ਕਵਿਤਾ

(ਸਮਾਜ ਵੀਕਲੀ)

ਹੇ ਸੰਸਾਰ ਨੂੰ ਸਿਰਜਣ ਵਾਲੇ
ਪੂਰੇ ਜਗਤ ਦੇ ਸਿਰਜਣਹਾਰ
ਮਨ ਮੇਰਾ ਤੇਰੇ ਦਰਸ਼ਨ ਲੋਚੇ
ਕਰੇ ਤੇਰੇ ਅੱਗੇ ਸਦਾ ਪੁਕਾਰ

ਜੋ ਸਿਮਰਦਾ ਓਹੀ ਜਿਊਂਦਾ
ਲੈਂਦਾ ਖੁਦ ਨੂੰ ਆਪ ਸਵਾਰ
ਗੁਰਮੰਤਰ ਨੂੰ ਦ੍ਰਿੜ ਕਰਕੇ
ਕਰਜੋ ਭਵਸਾਗਰ ਨੂੰ ਪਾਰ

ਫਿਕਰਾਂ ਚਿੰਤਾ ਛੱਡੀਏ ਸੰਸੇ
ਬੈਠਾ ਆਪ ਉਹ ਪਾਲਣਹਾਰ
ਜੋ ਜੋ ਮੰਗੀਏ ਸਤਿਗੁਰ ਦੇਵੇ
ਆਈਏ ਇਹੋ ਜਿਹੇ ਦਰਬਾਰ

ਕੀ ਮੁੱਖ ਲੈ ਕੇ ਜਾਣਾ ਅੰਦਰ
ਛੱਡਣਾ ਜਦ ਰੰਗਲਾ ਸੰਸਾਰ
ਕੋਈ ਨੀ ਓਥੇ ਬਚਾਵਣ ਵਾਲਾ
ਪੈਣੀ ਸਖ਼ਤ ਜਮਾਂ ਦੀ ਮਾਰ

ਜਨਮ ਅਮਲੋਕ ਸਾਂਭ ਲਵੋ
ਇਹ ਮਿਲਣਾ ਇੱਕੋ ਵਾਰ
ਸੱਚ ਦੀ ਬੇੜੀ ਤਰਨੀ ਏ
ਸਮੁੰਦਰ ਦੇ ਵਿਚਕਾਰ

ਪੰਜ ਚੋਰਾਂ ਨੂੰ ਦੂਰ ਕਰੀਏ
ਕਾਮ ਕ੍ਰੋਧ ਲੋਭ ਮੋਹ ਹੰਕਾਰ
ਆਪੇ ਕਿਰਪਾ ਕਰ ਦੇਵੇਗਾ
ਉਹ ਆਪੇ ਕਰਨੇਹਾਰ

ਸੁਣ ਜਗਤ ਦੇ ਪ੍ਰਾਹੁਣਿਆਂ
ਕਿਉਂ ਭਰਮ ਦੀ ਅੱਗੇ ਦੀਵਾਰ
ਅਜੇ ਵੀ ਸਮਾਂ ਹੈ ਹੱਥ ਤੇਰੇ
ਖੁਦਾ ਤੇ ਸਦਾ ਹੀ ਬਖਸ਼ਣਹਾਰ

ਸਿਮਬਰਨ ਕੌਰ ਸਾਬਰੀ

Previous articleਗ਼ਜ਼ਲ
Next articleਗ਼ਜ਼ਲ