ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਹੰਗਾਮੀ ਮੀਟਿੰਗ ਆਯੋਜਿਤ

ਕੈਪਸ਼ਨ-ਅਧਿਆਪਕ ਦਲ ਪੰਜਾਬ ਦੇ ਆਗੂ

ਪੰਜਾਬ ਸਰਕਾਰ ਵਲੋਂ ਅੱਜ ਅਣਐਲਾਨੀ ਵਿੱਤੀ ਐਮਰਜੈਂਸੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ

ਵਿਧਾਇਕ ਜਾਂ ਸਾਬਕਾ ਐਮ ਐਲ ਏ ਇੱਕ ਤੋਂ ਜਿਆਦਾ ਪੈਨਸ਼ਨਾਂ ਲੈਣ ਵਾਲੇ ਖਜਾਨੇ ਤੇ ਬੋਝ-ਸੁਖਦਿਆਲ ਝੰਡ

ਕਪੂਰਥਲਾ , 3  ਅਗਸਤ (ਕੌੜਾ) (ਸਮਾਜ ਵੀਕਲੀ) : ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਹੰਗਾਮੀ ਮੀਟਿੰਗ ਸ: ਸੁਖਦਿਆਲ ਸਿੰਘ ਝੰਡ ਉੱਪ ਸਕੱਤਰ ਜਨਰਲ ਪੰਜਾਬ, ਸ: ਮਨਜਿੰਦਰ ਸਿੰਘ ਧੰਜੂ ਤੇ ਸ਼੍ਰੀ ਰਕੇਸ਼ ਭਾਸਕਰ, ਲੈਕ: ਰਜੇਸ਼ ਜੌਲੀ, ਸ: ਬਜਨ ਸਿੰਘ ਮਾਨ ਤੇ ਗੁਰਮੁੱਖ ਸਿੰਘ ਬਾਬਾ  ਸੂਬਾਈ ਆਗੂਆਂ ਦੀ ਪ੍ਰਧਾਨਗੀ ਹੇਠ ਜੂਮ ਐਪ ਰਾਹੀ ਮੀਟਿੰਗ ਹੋਈ।

ਮੀਟਿੰਗ ਵਿੱਚ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਅੱਜ ਅਣਐਲਾਨੀ ਵਿੱਤੀ ਐਮਰਜੈਂਸੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਸਮੁੱਚਾ ਪੰਜਾਬ ਦਾ ਮੁਲਾਜਮ ਵਰਗ  ਇਸ ਕੋਰੋਨਾ ਵਰਗੀ ਮਹਾਂਮਾਰੀ ਵਿੱਚ ਆਪਣੀਆਂ ਸੇਵਾਵਾਂ ਤਨ, ਮਨ ਨਾਲ ਨਿਭਾਅ ਰਿਹਾ ਹੈ ਉੱਥੇ ਅਧਿਆਪਕ ਵਰਗ ਹਰ ਹੀਲੇ ਵਸੀਲੇ ਵਰਤ ਕੇ ਘਰ ਵਿੱਚ ਰਹਿੰਦੇ ਹੋਏ ਵੀ ਬੱਚਿਆਂ ਨੂੰ ਆਨ ਲਾਇਨ ਸਿੱਖਿਆ ਅਤੇ ਬਾਕੀ ਸਹੂਲਤਾਂ ਪ੍ਰਧਾਨ ਕਰ ਰਿਹਾ ਹੈ॥ ਪ੍ਰੰਤੂ ਪੰਜਾਬ ਸਰਕਾਰ ਆਪਣੇ ਵਜੀਰਾਂ, ਐਮ.ਐਲ.ਏ ਅਤੇ ਹੋਰ ਸਲਾਹਕਾਰ ਤੇ ਸਕੱਤਰਾਂ ਦੀ ਬੇਲੌੜੀ ਇੱਕੱਠੀ ਕੀਤੀ ਫੋਜ ਜੋਕਿ ਸਰਕਾਰੀ ਖਜਾਨੇ ਤੇ ਬੋਝ ਹੈ ਨੂੰ ਘੱਟ ਕਰਨ ਦੀ ਬਜਾਏ ਦਿਨੋ ਦਿਨ ਮੁਲਾਜਮਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰਨ ਤੇ ਲੱਗੀ ਹੋਈ ਹੈ।

ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋ  ਪੁੱਛਿਆ ਕਿ ਜੋ ਵਿਧਾਇਕ ਜਾਂ ਸਾਬਕਾ ਐਮ ਐਲ ਏ ਇੱਕ ਤੋਂ ਜਿਆਦਾ ਪੈਨਸ਼ਨਾਂ ਲੈ ਰਹੇ ਹਨ ਕਿ ਉਹ ਖਜਾਨੇ ਤੇ ਬੋਝ ਨਹੀਂ ਹਨ। ਕਿ ਜੋ ਨਿੱਤ ਦਿਨ ਵਜੀਰਾਂ ਅਤੇ ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤਿਆਂ ਵਿੱਚ ਕੀਤਾ ਜਾਂਦਾ ਵਾਧਾ ਜਾਇਜ ਹੈ।  ਆਗੂਆ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਮੁਲਾਜਮਾਂ ਦੀਆ ਤਨਖਾਹਾਂ ਤੇ ਲਗਾਈ ਅਣਐਲਾਨੀ ਰੋਕ ਨੂੰ ਹਟਾਉਣ ਨਹੀਂ ਤਾਂ ਮੁਲਾਜਮ ਵਰਗ ਸੜਕਾਂ ਤੇ ਆਉਣ ਲਈ ਮਜਬੂਰ ਹੋਵੇਗਾ ਅਤੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੌਕੇ ਤੇ ਡਾ. ਅਰਵੰਦਿਰ ਭਰੋਥ, ਵੱਸਣਦੀਪ ਸਿੰਘ ਜੱਜ, ਮਨਦੀਪ ਸਿੰਘ ਫੱਤੂਢੀਗਾਂ, , ਸੁਖਬੀਰ ਸਿੰਘ ਇੱਬਣ, ਮਨਜੀਤ ਸਿੰਘ ਥਿੰਦ, ਵਿਜੈ ਕੁਮਾਰ ਭਵਾਨੀਪੁਰ, ਸੁਰਿੰਦਰ ਕੁਮਾਰ,  ਜਤਿੰਦਰ ਸ਼ੈਲੀ, ਮਨਿੰਦਰ ਸਿੰਘ, ਮਨੂੰ ਕੁਮਾਰ ਪ੍ਰਾਸ਼ਰ, ਮੁਖਤਆਿਰ ਲਾਲ, ਪਰਵੀਨ ਕੁਮਾਰ, ਪਰਦੀਪ ਕੁਮਾਰ ਵਰਮਾ , ਹਰਸਮਿਰਤ ਸਿੰਘ, ਜਤਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਅਮਰਜੀਤ ਸਿੰਘ ਡੈਨਵਿੰਡ, ਰੋਸ਼ਨ ਲਾਲ , ਮਨੋਜ ਟਿੱਬਾ,  ਰਕੇਸ਼ ਕੁਮਾਰ ਕਾਲਾਸੰਘਆਿ, ਬਿਕਰਮਜੀਤ ਸਿੰਘ ਮੰਨਣ, ਸ਼ੁੱਭਦਰਸ਼ਨ ਆਨੰਦ , ਬਿੱਟੂ ਸਿੰਘ, ਗੁਰਪ੍ਰੀਤ ਸਿੰਘ ਹੁਸੈਨਪੁਰ , ਹਰਦੇਵ ਸਿੰਘ ਖਾਨੋਵਾਲ, ਕਮਲਜੀਤ ਸਿੰਘ ਉੱਚਾ, ਅਮਰਜੀਤ ਕਾਲਾਸੰਘਿਆ, ਲ਼ੈਕਚਰਾਰ ਵਕਾਸ ਭੰਬੀ,  ਵਨੀਸ਼ ਸ਼ਰਮਾ, ਰਜੀਵ ਸਹਗਿਲ, ਕਮਲਜੀਤ ਸਿੰਘ ਬੂਲਪੁਰੀ, ਅਮਨ ਸੂਦ, ਜੋਗਿੰਦਰ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ ਲੱਖਣਪਾਲ, ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ, ਜਗਜੀਤ ਸਿੰਘ ਮਿਰਜਾਪੁਰ, ਟੋਨੀ ਕੌਡ਼ਾ, ਸਰਬਜੀਤ ਸਿੰਘ ਔਜਲਾ, ਆਸ਼ੀਸ਼ ਸ਼ਰਮਾ, ਦੀਪਕ ਆਨੰਦ, ਭਾਗ ਸਿੰਘ, ਰਜੇਸ਼ ਸ਼ਰਮਾ, ਮੇਜਰ ਸਿੰਘ ਖੱਸਣ, ਵਿਕਾਸ ਧਵਨ, ਰੇਸ਼ਮ ਸਿੰਘਘ ਰਾਮਪੁਰੀ, ਕੁਲਬੀਰ ਸਿੰਘ ਕਾਲੀ, ਹਾਜਰ ਸਨ।

Previous articleMahatma Gandhi, Race and Caste
Next articleਖੇਤੀ ਵਿਭਾਗ ਦੀਆਂ ਟੀਮਾਂ ਨੂੰ ਆਪਸੀ ਤਾਲਮੇਲ ਨਾਲ ਤੁਰੰਤ ਕਾਰਵਾਈ ਕਰਨ ਲਈ ਕਿਹਾ