ਕਿਸਾਨੀ ਸੰਘਰਸ਼ ਤੇ ਰਾਜਨਿਤੀ

ਬਿੰਦਰ ਇਟਲੀ
(ਸਮਾਜ ਵੀਕਲੀ)

ਵਗਦੀ ਗੰਗਾ ਵਿਚ ਹੱਥ ਅੱਜ ਧੋ ਲਈਏ
ਆਓ ਕਿਸਾਨਾਂ ਨਾਲ ਬੈਠ ਕੇ ਰੋ ਲਈਏ
ਚੋਣਾਂ ਦਾ ਮੌਸਮ ਵੀ  ਆਣ ਹੀ ਵਾਲਾ ਏ
ਆਓ ਲੀਡਰੋ ਕਿਰਸਾਨਾਂ ਨੂੰ  ਚੋ ਲਈਏ
ਭੂੰ ਪਈ ਏ ਖਾਲੀ ਕਿਸ਼ਾਨ ਗ਼ਰੀਬੜੇ ਦੀ
ਅੱਜ ਮੌਕਾ ਹੈ ਬੀਜ ਮਜੵਬ ਦਾ ਬੋ ਲਈਏ
ਆਟੇ   ਤੇਲ  ਦਾ  ਭਾ  ਭਾਵੇਂ   ਪਤਾ ਨਹੀਂ
ਕਿਸਾਨੀ ਦੇ ਦੁੱਖ ਦੀ ਨਬਜ਼ ਟੋਹ ਲਈਏ
ਲੀਡਰ ਗਾਇਕ ਧਰਮੀ  ਭੱਜੇ ਫਿਰਦੇ ਨੇ
ਕਿਸਾਨਾਂ ਤੋਂ ਸੰਘਰਸ਼ ਬਿੰਦਰਾ ਖੋ ਲਈੇਏ
ਬਿੰਦਰ ਜਾਨ ਏ ਸਾਹਿਤ  ਇਟਲੀ  .
00393278159218
Previous articleक्या खोए फौजी का भी कोई मानवाधिकार है?
Next articleਦੁਨੀਆਦਾਰੀ