“ਪੁੱਤਰ ਦਾਨ”

ਸੰਦੀਪ ਸਿੰਘ ਬਖੋਪੀਰ

(ਸਮਾਜ ਵੀਕਲੀ)

ਜਲਾਲਾਬਾਦ ਤੋਂ ਮੇਰੇ ਦੋਸਤ ਮੰਗਤ ਦਾ ਫ਼ੋਨ ਆਇਆ ਕਿ”ਰੱਬ ਨੇ ਆਪਣੇ ਘਰ ਪੁੱਤਰ ਦੀ ਦਾਤ ਬਖਸ਼ੀ ਹੈ,ਆਪਾ ਦਾਨ ਪੁੰਨ ਕਰਨ ਲਈ ਆਪਣੇ ਘਰ ਇੱਕ ਸਮਾਗਮ ਰੱਖਿਆ ਹੈ। ਤੁਸੀਂ ਆਪਣੇ ਪਰਿਵਾਰ ਸਮੇਤ ਜਰੂਰ ਪਹੁੰਚਣਾ, ਮੈਂ ਅਤੇ ਮੇਰਾ ਇੱਕ ਹੋਰ ਦੋਸਤ ਅਮਨ, ਜਦੋਂ ਉਸਦੇ ਪਿੰਡ ਉਸਦੇ ਘਰ‌ ਦਾਖ਼ਲ ਹੋਏ, ਵਿਹੜੇ ਵਿੱਚ ਲੱਗਾ ਵੱਡਾ ਟੈਂਟ, ਕਿਸੇ ਵਿਆਹ ਸਮਾਗਮ ਵਾਂਗ ਜਾਪ ਰਿਹਾ ਸੀ।

ਮੈਂ ਸੋਚ ਰਿਹਾ ਸੀ, ਜ਼ਰੂਰ ਅੱਜ ਇੱਥੇ ਬਹੁਤ ਸਾਰੀਆਂ ਚੀਜ਼ਾਂ ਵੰਡੀਆਂ ਜਾਣਗੀਆਂ ! ਸ਼ਾਇਦ, ਸ਼ਾਮ ਹੁੰਦਿਆਂ ਸਮਾਗਮ ਸ਼ੁਰੂ ਹੋਇਆ,ਮੰਗਤ ਕਿਸੇ ਸਰਕਾਰੀ, ਕਾਗਜਾਂ ਉੱਪਰ ਹਸਤਾਖ਼ਰ ਕਰਕੇ, ਆਪਣੇ ਨਵ ਜੰਮੇ ਪੁੱਤਰ ਨੂੰ,ਇੱਕ ਭੈਣ ਦੀ ਝੋਲੀ ਪਾਕੇ ਕਹਿ ਰਿਹਾ ਸੀ”ਲਓ ਭੈਣ ਤੁਹਾਡੀ ਇਮਾਨਤ,ਤੇ ਮੇਰੇ ਵੱਲੋਂ ਦਾਨ ਦਿੱਤਾ ਇਹ ਪੁੱਤਰ, ਸਭ ਹੈਰਾਨ ਸਨ! ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ‘ਇਹ ਭੈਣ‌ਜੀ‌ ਇਸ ਦੁਨੀਆਂ ਵਿੱਚੋਂ ਜਾ ਚੁੱਕੇ ਉਸਦੇ ਦੋਸਤ ਦੀ ਪਤਨੀ ਸੀ।’

ਉਸ ਕੋਲ ਇੱਕ ਧੀ ਸੀ,ਘਰ ਦਾ ਕੋਈ ਵੀ ਵਾਰਸ਼ ਨਾ ਹੋਣ ਕਰਕੇ ਉਹਨਾਂ ਦੀ ਤੇ ਪੂਰੀ ਜ਼ਿੰਦਗੀ ਵਿੱਚ ਹੀ ਹਨ੍ਹੇਰਾ ਛਾ ਚੁੱਕਿਆ ‌ਸੀ, ੳਹਨਾਂ ਦੇ ਘਰ ਰੌਸ਼ਨੀ ਕਰਨ ਲਈ ਮੰਗਤ ਦੀ ਜ਼ੁਬਾਨ ਸੀ‌ ।ਉਸ ਭੈਣ ਨਾਲ ਕਿ, ‘ਜੇਕਰ ਸਾਡੇ ਘਰ ਰੱਬ ਨੇ ਇਸ‌ ਬਾਰ ਪੁੱਤਰ ਦਿੱਤਾ ਤੇ‌ ਤੇਰਾ ,ਜੇਕਰ ਧੀ ਦਿੱਤੀ ਤਾਂ ਮੇਰੀ,ਅੱਜ ਮੰਗਤ ਨੇ ਆਪਣੀ ‌ਜੁਬਾਨ ਪੁਗਾਈ , ਉਸਨੇ ਆਪਣੀ ਪਤਨੀ ਤੇ ਪਰਿਵਾਰ ਦੀ ਸਹਿਮਤੀ ਅਤੇ ਪੂਰੇ ਜੋਸ਼ ਤੇ ਹੋਸ਼ ਨਾਲ‌ ਚਾਂਈ-ਚਾਂਈ ਆਪਣੇ ਘਰ ਦਾ ਦੀਪ, ਦੂਜੇ ਘਰ,ਰੌਸ਼ਨੀ ਕਰਨ ਲਈ ਦਾਨ ਕਰ ਦਿੱਤਾ, ਧੰਨ ਜਿਗਰਾ ਹੈ,ਮੰਗਤ ਤੇ ਉਸਦੀ ਪਤਨੀ ਦਾ।

ਮੈਂ ਘਰ ਪਰਤਦਾ ਸੋਚ ਰਿਹਾ ਸੀ ਕਿ ਮੈਂ “ਆਧੁਨਿਕ ‌ਯੁੱਗ ਦੇ ਸਭ ਤੋਂ ਅਮੀਰ ‌ਦਾਨੀ ਇਨਸਾਨ ਦਾ ਦੋਸਤ ਹਾਂ, ਮੈਂ ਦਾਨ ‌ਸਮਾਗਮ ਤੇ ਬਹੁਤ ਵੇਖੇ, ਪਰ ਮੈਂ ਇਸ ਪੁੱਤਰ-ਦਾਨ ਦੇ ਸਮਾਗ਼ਮ ਨੂੰ ਕਦੀ ਨਹੀਂ ਭੁੱਲਾਂਗਾ,ਇਹ ਦਾਨ ,ਦਾਨ ਦੀ ਦਿਸ਼ਾ ਵਿੱਚ ਬਹੁਤ ਵੱਡਾ ਕੀਰਤੀਮਾਣ ਹੈ।।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-981532107

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿਲਾ ਦਿਵਸ ਤੇ ਲੜਕੀ ਨੂੰ ਖ਼ੂਬਸੂਰਤ ਮੁਸਕੁਰਾਹਟ ਦੇਣ ਦਾ ਯੋਗ ਉਪਰਾਲਾ ਕੀਤਾ – ਲਾਇਨ ਯੋਗੇਸ਼ ਗੁਪਤਾ
Next articleਜੰਮੂ: ਊਧਮਪੁਰ ਦੀ ਜ਼ਿਲ੍ਹਾ ਅਦਾਲਤ ਬਾਹਰ ਧਮਾਕਾ, ਇਕ ਮੌਤ ਤੇ 15 ਜ਼ਖ਼ਮੀ