ਆਮ ਆਦਮੀ ਪਾਰਟੀ ਨੇ ਨਗਰ ਕੌਂਸਲ 13 ਵਿਚੋਂ 9 ਸੀਟਾਂ ਦੇ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ

ਚਾਰ ਉਮੀਦਵਾਰਾਂ ਦੀ ਸੂਚੀ ਹੋਵੇਗੀ ਇਕ ਦੋ ਦਿਨ ਵਿੱਚ ਜਾਰੀ -ਇੰਡੀਅਨ

ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਿਥੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ 13 ਸੀਟਾਂ ਦੀਆਂ ਚੋਣਾਂ ਲਈ ਜਿੱਥੇ ਕਾਂਗਰਸ ਅਤੇ ਅਕਾਲੀ ਦਲ ਨੇ ਆਪਣੇ 13-13 ਉਮੀਦਵਾਰਾਂ ਦੀ ਸੂਚੀ ਪਹਿਲਾਂ ਹੀ ਜਾਰੀ ਕਰ ਦਿੱਤੀ ਹੈ।ਉਥੇ ਹੀ ਅੱਜ ਆਮ ਆਦਮੀ ਪਾਰਟੀ ਨੇ ਵੀ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀਆਂ 13 ਸੀਟਾਂ ਵਿੱਚੋਂ 9 ਦੇ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ।

ਇਹ ਸੂਚੀ ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਸੁਲਤਾਨਪੁਰ ਲੋਧੀ ਵਿੱਚ ਦਫ਼ਤਰ ਸਿੱਖਾਂ ਮੁਹੱਲੇ ਵਿੱਚ ਹੋਈ ਅਹਿਮ ਮੀਟਿੰਗ ਦੌਰਾਨ ਜਾਰੀ ਕੀਤੀ । ਸੂਚੀ ਜਾਰੀ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਆਮ ਆਦਮੀ ਪਾਰਟੀ 13 ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇਗੀ ਅਤੇ ਸਾਰੀਆਂ ਸੀਟਾਂ ਤੇ ਇਤਿਹਾਸਕ ਜਿੱਤ ਵੀ ਦਰਜ ਕਰੇਗੀ। ਉਨ੍ਹਾਂ ਨੇ 13 ਵਿੱਚੋਂ 9 ਸੀਟਾਂ ਦੀ ਸੂਚੀ ਜਾਰੀ ਕਰਦੇ ਹੋਏ ਵਾਰਡ ਨੰਬਰ 1 , 4 ਅਤੇ 11 ਤੇ 13 ਦੇ ਉਮੀਦਵਾਰਾਂ ਦਾ ਐਲਾਨ ਇਕ ਦੋ ਦਿਨਾਂ ਵਿਚ ਕਰਨ ਦੀ ਗੱਲ ਵੀ ਕਹੀ।

ਸੂਚੀ ਜਾਰੀ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ 2 ਤੋਂ ਸਤਨਾਮਪਾਲ ਪੁੱਤਰ ਜਸਬੀਰ ਸਿੰਘ ਵਾਰਡ ਨੰਬਰ 3 ਤੋਂ ਇੰਦੂ ਧੀਰ, ਵਾਰਡ ਨੰਬਰ 5 ਤੋਂ ਰਮਨ ਜੈਨ ਪਤਨੀ ਸੁਕਰਨ ਵਾਰਡ ਨੰਬਰ 6 ਤੋਂ ਜਸਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਰਡ ਨੰਬਰ 7 ਤੋਂ ਸੁਮਨਦੀਪ ਕੌਰ ਪਤਨੀ ਵਰਿੰਦਰਜੀਤ ਸਿੰਘ ਵਾਰਡ ਨੰਬਰ 8 ਤੋਂ ਵਰਿੰਦਰਜੀਤ ਸਿੰਘ , ਵਾਰਡ ਨੰ 9 ਤੋਂ ਸੀਤਾ ਰਾਣੀ ਪਤਨੀ ਮਦਨ ਲਾਲ, ਵਾਰਡ ਨੰਬਰ 10 ਤੋਂ ਕਮਲਪ੍ਰੀਤ ਸਿੰਘ ਵਾਰਡ ਨੰਬਰ 12 ਤੋਂ ਸੰਦੀਪ ਸ਼ਰਮਾ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਦੇ ਤੌਰ ਤੇ ਨਗਰ ਕੌਂਸਲ ਚੋਣਾਂ ਵਿੱਚ ਉਤਾਰਿਆ ਹੈ ।

ਗੁਰਪਾਲ ਸਿੰਘ ਇੰਡੀਅਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਆਪਣੀਆਂ ਵੋਟਾਂ ਪਾ ਕੇ ਕਾਮਯਾਬ ਕਰਨ । ਇਸ ਮੌਕੇ ਤੇ ਸੀਨੀਅਰ ਆਗੂ ਪ੍ਰਦੀਪ ਥਿੰਦ, ਅੰਗਰੇਜ਼ ਸਿੰਘ ,ਜਸਪਾਲ ਸਿੰਘ, ਮਨਜੀਤ ਸਿੰਘ ,ਪ੍ਰਦੀਪ ਸਿੰਘ ,ਪ੍ਰਦੀਪ ਕੁਮਾਰ ,ਜਤਿੰਦਰ ਸਿੰਘ, ਮਦਨ ਲਾਲ, ਹਰਜਿੰਦਰ ਸਿੰਘ ਫੱਖਰ, ਰੋਹਿਤ ਜੈਨ ਆਦਿ ਆਗੂ ਹਾਜ਼ਰ ਸਨ ।

Previous articleਅੰਨਦਾਤਿਆਂ ਦਾ ਇਤਿਹਾਸ
Next articleਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ