ਗ਼ਜ਼ਲ

(ਸਮਾਜ ਵੀਕਲੀ)

ਦਿਲ ਦੇ ਡੂੰਘੇ ਜ਼ਖਮ ਮਿਟਾਅ।
ਯਾਰਾ ! ਹੁਣ ਤਾਂ ਘਰ ਨੂੰ ਆ।

ਲਾਪਰਵਾਹੀ ਚੰਗੀ ਨਈਂ,
ਕਿਉਂ ਬਣਦਾ ਏਂ ਲਾਪਰਵਾਹ।

ਉਸ ਥਾਂ ਆ ਕੇ ਅੜਿਆਂ ਏਂ,
ਜਿਸ ਥਾਂ ਲੰਘਣ ਦੋ ਦੋ ਰਾਹ।

ਰੁਕਿਆ ਨਾ ਜਦ ਲੋੜ ਪਈ,
ਹੁਣ ਕਿਉਂ ਰੁਕਦੈਂ, ਤੁਰਿਆ ਜਾ।

ਰਾਹਵਾਂ ਤੱਕ ਤੱਕ ਅੱਕੀ ਮੈਂ,
ਤੂੰ ਨਈਂ ਅੱਕਿਆ ਲਾਰੇ ਲਾ।

ਕਿੰਝ ਰਹਿ ਸਕਦੈ ਜਿਉਂਦਾ ਉਹ,
ਜਿਸਦੇ ਮਰ ਗਏ ਸਾਰੇ ਚਾਅ।

ਬਿਸ਼ੰਬਰ ਅਵਾਂਖੀਆ

9781825255

Previous articleਬੇਰੰਗੀ ਹਾਂ
Next articleਕਵਿਤਾ