ਬੋਧ ਗਿਆ ਮੁਕਤੀ ਅੰਦੋਲਨ ਤਹਿਤ ਧਰਨਾ ਲਗਾਤਾਰ ਚੱਲੇਗਾ- ਸ੍ਰੀ ਲਾਮਾ
*ਏਕਤਾ ਵਿੱਚ ਹੀ ਜਿੱਤ ਹੈ -ਡਾਕਟਰ ਬਿਰਦੀ
*ਪੰਜਾਬ ਤੋਂ ਬੋਧੀਆਂ ਦੀ ਟੀਮ ਧਰਨਾ ਸਥਲ ਤੇ ਪਹੂੰਚੀ
ਜਲੰਧਰ, 10 ਮਈ (ਪਰਮਜੀਤ ਜੱਸਲ)- “ਬੋਧ ਗਯਾ ਮੁਕਤੀ ਅੰਦੋਲਨ ਲਗਾਤਾਰ ਚੱਲਦਾ ਰਹੇਗਾ। ਭਾਵੇਂ ਸਾਨੂੰ ਇਸ ਸੰਘਰਸ਼ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ, ਅਸੀਂ ਕੁਰਬਾਨੀ ਦੇਣ ਲਈ ਤਿਆਰ ਹਾਂ।” ਉਪਰੋਕਤ ਵਿਚਾਰ ਅੱਜ ਆਲ ਇੰਡੀਆ ਬੁੱਧਿਸਟ ਫੋਰਮ ਦੇ ਜਨਰਲ ਸਕੱਤਰ ਸ੍ਰੀ ਅਕਾਸ਼ ਲਾਮਾ ਜੀ ਨੇ ਬੋਧ ਗਯਾ ਧਰਨਾ ਸਥੱਲ ‘ਤੇ ਦਿੱਤੇ। ਸ਼੍ਰੀ ਲਾਮਾ ਜੀ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਬਿਹਾਰ ਸਰਕਾਰ ਜਿੰਨਾ ਚਿਰ ਸਾਨੂੰ ਲਿਖਤੀ ਰੂਪ ਵਿੱਚ ਸਾਡੇ ਹੱਕ ਨਹੀਂ ਦੇ ਦਿੰਦੀ। ਉਨਾਂ ਚਿਰ ਧਰਨਾ ਨਹੀਂ ਚੁੱਕਿਆ ਜਾਵੇਗਾ ਅਤੇ ਲਗਾਤਾਰ ਜਾਰੀ ਰਹੇਗਾ। ਉਹਨਾਂ ਮੰਗ ਕੀਤੀ ਕਿ ਬੋਧ ਗਯਾ ਮੰਦਰ ਐਕਟ 1949 ਨੂੰ ਰੱਦ ਕੀਤਾ ਜਾਵੇ ਅਤੇ ਬੋਧ ਗਯਾ ਮਹਾਂ ਵਿਹਾਰ ਦਾ ਕੰਟਰੋਲ ਨਿਰੋਲ ਬੋਧੀਆ ਨੂੰ ਦਿੱਤਾ ਜਾਵੇ।
ਇਸ ਮੌਕੇ ‘ਤੇ ਡਾਕਟਰ ਹਰਬੰਸ ਬਿਰਦੀ ਜੀ ਦੀ ਅਗਵਾਈ ਵਿੱਚ ਪੰਜਾਬ ਤੋਂ ਬੋਧੀਆਂ ਦੀ ਟੀਮ ਵੀ ਅੱਜ ਧਰਨਾ ਸਥਲ ‘ਤੇ ਸ੍ਰੀ ਆਕਾਸ਼ ਲਾਮਾ ਜੀ ਦਾ ਹੌਸਲਾ ਵਧਾਉਣ ਲਈ ਪਹੁੰਚੀ। ਡਾਕਟਰ ਹਰਬੰਸ ਬਿਰਦੀ ਨੇ ਕਿਹਾ ਕਿ ਏਕਤਾ ਵਿੱਚ ਹੀ ਜਿੱਤ ਹੈ, ਏਕਤਾ ਨੂੰ ਮਜਬੂਤ ਰੱਖੋ। ਪੰਜਾਬ ਦਾ ਬੋਧੀ ਭਾਈਚਾਰਾ ਤੁਹਾਡੇ ਨਾਲ ਚਟਾਨ ਵਾਂਗ ਖੜਾ ਹੈ। ਝੂਠੀਆਂ ਅਫਵਾਹਾਂ, ਵਹਿਮਾਂ ਭਰਮਾਂ ਅਤੇ ਭੁਲੇਖਿਆਂ ਤੋਂ ਸੁਚੇਤ ਰਹੋ। ਸਾਡੀ ਏਕਤਾ ਇੰਨੀ ਮਜਬੂਤ ਹੋਵੇ ਕਿ ਵਿਰੋਧੀਆਂ ਨੂੰ ਗੋਡੇ ਟੇਕਣੇ ਪੈ ਜਾਣ। ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਸ੍ਰੀ ਲਾਮਾ ਜੀ ਦਾ ਸਾਥ ਦਿਓ, ਜੋ ਕਾਫੀ ਲੰਬੇ ਸਮੇਂ ਤੋਂ ਬੋਧ ਗਯਾ ਨੂੰ ਗੈਰ ਬੋਧੀਆਂ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਇਸ ਮੌਕੇ ‘ਤੇ ਪੰਜਾਬ ਤੋਂ ਆਏ ਬੋਧੀ ਭਾਈਚਾਰੇ ‘ਚ ਡਾਕਟਰ ਹਰਬੰਸ ਬਿਰਦੀ, ਮੀਨੂੰ ਧੀਰ , ਜਗਦੀਸ਼ ਧੀਰ, ਫਗਵਾੜੇ ਤੋਂ ਨੈਣਦੀਪ ਦਾ ਸਪੁੱਤਰ, ਰਾਜ ਕੁਮਾਰ ਅਤੇ ਹੋਰ ਸਾਥੀ ਧਰਨੇ ਵਿੱਚ ਸ਼ਾਮਿਲ ਹੋਏ। ਸ਼੍ਰੀ ਬਿਰਦੀ ਜੀ ਨੇ ਕਿਹਾ ਕਿ ਸਾਨੂੰ ਭਿਕਸ਼ੂ ਪ੍ਰਗਿਆਸ਼ੀਲ ਮਹਾਂਥੇਰੋ, ਭਿਕਸ਼ੂ ਸੰਘ ਅਤੇ ਸ੍ਰੀ ਆਕਾਸ਼ ਲਾਮਾ ਦੀ ਲੀਡਰਸ਼ਿਪ ਵਿੱਚ ਪੂਰਾ ਭਰੋਸਾ ਹੈ।
ਯਾਦ ਰਹੇ ਕਿ ਪੰਜਾਬ ਤੋਂ ਅੰਬੇਡਕਰੀ ਅਤੇ ਬੋਧੀ ਭਾਈਚਾਰੇ ਦੇ ਆਗੂ ਐਡਵੋਕੇਟ ਹਰਭਜਨ ਸਾਂਪਲਾ, ਬਲਦੇਵ ਜੱਸਲ, ਹੁਸਨ ਲਾਲ ਬੋਧ, ਚੰਚਲ ਬੋਧ, ਐਡਵੋਕੇਟ ਕੁਲਦੀਪ ਭੱਟੀ ਫਗਵਾੜਾ, ਪ੍ਰਿੰਸੀਪਲ ਪਰਮਜੀਤ ਜੱਸਲ ਆਦਿ ਇਸ ਪ੍ਰਕਿਰਿਆ ‘ਤੇ ਪੂਰੀ ਗੰਭੀਰਤਾ ਨਾਲ ਚਿੰਤਤ ਹਨ। ਇਹਨਾਂ ਤੋਂ ਇਲਾਵਾ ਭਿਕਸ਼ੂ ਡਾਕਟਰ ਰੱਖਿਤਾ ਜੀ, ਭਿਕਸ਼ੂ ਪ੍ਰਗਿਆਸ਼ੀਲ ਬੋਧੀ,ਮਿਸਟਰ ਜਿੰਬਾ ਜੀ ਪ੍ਰਧਾਨ ਆਲ ਇੰਡੀਆ ਬੁੱਧਿਸਟ ਫੋਰਮ, ਚੰਦਰ ਬੋਧੀ ਪਾਟਿਲ, ਬਾਬਾ ਸਾਹਿਬ ਜੀ ਦੇ ਪੜਪੋਤੇ ਭੀਮ ਰਾਓ ਅੰਬੇਡਕਰ ਜੀ, ਭੀਮ ਆਰਮੀ ਬਿਹਾਰ ਸਟੇਟ ਦੇ ਪ੍ਰਧਾਨ, ਆਲ ਇੰਡੀਆ ਸਮਤਾ ਸੈਨਿਕ ਦਲ ਦੇ ਚੇਅਰਮੈਨ ਅਤੇ ਹੋਰ ਭਿਕਸ਼ੂ ਸੰਘ, ਉਪਾਸਕ ਸ਼ਾਮਿਲ ਹੋਏ।



