ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨਾ ਸ਼ਲਾਘਾਯੋਗ ਕਦਮ- ਘੁੱਲੇਸ਼ਾਹ
ਅੰਮ੍ਰਿਤਸਰ (ਪੰਜਾਬ) , ਸਮਾਜ ਵੀਕਲੀ (ਕੌੜਾ)- ਵਿਦੇਸ਼ਾਂ ਵਿੱਚ ਰਹਿ ਰਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਆਪਣੇ ਇਤਿਹਾਸ ਨਾਲ ਜੋੜਨ ਹਮੇਸ਼ਾਂ ਹੀ ਯਤਨਸ਼ੀਲ ਰਹਿੰਦੇ ਪ੍ਰਸਿੱਧ ਕੰਪੋਜ਼ਰ ਤੇ ਸਭਿਆਚਾਰਕ ਪ੍ਰੋਮਟਰ ਸਨਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਇਸ ਸੰਬੰਧੀ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਛੋਟਾ ਤੇ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ।ਜਿਸ ਵਿੱਚ ਪ੍ਰਸਿੱਧ ਕਮੇਡੀਅਨ ਸੁਰਿੰਦਰ ਫਰਿਸ਼ਤਾ ਉਰਫ ਘੁੱਲੇਸ਼ਾਹ ,ਪ੍ਰਸਿੱਧ ਨਿਊਜ਼ ਐਂਕਰ ਅਰਵਿੰਦਰ ਭੱਟੀ, ਐੱਸ ਐੱਸ ਰਿਕਾਰਡ ਦੇ ਮਾਲਕ ਸੁਆਮੀ ਤੇ ਕਾਸ਼ੀ ਰਾਮ ਚੰਨ ਤੇ ਬਿੱਕਰ ਤਿੰਮੋਵਾਲ ਵੱਲੋਂ ਸਾਂਝੇ ਤੌਰ ਤੇ ਸਨਦੀਪ ਸਿੰਘ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ।
ਸਨਮਾਨਿਤ ਕਰਨ ਉਪਰੰਤ ਸੁਰਿੰਦਰ ਫਰਿਸ਼ਤਾ ਉਰਫ (ਘੁੱਲੇਸ਼ਾਹ) ਨੇ ਕਿਹਾ ਕਿ ਆਪਣੇ ਵਿਰਸੇ ਨਾਲ ਜੋੜਨ ਲਈ ਹਮੇਸ਼ਾਂ ਗੀਤ ਸੱਭਿਆਚਾਰਕ ਪ੍ਰੋਗਰਾਮ ਤੇ ਹੋਰ ਕਈ ਤਰ੍ਹਾਂ ਦੇ ਉਸਾਰੂ ਸਮਾਰੋਹ ਉਲੀਕਣਾ ਇਕ ਸ਼ਲਾਘਾਯੋਗ ਕਦਮ ਹੈ। ਉਹਨਾਂ ਨੇ ਸਨਦੀਪ ਸਿੰਘ ਨੂੰ ਵਧਾਈ ਦਿੱਤੀ ਤੇ ਭਵਿੱਖ ਵਿੱਚ ਵੀ ਏਸੇ ਤਰ੍ਹਾਂ ਪੰਜਾਬੀ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਪ੍ਰੇਰਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly