੰਡ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਸੀ ਤਾਲਮੇਲ ਨਾਲ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ।ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਰੇ ਵਿਭਾਗਾਂ ਦੀਆਂ ਟੀਮਾਂ  ਦਾ ਵਟਸਐਪ ਗਰੁੱਪ ਵੀ ਬਣਾਇਆ ਗਿਆ ਹੈ, ਜਿਸ ਤੇ ਤੁਰੰਤ ਜਾਣਕਾਰੀ ਅਤੇ ਸੂਚਨਾ ਭੇਜ ਕੇ ਟਿੱਡੀਦਲ ਤੇ ਨਜ਼ਰ ਰੱਖੀ ਜਾ ਰਹੀ ਹੈ।

ਮੁੱਖ ਖੇਤੀਬਾੜੀ ਅਫਸਰ ਕਪੁਰਥਲਾ ਡਾ. ਨਾਜ਼ਰ ਸਿੰਘ ਨੇ ਦੱਸਿਆ ਕਿ ਟਿਡੀ ਦਲ ਦੇ ਟਾਕਰੇ ਲਈ ਫਾਇਰ ਬ੍ਰੀਗੇਡ ਨਾਲ ਸਪਰੇ ਕਰਨ ਦੀ ਜ਼ਰੂਰਤ ਪੈ ਸਕਦੀ ਹੈ, ਜਿਸ ਲਈ ਬਹੁਤ ਪਾਣੀ ਦੀ ਜਰੂਰਤ ਪੈਂਦੀ ਹੈ ਇਸ ਲਈ ਹਮੇਸ਼ਾ ਪਾਣੀ ਦੀਆਂ ਟੈਕੀਆਂ ਨੂੰ ਭਰ ਕੇ ਰੱਖਿਆ ਜਾਵੇ।ਟਿੱਡੀ ਦਲ ਦੇ ਹਮਲੇ ਬਾਰੇ ਜਿਲਾ ਪ੍ਰਸ਼ਾਸ਼ਨ, ਖੇਤੀਬਾੜੀ ਅਤੇ ਹੋਰ ਸਹਾਇਕ ਵਿਭਾਗਾਂ ਨੂੰ ਸਮੇਂ ਸਿਰ ਸੂਚਿਤ ਕਰਕੇ ਸਪਰੇ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਜੋ ਨੁਕਸਾਨ ਤੋਂ ਬਚਿਆ ਜਾ ਸਕੇ।

ਉਹਨਾਂ ਸਮੂਹ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਜਿਹਨਾਂ ਕੋਲ ਟਰੈਕਟਰ ਨਾਲ ਚੱਲਣ ਵਾਲੇ ਵੱਡੇ ਸਪਰੇ ਪੰਪ ਹਨ ਨੂੰ ਹਰ ਸਮੇਂ ਪਾਣੀ ਨਾਲ ਭਰ ਕੇ ਚਾਲੂ ਹਾਲਤ ਵਿੱਚ ਰੱਖਣ ਲਈ ਕਿਹਾ ਤੇ ਦੱਸਿਆ ਕਿ ਜੇਕਰ ਟਿੱਡੀ ਦਲ ਆਉਦਾ ਹੈ ਤਾਂ ਦਿਨ ਵੇਲੇ ਪੀਪੇ ਖੜਕਾ ਕੇ ਜਾਂ ਹੋਰ ਅਵਾਜਾਂ ਨਾਲ ਆਪਣੇ ਖੇਤਾਂ ਵਿੱਚ ਬੈਠਣ ਨਾ ਦਿੱਤਾ ਜਾਵੇ ।ਉਹਨਾਂ ਕਿਹਾ ਕਿ ਜਦ ਸ਼ਾਮ ਨੂੰ ਟਿਡੀ ਦਲ ਉਚੇ ਦਰਖਤਾਂ, ਝਾੜੀਆਂ ਆਦਿ ਤੇ ਬੈਠੇ ਤਾਂ ਅਜਿਹੀ ਹਾਲਤ ਵਿੱਚ ਉਹਨਾਂ ਥਾਵਾਂ ਬਾਰੇ ਤੁਰੰਤ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਇਸ ਦੀ ਰੋਕਥਾਮ ਲਈ ਤੁਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਅਗਵਾਈ ਹੇਠ ਸਪਰੇ ਅਪਰੇਸ਼ਨ ਕੀਤਾ ਜਾ ਸਕੇ।

Previous articleਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਹੰਗਾਮੀ ਮੀਟਿੰਗ ਆਯੋਜਿਤ
Next articleकोरोना संकट के दरमियान कपूरथला में 258 छप्पड़ों की सफाई पर खर्च किए 2.88 करोड़ रुपए