HOME ਗੋਦੀ ਮੀਡੀਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਨਵਾਂਸ਼ਹਿਰ ਵੱਲੋਂ ਪਹਿਲਗਾਮ ਅੱਤਵਾਦੀ ਘਟਨਾ ਦੀ ਸਖਤ...

ਗੋਦੀ ਮੀਡੀਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਨਵਾਂਸ਼ਹਿਰ ਵੱਲੋਂ ਪਹਿਲਗਾਮ ਅੱਤਵਾਦੀ ਘਟਨਾ ਦੀ ਸਖਤ ਨਿਖੇਧੀ।

ਨਵਾਂਸ਼ਹਿਰ    (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ)– ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਨਵਾਂਸ਼ਹਿਰ ਨੇ ਪਹਿਲਗਾਮ ਵਿੱਚ 27 ਸੈਲਾਨੀਆਂ ਅਤੇ ਇੱਕ ਉੱਥੋਂ ਦੇ ਵਸਨੀਕ ਨੂੰ ਕਤਲ ਕਰਨ ਦੀ ਦਹਿਸ਼ਤੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਬਣਦੀ ਸਜ਼ਾ ਦੇਣ ਦੀ ਮੰਗ ਕੀਤੀ।ਜੋਨ ਦੇ ਮੀਡੀਆ ਮੁਖੀ ਬਲਜਿੰਦਰ ਸਵਾਜਪੁਰ, ਜਥੇਬੰਦਕ ਮੁਖੀ ਮਾ. ਜਗਦੀਸ਼ ਰਾਏਪੁਰ ਡੱਬਾ, ਵਿੱਤ ਮੁਖੀ ਸੁਖਵਿੰਦਰ ਗੋਗਾ, ਮਾਨਸਿਕ ਚੇਤਨਾ ਮਸ਼ਵਰਾ ਵਿਭਾਗ ਮੁਖੀ ਸੱਤਪਾਲ ਸਲੋਹ ਅਤੇ ਸੱਭਿਆਚਾਰਕ ਵਿਭਾਗ ਮੁਖੀ ਮੋਹਨ ਬੀਕਾ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਇਹ ਅੱਤਵਾਦੀ ਘਟਨਾ ਕਿਸੇ ਗਹਿਰੀ ਸਿਆਸੀ ਸਾਜ਼ਿਸ਼ ਦਾ ਸਿੱਟਾ ਹੈ ਇਸ ਘਟਨਾ ਦੀ ਸੁਪਰੀਮ ਕੋਰਟ ਦੇ ਜੱਜ ਪਾਸੋਂ ਨਿਆਂਇਕ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਸੈਲਾਨੀਆਂ ਦੀ ਸੁਰੱਖਿਆ ਚ,ਇਸ ਵੱਡੀ ਕੁਤਾਹੀ ਲਈ ਭਾਰਤ ਸਰਕਾਰ ਅਤੇ ਇਸ ਦੀਆਂ ਖੁਫੀਆ ਏਜੰਸੀਆਂ ਜ਼ਿੰਮੇਵਾਰ ਹਨ। ਸੁਸਾਇਟੀ ਆਗੂਆਂ ਨੇ ਜਾਰੀ ਇੱਕ ਪ੍ਰੈੱਸ ਬਿਆਨ ਰਾਹੀਂ ਪੀੜਤ ਪਰਿਵਾਰਾਂ ਨਾਲ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਫਿਰਕੂ ਕਤਲੇਆਮ ਮਹਿਜ ਅੱਤਵਾਦ ਦੀ ਘਟਨਾ ਨਹੀਂ ਬਲਕਿ ਕਸ਼ਮੀਰ ਦੇ ਲੋਕਾਂ ਦੀ ਆਰਥਿਕਤਾ ਤੇ ਅਮਨ ਸ਼ਾਂਤੀ ਦੇ ਮਾਹੌਲ ਨੂੰ ਬਰਬਾਦ ਕਰਨ ਅਤੇ ਦੇਸ਼ ਵਿੱਚ ਵੱਡੀ ਪੱਧਰ ਤੇ ਹਿੰਦੂ ਮੁਸਲਿਮ ਫਿਰਕੂ ਦੰਗੇ ਫ਼ਸਾਦ ਕਰਵਾਉਣ ਦੀ ਇਕ ਗਿਣੀ ਮਿੱਥੀ ਸਿਆਸੀ ਸਾਜਿਸ਼ ਹੈ ਜਿਸਦਾ ਵੱਡੇ ਪੱਧਰ ਤੇ ਪਰਦਾਫਾਸ਼ ਕਰਕੇ ਵਿਰੋਧ ਕਰਨ ਦੀ ਲੋੜ ਹੈ। ਇਸ ਮੌਕੇ ਸੱਭਿਅਚਾਰਕ ਵਿਭਾਗ ਦੇ ਸੂਬਾ ਮੁਖੀ ਜੋਗਿੰਦਰ ਕੁੱਲੇਵਾਲ, ਮੁੱਖ ਅਧਿਆਪਕ ਕੁਲਵਿੰਦਰ ਖਟਕੜ, ਬਲਵਿੰਦਰ ਕੌਰ ਸਲੋਹ, ਹਰਜਿੰਦਰ ਸੂੰਨੀ, ਮਾ.ਰਾਮਪਾਲ ਰਾਹੋਂ , ਸੁਖਵਿੰਦਰ ਲੰਗੇਰੀ, ਰੂਬੀ ਬੰਗਾ, ਸੰਤੋਸ਼ ਖਟਕੜ,ਨਿੰਦਰ ਮਾਈਦਿੱਤਾ ਮਾ.ਰਾਜ ਕੁਮਾਰ ਗੜ੍ਹਸ਼ੰਕਰ,

ਗੁਰਨਾਮ ਹਾਜੀਪੁਰ ਆਦਿ ਹਾਜ਼ਰ ਸਨ।
ਬਲਜਿੰਦਰ ਸਵਾਜਪੁਰ
ਮੀਡੀਆ ਮੁਖੀ ਜੋਨ ਨਵਾਂਸ਼ਹਿਰ
ਫੋਨ:9463874517

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇਫਟੂ ਦੇ ਲੇਬਰ ਡੇ ਸੰਮੇਲਨ ਵਿਚ ਆਸ਼ਾ ਵਰਕਰਾਂ ਲਾਉਣਗੀਆਂ ਭਰਵੀਂ ਹਾਜ਼ਰੀ
Next articleਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਫੈਲਾਉਣ ਅਤੇ ਵਿਖਰੇ ਸਮਾਜ ਵਿੱਚ ਏਕਤਾ ਲਿਆਉਣ ਲਈ ਕੰਮ ਕਰ ਰਹੇ ਹਾਂ -ਚੌਧਰੀ ਖੁਸ਼ੀ ਰਾਮ