HOME ਮਾਂ

ਮਾਂ

1
RK RANI

ਸਮਾਜ ਵੀਕਲੀ ਯੂ ਕੇ

ਕਹਿੰਦੇ ਨੇ ਸਭ, ਮਾਂ ਰੂਪ ਹੈ ਰੱਬ ×2
ਕੀ ਇਹ ਗੱਲ ਇਕ ਕਹਾਣੀ ਏ?
ਮੈਂ ਤਾਂ ਦੇਖੀ, ਜੋ ਮਾਂ ਦੇ ਲੇਖੀ
ਇਕ ਦਰਦ ਖੂਕ ਪੁਰਾਣੀ ਏ!
ਮਮਤਾ ਦੇ ਦੇ ਕੇ ਇਹ ਥੱਕੀ
ਹੁਣ ਬੈਠੀ ਆਪ ਨਿਮਾਣੀ ਏ
ਦਿਲ ਭਰਿਆ ਹੌਕਮ ਹੱਕੀ
ਰਾਣੀ ਨੈਣੀ ਨੀਰ ਬਰਸ਼ੌਦੀ ਏ
ਪੁੱਤਾਂ ਦੇ ਖੂੰਨ ਚ ਭਿਜੀ
ਬੇਬਸ ਵਿੱਚ ਹੈਰਾਨੀ ਦੇ
ਇੱਕ ਦੂਜੇ ਨੂੰ ਕਿਉ ਮਾਰਨ ਲੱਗੇ
ਦਿਲ ਟੁੱਟੇ ਤੜਫ ਸਤੌਂਣਦੀ ਏ
ਪੈ ਗਿਆ ਕਿਉ ਅੱਕਲਾਂ ਤੇ ਪਰਦਾ? ×2
ਇਹੀ ਸੋਚੇ ਵਿੱਚ ਪ੍ਰੇਸ਼ਾਨੀ ਦੇ
ਭੂਲੇ ਭਟਕੇ ਜੇ ਮੁੜੵ ਆਵਣ
ਇਹੀ ਇੱਕ ਰੱਟ ਲਾਉਂਦੀ ਏ
ਹਾਲੇ ਵੀ ਇੱਕ ਆਸ ਚ ਬੈਠੀ ×2
ਅੰਧਰ ਮਧਮ ਜੋਤ ਫਰਕੌਂਦੀ ਏ
ਦੇਰ ਹੈ, ਅੰਧੇਰ ਨਹੀ ਉਹਦੇ ਘਰ ਵਿੱਚ ×2
ਇਹੀ ਆਸਾ ਵਿੱਚ ਜੀਈ ਜਾਂਦੀ ਏ ×2

ਆਰ ਕੇ ਰਾਣੀ

Previous articleਜੰਗਬੰਦੀ ਤੋਂ ਬਾਅਦ ਭਾਰਤ ਨੇ ਬਗਲੀਹਾਰ ਅਤੇ ਸਲਾਲ ਡੈਮ ਦੇ ਕਈ ਦਰਵਾਜ਼ੇ ਖੋਲ੍ਹ ਦਿੱਤੇ, ਜਾਣੋ ਇਸ ਪਿੱਛੇ ਕੀ ਕਾਰਨ ਹੈ?
Next articleਜੰਮੂ-ਕਸ਼ਮੀਰ ਵਿੱਚ ਪਹਿਲਗਾਮ ਹਮਲੇ ਤੋਂ ਬਾਅਦ ਕਾਰਵਾਈਆਂ ਤੇਜ਼, ਸਲੀਪਰ ਸੈੱਲ ਮਾਡਿਊਲ ਦਾ ਪਰਦਾਫਾਸ਼; 20 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ।