ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ

ਕੈਪਸ਼ਨ-ਟਿੱਬਾ ਦਾਣਾ ਮੰਡੀ ਵਿਖੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਪੁਸ਼ਪਿੰਦਰ ਸਿੰਘ ਗੋਲਡੀ ਤੇ ਹਾਜਰ ਕਿਸਾਨ

ਦਿੱਲੀ ਹੋ ਰਹੀ ਕਿਸਾਨੀ ਪਰੇਡ ਵਿੱਚ ਕਿਸੇ ਕਾਰਣ ਭਾਗ ਨਾ ਲੈਣ ਵਾਲੇ ਕਿਸਾਨਾਂ, ਨੌਜਵਾਨਾਂ ਨੇ ਲਿਆ ਵੱਡੀ ਗਿਣਤੀ ਵਿੱਚ ਭਾਗ

ਮੋਦੀ ਸਰਕਾਰ ਮੁਰਦਾਬਾਦ , ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰਿਆਂ ਨਾਲ ਅਕਾਸ਼ ਗੂੰਜਿਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਟਰੈਕਟਰ ਪਰੇਡ ਮਾਰਚ ਸੁਲਤਾਨਪੁਰ ਲੋਧੀ ਤੋ ਸੁਰੂ ਹੋਇਆ। ਇਸ ਦੌਰਾਨ ਦਿੱਲੀ ਹੋ ਰਹੀ ਕਿਸਾਨੀ ਪਰੇਡ ਵਿੱਚ ਕਿਸੇ ਕਾਰਣ ਭਾਗ ਨਾ ਲੈਣ ਵਾਲੇ ਕਿਸਾਨਾਂ, ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਤੇ ਮੋਦੀ ਸਰਕਾਰ ਮੁਰਦਾਬਾਦ , ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰਿਆਂ ਨਾਲ ਅਕਾਸ਼ ਗੂੰਜਿਆ। ਇਹ ਕਿਸਾਨ ਟਰੈਕਟਰ ਮਾਰਚ ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਟਰੈਕਟਰ ਸ਼ਾਮਿਲ ਸਨ । ਇਹ ਟਰੈਕਟਰਾਂ ਦਾ ਕਾਫਲਾ ਸੁਲਤਾਨਪੁਰ ਲੋਧੀ ਤੋ ਵਾਇਆ ਪਾਜੀਆ ਹੁੰਦਾ ਹੋਇਆ ਕਪੂਰਥਲਾ ਵਿੱਚ ਜਲੰਧਰ ਰੋਡ ਤੇ ਚੜ੍ਹ ਕੇ ਕਪੂਰਥਲਾ ਡੀ ਸੀ ਚੌਂਕ ਪਹੁੰਚਿਆ ਤੇ ਉਸ ਤੋ ਬਾਅਦ ਡੀ ਸੀ ਚੌਂਕ ਤੋ ਕਾਂਜਲੀ ਰੋਡ ਤੇ ਚੜ੍ਹ ਕੇ ਵਾਇਆ ਚੁੰਗੀ ਚੂਹੜਵਾਲ ਤੋ ਫੱਤੂਢੀਗਾ ਰੋਡ ਤੋ ਹੁੰਦਾ ਹੋਇਆ ਮੁੰਡੀ ਮੋੜ ਸੁਲਤਾਨਪੁਰ ਲੋਧੀ ਆ ਕੇ ਸਮਾਪਤ ਹੋਇਆ।

ਇਸ ਟਰੈਕਟਰ ਮਾਰਚ ਦਾ ਜਿੱਥੇ ਜਗ੍ਹਾ ਜਗ੍ਹਾ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਉਥੇ ਹੀ ਕਈਜਗ੍ਹਾ ਇਸ ਟਰੈਕਟਰ ਮਾਰਚ ਲਈ ਸੰਗਤਾਂ ਵੱਲੋਂ ਲੰਗਰ ਵੀ ਲਗਾਏ ਗਏ। ਉਥੇ ਟਿੱਬਾ ਦਾਣਾ ਮੰਡੀ ਵਿੱਚ ਕਿਸਾਨ ਆਗੂ ਪੁਸ਼ਪਿੰਦਰ ਸਿੰਘ ਗੋਲਡੀ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦ ਤੱਕ ਮੋਦੀ ਸਰਕਾਰ ਤਿੰਨ ਕਿਸਾਨ ਵਿਰੋਧੀ ਕਾਲੇ ਕਨੂੰਨ ਵਾਪਿਸ ਨਹੀਂ ਲੈਂਦੀ ਉਦੋਂ ਤੱਕ ਇਹ ਸਘੰਰਸ਼ ਇਸ ਤਰ੍ਹਾਂ ਜਾਰੀ ਰਹੇਗਾ। ਇਸ ਤੋਂ ਇਲਾਵਾ ਇਸ ਦੌਰਾਨ ਸੁਖਪ੍ਰੀਤ ਸਿੰਘ ਪੱਸਣ ਕਦੀਮ ,ਸਰਵਨ ਸਿੰਘ ਬਾਊਪੁਰ ,ਰਣਜੀਤ ਸਿੰਘ ਥਿੰਦ , ਹਾਕਮ ਸਿੰਘ ਸ਼ਾਹਜਹਾਨ ਪੁਰ,ਪਰਮਜੀਤ ਸਿੰਘ ਜੋਨ ਪਰਧਾਨ ਭਾਈ ਲਾਲੂ ਜੀ ਡੱਲਾ ਸਾਹਿਬ ,ਸੁਖਦੇਵ ਸਿੰਘ ਬੂਸੋਵਾਲ, ਸੁਖਪ੍ਰੀਤ ਸਿੰਘ ਰਾਮੇ ਆਦਿ ਨੇ ਵੀ ਸੰਬੋਧਨ ਕੀਤਾ।

ਇਸ ਟਰੈਕਟਰ ਮਾਰਚ ਨੂੰ ਸਫਲ ਬਣਾਉਣ ਲਈ ਸੁਖਪ੍ਰੀਤ ਸਿੰਘ ਪੱਸਣ ਕਦੀਮ ,ਸਰਵਨ ਸਿੰਘ ਬਾਊਪੁਰ ,ਰਣਜੀਤ ਸਿੰਘ ਥਿੰਦ , ਹਾਕਮ ਸਿੰਘ ਸ਼ਾਹਜਹਾਨ ਪੁਰ,ਪਰਮਜੀਤ ਸਿੰਘ ਜੋਨ ਪਰਧਾਨ ਭਾਈ ਲਾਲੂ ਜੀ ਡੱਲਾ ਸਾਹਿਬ ,ਸੁਖਦੇਵ ਸਿੰਘ ਬੂਸੋਵਾਲ, ਸੁਖਪ੍ਰੀਤ ਸਿੰਘ ਰਾਮੇ,ਮਲਕੀਤ ਸਿੰਘ ਆੜ੍ਹਤੀਆ, ਸਰਬਜੀਤ ਸਿੰਘ ਬੂਲਪੁਰ, ਗੁਰਜੀਤ ਸਿੰਘ ਕਾਕਾ, ਸਰਪੰਚ ਬਲਜੀਤ ਸਿੰਘ ਟਿੱਬਾ, ਸਰਪੰਚ ਰਣਜੀਤ ਸਿੰਘ ਪੱਤੀ ਨਬੀ ਬਖਸ਼,ਬਲਜਿੰਦਰ ਸਿੰਘ ਸ਼ੇਰਪੁਰ,ਮੁਖਤਿਆਰ ਸਿੰਘ ਮੁੰਡੀ ਛੰਨਾ ,ਅਮਰਜੀਤ ਸਿੰਘ ਟਿੱਬਾ ,ਦਿਲਪ੍ਰੀਤ ਟੋਡਰਵਾਲ ,ਮੁਖਤਿਆਰ ਸਿੰਘ ਢੋਟ, ਡਾਕਟਰ ਕੁਲਜੀਤ ਸਿੰਘ ਤਲਵੰਡੀ ਚੌਧਰੀਆਂ ,ਮਲਕੀਤ ਸਿੰਘ ਤਲਵੰਡੀ ਚੌਧਰੀਆਂ ,ਮਨਜੀਤ ਸਿੰਘ ਖੀਰਾਂ ਵਾਲੀ, ਆਦਿ ਹਾਜ਼ਰ ਸਨ।

Previous articleਆਮ ਆਦਮੀ ਪਾਰਟੀ ਨੇ ਨਗਰ ਕੌਂਸਲ 13 ਵਿਚੋਂ 9 ਸੀਟਾਂ ਦੇ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ
Next articleਗਿਣਿਆ ਮਿੱਥਿਆ ਡਰਾਮਾ