(ਸਮਾਜ ਵੀਕਲੀ)
ਉਹ ਵੀ ਇੱਕ ਇਨਸਾਨ ਏ, ਜੀਹਦੇ ਚ ਰੱਬ ਨੇ ਪਾਈ ਜਾਨ ਏ।
ਮਰਦ ਕਹਾਉਨ ਵਾਲਿਓ, ਕਰੋ ਇੱਜਤ ਅੋਰਤ ਦੀ, ਦੋ ਘਰਾਂ ਦੀ ਉਹ ਮਹਿਮਾਨ ਏ;
ਰੀੜ੍ਹ ਦੀ ਹੱਡੀ ਹੁੰਦੀ ਔਰਤ, ਜੋ ਕੰਧਾ ਨੂੰ ਘਰ ਬਣਾ ਕੇ ਰੱਖਦੀ ਏ;
ਤਾਜੀ ਦੇਵੇ ਬਣਾ ਪਰਿਵਾਰ ਨੂੰ, ਆਪ ਪਾਵੇ ਬਾਸੀ ਛੱਕਦੀ ਏ;
ਮਾਂ, ਧੀ, ਭੈਣ ਤੇ ਘਰਵਾਲੀ, ਚਾਰ ਮੁੱਖ ਕਿਰਦਾਰ ਔਰਤ ਦੇ;
ਭੁੱਖੀ ਬਸ ਪਰੀਵਾਰ ਪਿਆਰਾ ਦੀ, ਉਂਝ ਝੱਲ ਜਾਂਦੀ ਘਾਟੇ ਦੋਲੱਤ ਦੇ;
ਅੱਜ ਮੋਢੇ ਨਾਲ ਮੋਢਾ ਲਾ ਖੜੀ, ਮਿਲ ਜਾਵੇ ਜੇ ਮੋਕਾ ਨਾ ਛੱਡਦੀ ਏ;
ਕਈ ਮੂਰਖਾਂ ਨੂੰ ਕਮਾਉਦੀ ਔਰਤ, ਪਤਾ ਨੀ ਕਿਉ ਕੋੜੀ ਲੱਗਦੀ ਏ।
ਗਲਤੀ ਭਾਵੇ ਕਰੇ ਕੋਈ, ਘਰ ਵਿੱਚ ਬਦਨਾਮੀ ਬੱਸ ਔਰਤ ਖਟਦੀ ਆ;
ਲੱਖ ਪਹਾੜਾ ਜਿੱਡਾ ਜਿਗਰਾ ਔਰਤ ਦਾ, ਨਾ ਘਬਰਾਵੇ ਨਾ ਪਿੱਛੇ ਹੱਟ ਦੀ ਆ।
ਨਾਨਕ ਦੇ ਵਾਰਿਸ ਕਹਾਉਣ ਵਾਲਿਓ, ਸੁਣੋ ਅੋਰਤ ਰਾਜੇਆਂ ਨੂੰ ਜਨਮ ਦੇਣ ਵਾਲੀ ਮਹਾਨ ਏ;
ਭੁਲੇਖਾ ਬੰਦੇਆ ਨੂੰ ਕੀ ਉਹ ਚਲਾਵਣ ਦੁਨੀਆਂ, ਅੱਸਲ ਅੋਰਤ ਵੀ ਬਰਾਬਰ ਦਿੰਦੀ ਯੋਗਦਾਨ ਏ;
ਮਨਿੰਦਰ ਸਿੰਘ ਘੜਾਮਾਂ
9779390233