ਕੈਨੇਡਾ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੇ ਦਾਖ਼ਲੇ ’ਤੇ ਰੋਕ ਦੀ ਤਿਆਰੀ

ਟੋਰਾਂਟੋ (ਸਮਾਜ ਵੀਕਲੀ) : ਕੈਨੇਡਾ ਕਰੋਨਾ ਮਹਾਮਾਰੀ ਖ਼ਿਲਾਫ਼ ਟਾਕਰੇ ਤਹਿਤ ਲਾਗ ਦੀ ਤੀਜੀ ਲਹਿਰ ਨਾਲ ਜੂਝ ਰਹੇ ਸੂਬੇ ਓਂਟਾਰੀਓ ਵਿੱਚ ਭਾਰਤ ਸਣੇ ਕੌਮਾਂਤਰੀ ਵਿਦਿਆਰਥੀਆਂ ਦਾ ਦਾਖ਼ਲਾ ਮੁਅੱਤਲ ਕਰਨ ਲਈ ਤਿਆਰ ਹੈ।

ਕੈਨੇਡੀਅਨ ਬਿਊਰੋ ਫਾਰ ਇੰਟਰਨੈਸ਼ਨਲ ਐਜੂਕੇਸ਼ਨ (ਸੀਬੀਆਈਈ), ਜੋ ਕਿ ਓਟਵਾ ਅਧਾਰਿਤ ਇੱਕ ਸਿੱਖਿਆ ਸੇਵਾ ਦੇਣ ਵਾਲੀ ਸੰਸਥਾ ਹੈ, ਮੁਤਾਬਕ ਸਾਲ 2020 ਵਿੱਚ ਕੈਨੇਡਾ ਵਿੱਚ 5,30,540 ਕੌਮਾਂਤਰੀ ਵਿਦਿਆਰਥੀ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 34 ਫ਼ੀਸਦੀ ਭਾਰਤੀ ਹਨ। ਇਸ ਤੋਂ ਬਾਅਦ 22 ਫ਼ੀਸਦੀ ਵਿਦਿਆਰਥੀ ਚੀਨ ਤੋਂ ਹਨ। ਓਂਟਾਰੀਓ ਵਿੱਚ ਸਭ ਤੋਂ ਵੱਧ 2,42,825 ਜਾਂ 46 ਫ਼ੀਸਦੀ ਵਿਦੇਸ਼ੀ ਵਿਦਿਆਰਥੀ ਹਨ।

ਗਲੋਬਲਨਿਊਜ਼.ਸੀਏ ਦੀ ਇੱਕ ਰਿਪੋਰਟ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਕਿਹਾ ਕਿ ਕਰੋਨਾ ਲਾਗ ਦਾ ਫੈਲਾਅ ਰੋਕਣ ਲਈ ਕਦਮਾਂ ਤਹਿਤ ਓਂਟਾਰੀਓ ਦੇ ਪ੍ਰੀਮੀਅਰ ਡੌਗ ਫੋਰਡ ਵੱਲੋਂ ਕੀਤੀ ਅਪੀਲ ਦੇ ਮੱਦੇਨਜ਼ਰ ਸਰਕਾਰ ਵੱਲੋਂ ਓਂਟਾਰੀਓ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਰੋਕਣ ’ਤੇ ਵਿਚਾਰ     ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਕਿਉਂਕਿ ਹਾਲੇ ਸਿਰਫ ਇਕੱਲੇ ਓਂਟਾਰੀਓ ਸੂਬੇ ਵੱਲੋਂ ਇਹ ਅਪੀਲ ਕੀਤੀ       ਗਈ ਹੈ, ਇਸ ਲਈ ਅਸੀਂ ਉਨ੍ਹਾਂ ਨਾਲ ਨੇੜਿਓਂ ਕੰਮ ਕਰ ਕੇ ਖੁਸ਼ ਹਾਂ।’ ਸ੍ਰੀ ਟਰੂਡੋ ਨੇ ਕਿਹਾ ਕਿ ਅਪੀਲ ਨੂੰ       ਰਸਮੀ ਬਣਾਉਣ ਲਈ ਉਹ ਉਨ੍ਹਾਂ ਦੇ ਅਧਿਕਾਰੀਆਂ ਨੂੰ ਮਿਲਣਗੇ। ਹਾਲਾਂਕਿ ਉਨ੍ਹਾਂ ਕਿਹਾ ਇਹ ਸਪੱਸ਼ਟ ਨਹੀਂ      ਹੈ ਕਿ ਇਹ ਰੋਕ ਕਦੋਂ ਲਾਗੂ ਹੋਵੇਗੀ ਅਤੇ ਕਦੋਂ ਤੱਕ ਜਾਰੀ ਰਹੇਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਚੋਣਕਾਰ ਕਿਸ਼ਨ ਰੂੰਗਟਾ ਦਾ ਕਰੋਨਾ ਕਾਰਨ ਦੇਹਾਂਤ
Next articleਕਰੋਨਾ ਦਾ ਫੈਲਾਅ ਰੋਕਣ ਲਈ ਭਾਰਤ ’ਚ ਕੁਝ ਹਫ਼ਤੇ ਲੌਕਡਾਊਨ ਲੱਗੇ: ਫੌਚੀ