” ਕੌਮ ਦੀ ਬੱਬਰ ਸ਼ੇਰਨੀ ਧੀ ਪ੍ਰਿਆ ਬੰਗਾ ਖਾਸ ਜੁਸੇ ਵਾਲੀ ਦਲੇਰ ਕੁੜੀ”

 

* ਕਦੀ ਸਮਾਜਿਕ ਵਿਤਕਰੇ ਕਰਕੇ ਦਾਦੀ ਜੀ ਨੇ ਮੱਥੇ ਵੱਟ ਪਾਇਆ ਸੀ ਅੱਜ ਉਹੀ ਦਾਦਾ ਮਾਂ ਮੱਥਾ ਚੁੰਮ ਲੋਕਾਂ ਨੂੰ ਦੱਸਦੀ ਹੈ ਇਹ ਮੇਰੀ ਪੋਤੀ ਹੈ: ਪ੍ਰਿਆ
* ਉੱਚ ਤੇ ਸੱਚੇ ਸੁਪਨਿਆ ਦੀ ਧਾਰਨੀ ਹੈ ਪ੍ਰਿਆ
* ਪਹਿਲੀ ਵਾਰੀ ਪ੍ਰਭਾਤ ਫੇਰੀਆਂ ‘ਚ ਗਾਇਆ ਸੀ ਸ਼ਬਦ

 

ਜਲੰਧਰ,(ਸਮਾਜਵੀਕਲੀ)-  15 ਅਪ੍ਰੈਲ ਜਸਵਿੰਦਰ ਬੱਲ / ਜਗਤਾਰ ਦੀ ਪ੍ਰਿਆ ਬੰਗਾ ਨਾਲ ਵਿਸ਼ੇਸ਼ ਮੁਲਾਕਾਤ।।।।।

ਕਿਸੇ ਵੀ ਦੇਸ਼ ਕੌਮ ਤੇ ਸਮਾਜ ਦੀ ਤਰੱਕੀ ਮਾਪਣ ਦਾ ਸਭ ਤੋਂ ਵਧੀਆ ਪੈਮਾਨਾ ਉਸ ਦੇ ਵਲੋਂ ਔਰਤਾਂ ਨੂੰ ਦਿੱਤੇ ਉਨ੍ਹਾਂ ਦੇ ਅਧਿਕਾਰ ਹੁੰਦੇ। ਪਰ ਜਦੋਂ ਅਸੀਂ ਭਾਰਤ ਦੇ ਬਹੁਜਨ ਸਮਾਜ ਦੀ ਗੱਲ ਕਰਦੇ ਹਾਂ ਤਾਂ ਉਦੋਂ ਔਰਤਾਂ ਦੇ ਹੱਕ ਹਕੂਬਾਂ ਦੀ ਬਾਰੇ ਜੇਕਰ ਕਿਸੇ ਨੇ ਗੱਲ ਕੀਤੀ ਤੇ ਉਸ ਨੂੰ ਸੰਵਿਧਾਨ ‘ਚ ਦਰਦ ਕਰਵਾਉਣ ਕਰਵਾਇਆ ਹੈ ਤਾਂ ਉਹ ਸਿਰਫ ਕੌਮ ਦੇ ਮਸੀਹਾ ਮਹਾਨ ਵਿਦਵਾਨ ਅਣਖੀ ਯੋਧਾ ਡਾ. ਭੀਮ ਰਾਓ ਅੰਬੇਦਕਰ ਹਨ।

ਬਹੁਜਨ ਸਮਾਜ ਜੋ ਵਿਵਸਥਾ ਪਰਿਵਰਤਨ ਦੀ ਲੜਾਈ ਲੜ ਰਿਹਾ ਉਸ ‘ਚ ਸਾਡੇ ਬਹੁਜਨ ਸਮਾਜ ਦੀਆਂ ਔਰਤਾਂ ਦੇ ਯੋਗਦਾਨ ਨੂੰ ਸਲਾਮ ਕਰਦਾ ਬਣਦਾ ਹੈ। ਉਹ ਭਾਵੇਂ ਫਿਰ ਸਾਡੇ ਸਮਾਜ ਦੀ ਆਮ ਔਰਤ ਹੋਵੇ ਅਫਸਰ, ਡਾਕਟਰ ਜਾਂ ਵਕੀਲ ਹੋਵੇ। ਪਰ ਇਨ੍ਹਾਂ ਪ੍ਰੋਫੈਸ਼ਨਲ ਪ੍ਰਾਪਤੀਆਂ ਦੇ ਨਾਲ ਇੱਕ ਹੋਰ ਬਹੁਤ ਹੀ ਸਭ ਤੋਂ ਪ੍ਰਭਾਵਸ਼ਾਲੀ ਕਿੱਤਾ ਹੈ ਉਹ ਲੇਖਕਾ ਜਾਂ ਗਾਇਕੀ ਹੈ। ਅੱਜ ਮੈਂ ਗੱਲ, ਬਹੁਜਨ ਸਮਾਜ ਦੀ ਚੜ੍ਹਦੀ ਕਲਾਂ ਲਈ ਗਾਉਣ ਵਾਲੀ ਨਿਧੜਕ ਤੇ ਸੂਝਵਾਨ ਨੌਜਵਾਨ ਬੁਲੰਦ ਅਵਾਜ਼ ਦੀ ਮਲਿਕਾ ਸਾਡੀ ਬਹੁਤ ਹੀ ਪਿਆਰੀ ਗਾਇਕ ਹੈ ਪ੍ਰਿਆ ਬੰਗਾ, ਕਰਾਂਗਾ।
ਪਿਛਲੇ ਦੋ ਸਾਲਾਂ ਤੋਂ ਮੈਂ ਇਸ ਗਾਇਕਾ ਨੂੰ ਧਿਆਨ ਨਾਲ ਸਟੱਡੀ ਕਰ ਰਿਹਾ ਸੀ। ਪਰ ਕਦੇ ਆਹਮੋ-ਸਾਹਮਣੇ ਮੁਲਾਕਾਤ ਨਹੀ ਹੋਈ।

ਸੋਸ਼ਲ ਮੀਡੀਆ ਤੇ ਬਹੁਜਨ ਸਮਾਜ ਦੇ ਪ੍ਰੋਗਰਾਮਾਂ ‘ਚ ਪ੍ਰਿਆ ਬੰਗਾ ਦੀ ਖ਼ਾਸ ਤਰ੍ਹਾਂ ਦੀ ਗਾਇਕੀ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਮੈਂ ਇਸ ਗਾਇਕ ਨਾਲ ਸੰਪਰਕ ‘ਚ ਆਇਆ ਤਾਂ ਪ੍ਰਿਆ ਬੰਗਾ ਬਾਰੇ ਬਹੁਤ ਕੁਝ ਉਸ ਦੀ ਜੁਬਾਨੀ ਸੁਣਨ ਨੂੰ ਮਿਲਿਆ ਜੋ ਮੈਂ ਤੁਹਾਡੇ ਸਨਮੁੱਖ ਰੱਖ ਰਿਹਾ ਹਾ।

ਗੱਲਬਾਤ ਦੇ ਸਿੱਲਸਿਲੇ ‘ਚ ਪ੍ਰਿਆ ਬੰਗਾ ਨੇ ਦੱਸਿਆ ਉਸ ਦੇ ਪਿਤਾ ਸਰਦਾਰ ਸੱਤਨਾਮ ਸਿੰਘ ਬੰਗਾ ਤੇ ਮਾਤਾ ਪੁਸ਼ਪਾ ਦੇਵੀ ਬੰਗਾ ਦੀ ਸਪੁੱਤਰੀ ਹੈ। ਉਸ ਦਾ ਪਿੰਡ ਦੇਵੀਦਾਸਪੁਰ ਭੋਗਪੁਰ ਤੋਂ ਜਾਂਦੇ ਕਰਤਾਰਪੁਰ ਰੋਡ ਤੇ ਸਥਿਤ ਹੈ। ਉਸ ਨੇ ਆਪਣੀ ਮੁੱਡਲੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋੰ ਕਰਨ ਤੋਂ ਬਾਅਦ ਦੱਸਵੀਂ ਲਾਗਲੇ ਪਿੰਡ ਆਲਮਪੁਰ ਤੋਂ ਕੀਤੀ। ਇਸ ਤੋਂ ਬਾਅਦ ਜੇਈਟੀ ਦਾ ਟੈਸਟ ਕਲੀਅਰ ਕਰ ਉਸ ਨੇ ਸਰਕਾਰੀ ਪੌਲੀਟੈਕਨੀਕਲ ਕਾਲਜ ਲਾਡੋਵਾਲੀ ਜਲੰਧਰ ਆਰਕੀਟੈਕਟ ਦਾ ਡਿਪਲੋਮਾ ਕੀਤਾ। ਪ੍ਰਿਆ ਆਪਣੇ ਸਕੂਲ ਟਾਇਮ ‘ਚ ਕਬੱਡੀ ਦੀ ਬਹੁਤ ਵਧੀਆ ਖਿਡਾਰਨ ਵੀ ਰਹੀ ਚੁੱਕੀ ਹੈ ਇਸ ਤੋਂ ਇਲਾਵਾ ਉਸ ਨੇ ਮਾਰਸ਼ ਆਰਟ ‘ਚ ਵੀ ਕਈ ਜਿੱਤੇ ਹਨ। ਕਾਲਜ ‘ਚ ਵੀ ਉਸ ਨੇ ਲੋਕ ਨਾਚ ਗਿੱਧਾ ‘ਚ ਵੀ ਆਪਣੀ ਕਲਾਨੂੰ ਪਿਆਰ ਕਰਦਿਆਂ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਬਾਅਦ ਪ੍ਰਿਆ ਬੰਗਾ ਨੇ ਅਮਰੀਕਾ ਦੀ ਇੰਟਰਨੈਸ਼ਨਲ ਸੋਲਰ ਸਿਸਟਮ ਤਿਆਰ ਕਰਨ ਕੰਪਨੀ ‘ਚ ਬਹੁਤ ਵਧੀਆ ਰੈਂਕ ‘ਤੇ ਰਹਿ ਨੌਕਰੀ ਕਰ ਆਪਣੇ ਪਰਵਾਰ ਨੂੰ ਆਰਥਿਕ ਸੰਕਟ ‘ਚ ਉਭਾਰਿਆ।

ਜਦੋਂ ਉਸ ਦਾ ਗਾਇਕੀ ਵੱਲ ਆਉਣ ਦੇ ਸਫਰ ਦੀ ਗੱਲ ਕੀਤੀ ਤਾਂ ਪ੍ਰਿਆ ਨੇ ਬਹੁਤ ਹੀ ਹਾਸੇ ਵਾਲੇ ਅੰਦਾਜ ‘ਚ ਦੱਸਿਆ ਕਿ ਉਸ ਦੇ ਪਿੰਡ ਚ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਮੌਕੇ ਪ੍ਰਭਾਤ ਫੇਰੀਆਂ ਨਿਕਲਦੀਆਂ ਹੁੰਦੀਆਂ ਸੀ ਨਰ ਪਿੰਡ ਦੇ ਮੋਹਤਵਾਰ ਮੁੰਡੇ ਵਿਦੇਸ਼ਾਂ ਤੇ ਆਪਣੇ ਕੰਮਾਂ ‘ਚ ਵਿਅਸਤ ਹੋ ਗਏ। ਇਸ ਦੌਰਾਨ ਪ੍ਰਭਾਤ ਫੇਰੀ ਤਾਂ ਨਿਕਲਦੀ ਪਰ ਕੋਈ ਸਤਿਗੁਰੂ ਰਵਿਦਾਸ ਜੀ ਦਾ ਕੋਈ ਸ਼ਬਦ ਨਾ ਗਾਉਂਦਾ ਇਸ ਦੌਰਾਨ ਪ੍ਰਿਆ ਨੇ ਆਪ ਸ਼ਬਦ ਗਾਉਣ ਸ਼ੁਰੂ ਕਰ ਦਿੱਤਾ । ਪ੍ਰਿਆ ਦੀ ਜੋਸ਼ੀਲੀ ਅਵਾਜ਼ ਨੂੰ ਸੁਣ ਪਿੰਡ ਵਾਲਿਆ ਨੇ ਉਸ ਦਾ ਹੌਂਸਲਾ ਵਧਿਆ ਜਿਸ ਨਾਲ ਉਸ ਨੇ ਗਾਉਣਾ ਸ਼ੁਰੂ ਕਰ ਦਿੱਤਾ। ਪਰ ਪੜ੍ਹਾਈ ਤੇ ਨੌਕਰੀ ਨੇ ਪ੍ਰਿਆ ਨੂੰ ਥੋੜ੍ਹਾ ਸੋਚਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਉਸ ਨੂੰ ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰਪੁਰਬ ਮੌਕੇ ਬਨਾਰਸ ਗੋਵਰਧਨਪੁਰ ਜਾਣ ਦਾ ਮੌਕਾ ਮਿਲਿਆ ਜਿੱਥੇ ਉਸ ਨੇ ਪਹਿਲੀ ਵਾਰ ਇੰਨੀ ਵੱਡੀ ਸਟੇਜ ‘ਤੇ “ਰਵਿਦਾਸੀਆਂ ਦੇ ਵੇਹੜੇ ਬੰਗੜਾ ਪਵੇ” ਗਾਉਣ ਦਾ ਮੌਕਾ ਮਿਲਿਆ। ਸੰਗਤ ਨੇ ਇਸ ਗਾਣੇ ਨੂੰ ਇੰਨਾ ਪਿਆਰ ਦਿੱਤਾ ਕਿ ਪ੍ਰਿਆ ਨੂੰ ਯੂ ਟਿਊਬ ਚੈਨਲ ‘ਤੇ ਇਸ ਗੀਤ ਰਿਕਾਰਡ ਕਰਵਾਉਣਾ ਪਿਆ।

ਇਸ ਤੋਂ ਬਾਅਦ ਪ੍ਰਿਆ ਬੰਗਾ ਨੂੰ ਲੋਕ ਜਾਣਨ ਲੱਗ ਪਏ।
ਪ੍ਰਿਆ ਦੱਸਦੀ ਹੈ ਕਿ ਉਸ ਦੀ ਨੌਕਰੀ ਵਧੀਆ ਚੱਲਦੀ ਸੀ ਪਰ ਕੁਝ ਲੋਕਾਂ ਨੂੰ ਜਾਤ ਅਭਿਮਾਨ ਕਰਕੇ ਉਸ ਦੀ ਤਰੱਕੀ ਚੁੰਬ ਰਹੀ ਸੀ।

ਇਸ ਤੋਂ ਬਾਅਦ ਉਸ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਪ੍ਰਿਆ ਬੰਗਾ ਨੂੰ ਜਦੋਂ ਬਸਪਾ ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਮਿਸ਼ਨ ਵੱਲ ਆਉਣ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉੲ ਦਾ ਡੇਰਾ ਬੱਲਾਂ ਵੱਲ ਜਿਆਦਾ ਧਿਆਨ ਸੀ। ਪਰ ਕਸਬਾ ਬਿਲਗਾ ਤੋਂ ਉਸ ਦੇ ਵਕੀਲ ਦੋਸਤ ਗਗਨਦੀਪ ਤੋਂ ਬਸਪਾ ਤੇ ਬਾਬਾ ਸਾਹਿਬ ਦੇ ਮਿਸ਼ਨ ਤੇ ਸਾਹਿਬ ਕਾਂਸ਼ੀ ਰਾਮ ਜੀ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਤੇ ਮਨ ਬਣਾਇਆ ਕਿ ਉਹ ਮਿਸ਼ਨਰੀ ਗਾਇਕਾ ਬਣੇਗੀ। ਉਹ ਹੌਲੀ-ਹੌਲੀ ਬਾਬਾ ਸਾਹਿਬ ਜੀ ਦੇ ਮਿਸ਼ਨ ਬਹੁਜਨ ਸਮਾਜ ਦੀਆਂ ਸਟੇਜਾਂ ‘ਤੇ ਗਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਆਪਣੇ ਇੱਕ ਦੋਸਤ ਮਨਜੀਤ ਸੋਨੂੰ ਨਾਲ ਮਿਲਕੇ ਬਸਪਾ ਦਾ ਯੂਥ ਵਿੰਗ ਬਣਾਉਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ 2017 ‘ਚ ਉਸ ਸਮੇਂ ਦੇ ਬਸਪਾ ਪ੍ਰਧਾਨ ਰਸ਼ਪਾਲ ਰਾਜੂ ਨੇ ਪ੍ਰਵਾਨਿਗੀ ਦੇ ਦਿੱਤੀ। ਜਿਸ ਦਾ ਨਾਮ ਬਹੁਜਨ ਵਲੰਟੀਅਰ ਫੋਰਸ ਰੱਖਿਆ ਗਿਆ ਤੇ ਜਿਸ ਦਾ ਕੋਆਰਡੀਨੇਟਰ ਮਨਜੀਤ ਸੋਨੂੰ ਲਾਇਆ ਗਿਆ।

ਪ੍ਰਿਆ ਬੰਗਾ ਨੇ ਦੱਸਿਆ ਕਿ 2 ਅਪ੍ਰੈਲ 2018 ਸੰਵਿਧਾਨ ਦੇ ਹੱਕ ‘ਚ ਉਨ੍ਹਾਂ ਸਰਕਾਰ ਖਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਿਸ ‘ਚ ਪ੍ਰਿਆ ਬੰਗਾ ਦੇ ਕੰਮ ਨੂੰ ਬਹੁਤ ਸਰਾਹਿਆ ਗਿਆ।
ਇਸ ਦੌਰਾਨ ਉਸ ਨੇ ਗੱਲਬਾਤ ਕਰਦਿਆ ਦੱਸਿਆ ਇੱਕ ਅਕਾਲੀ ਲੀਡਰ ਨੇ ਜਦੋਂ ਬਹੁਜਨ ਸਮਾਜ ਦੇ ਮਹਾਂਪੁਰਸ਼ਾਂ ਬਾਰੇ ਗਲਤ ਬੋਲਿਆ ਸੀ ਤਾਂ ਉਸ ਦਾ ਡਟਕੇ ਵਿਰੋਧ ਕਰਨ ਵਾਲੀ ਪ੍ਰਿਆ ਬੰਗਾ ਸੀ। ਇਸ ਦੌਰਾਨ ਪ੍ਰਿਆ ਬੰਗਾ ‘ਤੇ ਝੂਠੇ ਪਰਚੇ ਦਰਜ ਕੀਤੇ ਤੇ ਉਸ ਨੂੰ ਸੋਸ਼ਲ ਮੀਡੀਆ ‘ਤੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ।

ਇਸ ਨਾਲ ਬਹੁਜਨ ਦੇ ਲੋਕਾਂ ਦੀਆਂ ਨਜ਼ਰਾਂ ‘ਚ ਪ੍ਰਿਆ ਬੰਗਾ ਹਰਮਨ ਪਿਆਰੀ ਧੀ ਬਣ ਗਈ। ਜੋ ਆਪਣੇ ਹੱਸਮੁੱਖ ਸੁਭਾਅ ਤੇ ਜੋਸ਼ੀਲੇ ਅੰਦਾਜ ਨਾਲ ਜਦੋਂ ਸਟੇਜ ‘ਤੇ ਬਾਬਾ ਸਾਹਿਬ ਦੇ ਇਤਿਹਾਸ ਨੂੰ ਗਾਉਂਦੀ ਹੈ ਤਾਂ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ ਸਾਨੂੰ ਕਿਸ ਰਸਤੇ ‘ਤੇ ਚੱਲਕੇ ਆਪਣੇ ਹੱਕ ਲੈਣੇ ਪੈਣੇ।

ਇਸ ਦੌਰਾਨ ਜਦੋਂ ਪ੍ਰਿਆ ਬੰਗਾ ਨੂੰ ਜਦੋਂ ਕੋਈ ਆਪਣੇ ਬਾਰੇ ਕੋਈ ਖ਼ਾਸ ਗੱਲ ਸਾਂਝੀ ਕਰਨ ਨੂੰ ਕਿਹਾ ਤਾਂ ਉਸ ਨੇ ਹੱਸਦਿਆ ਤੇ ਭਾਵੁਕ ਹੁੰਦਿਆ ਕਿਹਾ ਕਿ ਮੇਰੇ ਪਿਤਾ ਜੀ ਫੁੱਲਵਾੜੀ ‘ਚ ਮੈਂ ਤੀਜੀ ਧੀ ਹਾਂ ਜਦੋਂ ਮੇਰਾ ਜਨਮ ਹੋਇਆ ਤਾਂ ਮੇਰੇ ਸਤਿਕਾਰਯੋਗ ਦਾਦੀ ਹਰਨਾਮ ਕੌਰ ਜੀ ਥੋੜ੍ਹਾ ਪੁਰਾਣੇ ਖਿਆਲਾਂ ਦੇ ਹੋਣ ਕਰਕੇ ਮੇਰੇ ਜਨਮ ‘ਤੇ ਮੱਥੇ ਵੱਟ ਪਾਉਂਦਿਆ ਕਿਹਾ ਹੋਰ ਮੇਰੇ ਪੁੱਤ ਦੇ ਧੀ ਹੋ ਗਈ। ਪਰ ਹੁਣ ਜਦੋਂ ਮੇਰੇ ਬਾਰੇ ਲੋਕਾਂ ਤੋਂ ਸੁਣਦੀ ਤਾਂ ਮੈਨੂੰ ਜੱਫੀ ਪਾਕੇ ਮੇਰਾ ਮੱਥਾ ਚੁੰਮਦੀ ਹੋਈ ਕਹਿੰਦੀ ਇਹ ਮੇਰੀ ਪੋਤੀ ਹੈ। ਪ੍ਰਿਆ ਨੇ ਦੱਸਿਆ ਕਿ ਉਸ ਨੇ ਬਚਪਨ ਤੋਂ ਹੀ ਆਪਣੇ ਆਪ ਨੂੰ ਕਿਸੇ ਤੋਂ ਵੀ ਘੱਟ ਨਹੀਂ ਸਮਝਿਆ ਤੇ ਹਮੇਸ਼ਾ ਸਕਰਾਤਮਕ ਸੋਚ ਨੂੰ ਅੱਗੇ ਰੱਖਿਆ। ਜਦੋਂ ਦੁਨੀਆਂ ਦੇ ਨਕਰਾਤਮਕ ਤੇ ਤਰੱਕੀ ਨਾ ਪਸੰਦ ਕਰਨ ਵਾਲਿਆਂ ਤੋਂ ਨਰਾਸ਼ ਹੁੰਦੀ ਤਾਂ ਆਪਣੇ ਮਹਾਂਪੁਰਸ਼ਾ ਵੱਲੋਂ ਸਹਿਏ ਤਹਿਸੀਆਂ ਨੂੰ ਯਾਦ ਕਰ ਲੈਂਦੀ ਹਾਂ।

ਪਿਛਲੇ ਸਾਲ ਦਿੱਲੀ ਸਥਿਤ ਤੁਗਲਕਾਬਾਦ ‘ਚ ਜਦੋਂ ਭਾਰਤ ਸਰਕਾਰ ਨੇ ਗੁਰੂ ਰਵਿਦਾਸ ਜੀ ਮਹਾਰਾਜ ਮੰਦਿਰ ਢਾਹਿਆ ਗਿਆ ਤਾਂ ਸੰਦੀਪ ਵਾਲਮੀਕਿ ਵਲੋਂ ਰੱਖੇ ਵਿਰੋਧ ਪ੍ਰਦਰਸ਼ਨ ‘ਚ ਪ੍ਰਿਆ ਬੰਗਾ ਪੂਰੀ ਦੁਨੀਆ ‘ਚ ਛਾ ਗਈ ਉਸ ਦੇ ਦਿੱਲੀ ਪੁਲਿਸ ਨਾਲ ਜੋ ਤੇ ਪ੍ਰਸ਼ਾਸਨ ਨਾਲ ਤਕਰਾਰਾ ਹੋਈਆ ਅਸੀਂ ਸਭ ਸੋਸ਼ਲ ਮੀਡੀਆ ‘ਤੇ ਦੇਖ ਚੁੱਕੇ ਹਾਂ।

ਬਹੁਤ ਸਾਰੇ ਲੋਕਾਂ ਨੇ ਪ੍ਰਿਆ ਬੰਗਾ ਦਾ ਵਿਰੋਧ ਵੀ ਕੀਤਾ ਕਿ ਇਹ ਕੁੜੀ ਆਪਣੇ ਆਪ ਦਾ ਨਾਅ ਬਣਾਉਣ ਲਈ ਡਰਾਮੇ ਕਰਦੀ। ਪਰ ਜਦੋਂ ਸੋਸ਼ਲ ਮੀਡੀਆ ‘ਤੇ ਪ੍ਰਿਆ ਬੰਗਾ ਨੇ ਆਪ ਬੀਤੀ ਸੁਣਾਈ ਤਾਂ ਸਾਰੇ ਵਿਰੋਧੀਆ ਦੇ ਮੂੰਹ ਬੰਦ ਹੋ ਗਏ।

ਇੱਥੇ ਜ਼ਿਕਰਯੋਗ ਹੈ ਕਿ ਅਸੀਂ ਬਹੁਤ ਸਾਰੇ ਲੋਕ ਲਕੀਰ ਦੇ ਫਕੀਰ ਬਣ ਕਿਸੇ ਕੁੜੀ ਦਾ ਵਿਰੋਧ ਕਰਦੇ ਹਾਂ ਕਿਉਂ ਕਿ ਉਹ ਕੁੜੀ ਹੈ ਤੇ ਬਹੁਜਨ ਸਮਾਜ ਨਾਲ ਲਲਕਾਰੇ ਮੈਦਾਨ ‘ਚ ਆਉਂਦੀ ਹੈ। ਪਰ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਬਹੁਜਨ ਸਮਾਜ ਦੇ ਅੰਦੋਲਨ ਦਾ ਹਿੱਸਾ ਬਣਾਉਣ ਤੋਂ ਡਰਦੇ ਹਾਂ। ਪਰ ਸਾਨੂੰ ਇਹੋ ਜਿਹੀਆਂ ਬਹਾਦਰ ਧੀਆਂ ਦਾ ਸਾਥ ਦੇ ਹੌਂਸਲਾ ਵਧਾਉਣਾ ਚਾਹੀਦਾ ਹੈ।
ਖੈਰ ਆਪਾਂ ਪ੍ਰਿਆ ਬੰਗਾ ਦੇ ਸੰਗੀਤਕ ਸਫ਼ਰ ਦੀ ਵੀ ਗੱਲ ਕਰੀਏ। ਪ੍ਰਿਆ ਗੱਲਬਾਤ ਕਰਦਿਆਂ ਦੱਸਿਆ ਕਿ ਨੌਕਰੀ ਛੱਡਣ ਤੋਂ ਬਾਅਦ ਜਦੋਂ ਉਹ ਬਸਪਾ ਦੀਆਂ ਸਟੇਜਾਂ ‘ਤੇ ਗਾਉਣ ਲੱਗੀ ਤਾਂ ਮਨਜੀਤ ਸੋਨੂੰ ਨੇ ਉਸ ਨੂੰ ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ ਨਾਲ ਮਿਲਾਇਆ ਜਿੰਨਾਂ ਉਸ ਨੂੰ ਗਾਇਕੀ ਦੀਆ ਕੁਝ ਬਰੀਕੀਆਂ ਸਮਝਾਈਆਂ ।

ਇਸ ਤੋਂ ਇਲਾਵਾ ਗਾਇਕ ਕਮਲ ਤੱਲਣ, ਹੇਮ ਲਤਾ, ਰਜਨੀ ਠੱਕਵਾਲ ਤੇ ਵਿੱਕੀ ਬਹਾਦੁਰਕੇ ਵਰਗੇ ਮਿਸ਼ਨਰੀ ਗਾਇਕਾਂ ਨੂੰ ਵੀ ਮਿਲ ਉਸ ਨੇ ਬਹੁਤ ਕੁਝ ਸਿੱਖਿਆ ਹੈ।
ਪ੍ਰਿਆ ਨੇ ਆਪਣੇ ਬਹੁਜਨ ਸਮਾਜ ‘ਚ ਮਕਬੂਲੀਅਤ ਹਾਸਿਲ ਕਰ ਚੁੱਕੇ ਗੀਤਾਂ ਦਾ ਜਿਕਰਯੋਗ ਕਰਦਿਆ ਦੱਸਿਆ ਕਿ, “ਹਾਥੀ ਵਾਲਾ ਬਟਣ ਦਬਾਇਓ”

ਇਸ ਦੌਰਾਨ ਪ੍ਰਿਆ ਨੇ ਸ਼ਿਕਵਾ ਜਾਹਰ ਕਰਦਿਆ ਕਿਹਾ ਕਿ ਜਦੋਂ ਲੋਕ ਸਾਨੂੰ ਪ੍ਰੋਗਰਾਮਾਂ ‘ਤੇ ਬੁਲਾਉਂਦੇ ਤਾਂ ਕਹਿੰਦੇ ਤੁਸੀ ਪੈਸੇ ਕਿਉਂ ਲੈਂਦੈ ਤੁਸੀਂ ਤਾਂ ਮਿਸ਼ਨਰੀ ਹੋ ਤਾਂ ਬੜੀ ਹੈਰਾਨੀ ਹੁੰਦੀ ਜਦੀਂ ਮਨੂੰਵਾਦ ਦਾ ਗੁਣਗਾਣ ਕਰਨ ਵਾਲੇ ਗਾਇਕਾਂ ਨੂੰ ਲੱਖਾਂ ਰੁਪਏ ਦਿੰਦੇ ਤਾਂ ਆਜਿਹੇ ਲੋਕਾਂ ਦੀ ਮਾਨਸਿਕਤਾ ਤੋਂ ਬਹੁਤ ਦੁੱਖ ਲੱਗਦਾ। ਇਸ ਤੋਂ ਇਲਾਵਾ ਪ੍ਰਿਆ ਦੋਗਲੇ ਲੋਕਾਂ ਤੋਂ ਪ੍ਰਸ਼ਾਨ ਹੋ ਜਾਂਦੀ ਹੈ ਤਾ ਹੈਰਾਨ ਹੋ ਜਾਂਦੀ ਕਿ ਬਾਬਾ ਸਾਹਿਬ ਦੇ ਨਾਮ ਤੋਂ ਕਮਾਈਆਂ ਕਰਨ ਤੇ ਉਸ ਦਾ ਦਿੱਤਾ ਖਾਣ ਵਾਲੇ ਲੋਕ ਮਿਸ਼ਨ ਨਾਲ ਗਰਦਾਰੀ ਕਰਦੇ ਹਨ ਤਾ ਉਹ ਬਹੁਤ ਦੁੱਖੀ ਹੁੰਦੀ ਹੈ।

ਪ੍ਰਿਆ ਬੰਗਾ ਨੂੰ ਮੈਂ ਇੱਕ ਸਵਾਲ ਕੀਤਾ ਕਿ ਮਿਸ਼ਨਰੀ ਗਾਇਕਾਂ ਕੋਲ ਪ੍ਰੋਗਰਾਮ ਬਹੁਤ ਘੱਟ ਹੁੰਦੇ ਕਿ ਜਿਹੜੇ ਕਦੀ ਜਦੋਂ ਪ੍ਰਿਆ ਦੋਗਲੇ ਲੋਕਾਂ ਤੋਂ ਪ੍ਰਸ਼ਾਨ ਹੋ ਜਾਂਦੀ ਹੈ ਤਾ ਹੈਰਾਨ ਹੋ ਜਾਂਦੀ ਕਿ ਬਾਬਾ ਸਾਹਿਬ ਦੇ ਨਾਮ ਤੋਂ ਕਮਾਈਆਂ ਕਰਨ ਤੇ ਉਸ ਦਾ ਦਿੱਤਾ ਖਾਣ ਵਾਲੇ ਲੋਕ ਮਿਸ਼ਨ ਨਾਲ ਗਰਦਾਰੀ ਕਰਦੇ ਹਨ ਤਾ ਉਹ ਬਹੁਤ ਦੁੱਖੀ ਹੁੰਦੀ ਹੈ।

ਪ੍ਰਿਆ ਬੰਗਾ ਨੂੰ ਮੈਂ ਇੱਕ ਸਵਾਲ ਕੀਤਾ ਕਿ ਮਿਸ਼ਨਰੀ ਗਾਇਕਾਂ ਕੋਲ ਪ੍ਰੋਗਰਾਮ ਬਹੁਤ ਘੱਟ ਹੁੰਦੇ ਕਿ ਜਿਹੜੇ ਮਿਸ਼ਨ ਦੀਆਂ ਟੌਰਾਂ ਮਾਰਦੇ ਕਿ ਕਦੇ ਉਨ੍ਹਾਂ ਦੇ ਮੁੰਡੇ ਕੁੜੀਆਂ ਦੇ ਜਦੋਂ ਵਿਆਹ ਹੁੰਦੇ ਕੀ ਤੁਹਾਨੂੰ ਕਦੀ ਨੀ ਬੁਲਾਇਆ ਕਿ ਤੁਸੀਂ ਮਿਸ਼ਨ ਦਾ ਗਾਕੇ ਸਾਡੀਆਂ ਖੁਸ਼ੀਆਂ ਦਾ ਹਿੱਸਾ ਬਣਨ?

ਪ੍ਰਿਆ ਦਾ ਜਵਾਬ ਸੀ ਸਰ ਸਾਨੂੰ ਸਾਡੇ ਲੋਕ ਵਿਆਹ ਤੇ ਸੱਦਾ ਪੱਤਰ ਦਿੰਦੇ ਆਪਣੀ ਟੌਰ ਬਣਾਉਣ ਲਈ ਪਰ ਕਦੀ ਗਾਉਣ ਲਈ ਨਹੀਂ ਸੱਦਦੇ ਕਿਉਂਕਿ ਇਹ ਲੋਕ ਮਿਸ਼ਨ ਦੀਆਂ ਗੱਲਾ ਕਰਨ ਵਾਲੇ ਹਨ ਪਰ ਆਪਣੇ ਮੁੰਡੇ ਕੁੜੀਆਂ ਦੇ ਵਿਆਹਾਂ ‘ਤੇ ਡੀਜੇ ਭੰਗੜੇ ਤੇ ਅਸ਼ਲੀਲ ਗਾਣਿਆ ‘ਤੇ ਨੱਚਣ ਟੱਪਣ ਵਾਲਿਆ ਨੂੰ ਲੱਖਾਂ ਰੁਪਿਆ ਦਿੰਦੇ ਹਨ।

ਉਸ ਨੇ ਮੈਨੂੰ ਮਜਾਕ ਕਰਦਿਆਂ ਕਿਹਾ ਕਿ ਸਰ ਤੁਸੀਂ ਆਪਣੇ ਵਿਆਹ ਤੇ ਜਰੂਰ ਬੁਲਾਉਣਾ ਅਸੀਂ ਜਰੂਰ ਮਿਸ਼ਨ ਬਾਰੇ ਗਾਵਾਂਗੇ।

ਭਾਵੇਂ ਗੱਲ ਅਸੀਂ ਸਹਿ ਸੁਭਾਅ ਹੀ ਕੀਤੀ ਪਰ ਇਹ ਸੱਚ ਹੈ ਜੇਕਰ ਅਸੀਂ ਮਿਸ਼ਨ ਤੇ ਚੱਲਣ ਵਾਲੇ ਲੋਕ ਹਾਂ ਤਾਂ ਸਾਡੀਆਂ ਖੁਸ਼ੀਆ ਤੇ ਗਮੀਆਂ ਵੀ ਮਿਸ਼ਨਰੀ ਕੱਲਚਰ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਕਿਉਂਕਿ ਪਰਿਵਰਤਨ ਤਾਂ ਹੀ ਆਵੇਖਾ ਜਦੋਂ ਅਸੀਂ ਬਹੁਜਨ ਸਮਾਜ ਦੇ ਲੋਕ ਬਾਬਾ ਸਾਹਿਬ ਵਲੋਂ ਦੱਸੇ ਕੱਲਚਰ ਨੂੰ ਆਪਣਾ ਲਵਾਂਗੇ।

ਇਸ ਤੋੰ ਇਲਾਵਾ ਪ੍ਰਿਆ ਬੰਗਾ ਨੇ ਬਲਾਕ ਸੰਮਤੀ ਚੋਣਾਂ, ਸਰਪੰਚੀ ਦੀ ਚੋਣਾ ਤੇ ਇਸ ਤੋਂ ਬਾਅਦ ਲੋਕ ਸਭਾ 2019 ਬਾਰੇ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਜੋ ਬਹੁਤ ਹੀ ਸ਼ਲਾਘਾਯੋਗ ਨੇ ਕਿ ਕਿਵੇਂ ਉਨ੍ਹਾਂ ਬਹੁਜਨ ਸਮਾਜ ਪਾਰਟੀ ਲਈ ਪ੍ਰਚਾਰ- ਪ੍ਰਸਾਰ ਕੀਤਾ।

ਆਖਿਰ ‘ਚ ਜਦੋਂ ਪ੍ਰਿਆ ਨੂੰ ਉਸ ਦੇ ਭਵਿੱਖ ਦੇ ਪ੍ਰੋਜੈਕਟਾਂ ਬਾਰੇ ਪੁੱਛਿਆ ਤਾਂ ਕਿਹਾ ਕਿ ਉਹ ਬਹੁਜਨ ਸਮਾਜ ਦੇ ਨਾਇਕਾਂ ‘ਤੇ ਅਧਾਰਤ ਹੀ ਇੱਕ ਵੀਡਿਓ ਬਣਾਉਣ ਵਿਸ਼ਵਾਸ ਰੱਖਦੀ ਹੈ।ਉਸ ਨੇ ਕਿਹਾ ਕਿ ਉਸ ਦੇ ਸੁਪਨੇ ਬਹੁਤ ਵੱਡੇ ਨੇ ਤੇ ਉਹ ਆਰਥਿਕ ਤੌਰ ‘ਤੇ ਮਜਬੂਤ ਹੋ ਸਕੂਲਾਂ ‘ਚ ਬੱਚਿਆ ਨੂੰ ਬਾਬਾ ਸਾਹਿਬ ਜੀ ਦਾ ਮਿਸ਼ਨ ਪੜ੍ਹਾਉਣ ਦਾ ਕੰਮ ਕਰਕੇ ਮਾਣ ਮਹਿਸੂਸ ਕਰਨਾ ਚਾਹੁੰਦੀ ਹੈ।

ਇਸ ਕੌਮ ਦੀ ਦਲੇਰ ਧੀ ਨੂੰ ਮੇਰਾ ਤੇ ਮੇਰੀ ਪੂਰੀ ਮੀਡੀਆ ਟੀਮ ਵਲੋਂ ਸਲਾਮ ਜਿਸ ਨੇ ਬਾਬਾ ਸਾਹਿਬ ਦੀ ਧੀ ਹੋਣ ਦਾ ਸਬੂਤ ਦਿੰਦਿਆਂ ਮਿਸ਼ਨ ਨੂੰ ਸਮਰਪਿਤ ਆਪਣੇ ਸਮਾਜ ਨੂੰ ਜਗਾਉਣ ਦਾ ਵੱਡਮੁੱਲਾ ਯੋਗਦਾਨ ਪਾ ਰਹੀ ਹੈ।

Previous articleਨੂਰਮਹਿਲ ਦੇ ਲੋਕ ਗੰਦਾ ਪਾਣੀ ਪੀਣ ਨੂੰ ਮਜ਼ਬੂਰ – ਅਸ਼ੋਕ ਸੰਧੂ ਨੰਬਰਦਾਰ
Next articleMiandad comments upset my father during Pak tour, reveals Irfan