ਗਾਇਕ ਬਲਬੀਰ ਤੱਖੀ ਦਾ ਹੋਇਆ ਅੰਤਿਮ ਸਸਕਾਰ

ਸੇਜਲ਼ ਅੱਖਾਂ ਨਾਲ ਪਿਆਰੇ ਫ਼ਨਕਾਰ ਨੂੰ ਕੀਤਾ ਵਿਦਾ

ਹੁਸ਼ਿਆਰਪੁਰ/ ਸ਼ਾਮ ਚੁਰਾਸੀ, (ਕੁਲਦੀਪ ਚੁੰਬਰ) ਸਮਾਜ ਵੀਕਲੀ- “ਪ੍ਰਦੇਸੀ ਤੁਰ ਚੱਲਿਆ” ਗੀਤ ਗਾਉਣ ਵਾਲੇ ਪਿਆਰੇ ਗਾਇਕ ਬਲਬੀਰ ਤੱਖੀ ਨੂੰ ਅੱਜ ਓਸਦੇ ਜੱਦੀ ਪਿੰਡ ਘੁੱਕਰੋਵਾਲ (ਨੇੜੇ ਚੱਬੇਵਾਲ) ਵਿਖ਼ੇ ਸਮੂਹ ਸੱਜਣਾਂ ਮਿੱਤਰਾਂ ਰਿਸ਼ਤੇਦਾਰਾਂ ਅਤੇ ਵੱਖ ਵੱਖ ਗਾਇਕਾਂ ਵਲੋਂ ਨਮ ਅੱਖਾਂ ਨਾਲ ਸ਼ਰਧਾਂਜਲੀ ਅਰਪਿਤ ਕਰਦਿਆਂ ਅੰਤਿਮ ਸਸਕਾਰ ਕਰ ਦਿੱਤਾ ਗਿਆ l ਇਸ ਮੌਕੇ ਮ੍ਰਿਤ ਸਰੀਰ ਦੀ ਚਿਤਾ ਨੂੰ ਓਹਨਾਂ ਦੇ ਬੇਟੇ ਪ੍ਰਤੀਕ ਤੱਖੀ ਨੇ ਅਗਨ ਭੇਂਟ ਕੀਤਾ l

ਇਸ ਮੌਕੇ ਗਾਇਕ ਦਲਵਿੰਦਰ ਦਿਆਲਪੁਰੀ, ਕੁਲਵਿੰਦਰ ਕਿੰਦਾ, ਤਾਜ ਨਗੀਨਾ, ਕੁਲਦੀਪ ਚੁੰਬਰ, ਹੈਰੀ ਬੱਲ, ਸਰਬਜੀਤ ਸਰਬ, ਜੱਸਾ ਫਤਿਹਪੁਰੀ, ਆਰ ਕੇ ਸੂਰੀ, ਰਾਮ ਕਠਾਰੀਆ, ਐਸ ਰਿਸ਼ੀ, ਨਰੇਸ਼ ਐਸ ਗਰਗ, ਹਰਜੀਤ ਸਿੰਘ ਮਠਾਰੂ , ਕੁਲਦੀਪ ਮਾਹੀ, ਬਾਬਾ ਮੀਕਾ, ਬੱਬੂ ਖਲਿਆਣ, ਏ ਐਸ ਆਈ ਚਰਨਜੀਤ ਸਿੰਘ, ਧਿਆਨਾ ਚੱਬੇਵਾਲ, ਗੁਰਮੀਤ ਚੱਬੇਵਾਲ, ਰਾਮ ਮੌਜੀ, ਗਿਆਨੀ ਬਾਗਪੁਰ, ਮਦਨ ਆਨੰਦ, ਮੇਜਰ ਨਸਰਾਂ, ਸੁਖਦੇਵ ਸ਼ਹਿਜ਼ਾਦਾ, ਰਾਜਨ ਰੌਬੀ, ਲੱਕੀ ਮੇਨਕਾ, ਦੀਪਾ ਅਰਸ਼ੀ, ਦਿਨੇਸ਼ ਦੀਪ, ਗੁਰਿੰਦਰ ਨਾਹਰ,  ਮਨੋਹਰ, ਮਿੰਟੂ ਸਾਊਂਡ, ਸਾਹਿਲ ਸਿੰਘ ਹਾਜ਼ਰ ਹੋਏ l ਸਵ. ਗਾਇਕ ਬਲਬੀਰ ਤੱਖੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5 ਜੂਨ ਨੂੰ ਪਿੰਡ ਘੁੱਕਰੋਵਾਲ ਨੇੜੇ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖ਼ੇ ਕੋਵਿਡ 19 ਦੀਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਵੇਗੀ l

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੀਟੀਐੱਫ਼ ਵੱਲੋਂ ਸਿੱਖਿਆ ਮੰਤਰੀ ਦੇ ਵਾਅਦਾ-ਖਿਲਾਫ਼ ਰਵੱਈਏ ਖ਼ਿਲਾਫ਼ ਕੀਤਾ ਗਿਆ ਅਰਥੀ ਫੂਕ ਮੁਜ਼ਾਹਰਾ
Next articleਕੰਪੋਜ਼ਰ ਤੇ ਸਭਿਆਚਾਰਕ ਪ੍ਰੋਮਟਰ ਸਨਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ