ਪਾਣੀਆਂ ਵੇ ਪਾਣੀਆਂ ਕਿਉਂ ਬਦਲ ਗਈਆਂ ਕਹਾਣੀਆਂ;

ਮਨਿੰਦਰ ਸਿੰਘ ਘੜਾਮਾਂ
(ਸਮਾਜ ਵੀਕਲੀ)
ਹਵਾ ਵੀ ਪ੍ਰਦੂਸ਼ਿਤ ਹੋ ਗਈ;
ਸੋਚ ਲੋਕਾਂ ਦੀ ਦੁਸ਼ਟ ਹੋ ਗਈ;
ਅੰਧੇਰਗਰਦੀ ਦਾ ਹੋ ਗਿਆ ਰੋਲਾ;
ਚੰਗੇ ਵਿਚਾਰਾਂ ਲਈ ਬੰਦਾ ਹੋ ਗਿਆ ਬੋਲਾ;
ਕਿਉਂ ਮਨ ਦੀਆਂ ਇੱਛਾਵਾਂ ਹੋ ਗਈਆਂ ਸਿਆਣੀਆਂ;
ਪਾਣੀਆ ਵੇ ਪਾਣੀਆ ਕਿਉਂ ਬਦਲ ਗਈਆਂ ਕਹਾਣੀਆਂ;
ਤੇਰੇ ਵਰਗੀ ਪਤਲੀ ਤੇ ਨਿਮਾਣੀ ਚੀਜ਼ ਨਾ ਕੋਈ;
ਨੀਵੇਂ ਪਾਸੇ ਨੂੰ ਬਹਿੰਦਾ , ਕਿਉਂ ਕਦਰ ਕਿਸੇ ਨਾ ਢੋਈ;
ਉਲਟ ਤੇਰਾ ਵੀ ਰਾਹ ਬਣਾਤਾ;
ਖਿੱਚ ਕੇ ਟਿੱਬਿਆਂ ਉਤੇ ਚੜਾਤਾ;
ਹੋਈ ਜਾਂਦਾ ਦੂਰ ਤੂੰ , ਤੈਨੂੰ ਹੀ ਬਗੋਈ ਜਾਂਦੇ ਹਾਣੀਆ;
ਪਾਣੀਆਂ ਵੇ ਪਾਣੀਆਂ ਕਿਉਂ ਬਦਲ ਗਈਆਂ ਕਹਾਣੀਆਂ;
ਪਿਆਰ ਮੁਹੱਬਤ ਕਿਧਰ ਤੁਰ ਗਈ , ਦਿੱਸਦੀ ਨਾ ਢੋਈ ਵੇ;
ਪੱਥਰ ਚੀਜ਼ਾ ਦਾ ਲਾਲਚ ਪੈ ਗਿਆ , ਜਿੰਦ ਕਮਲੀ ਹੋਈ ਵੇ;
ਸੱਭ ਕੁੱਝ ਏਥੇ ਛੱਡ ਜਾਣਾ , ਕਿਉਂ ਰਾਹ ਗਲਤ ਅਪਣਾਏ ਨੇ;
ਹੱਕ-ਸੱਚ ਦੀ ਕਰੋ ਕਮਾਈ, ਗੁਰੂਆਂ ਲੇਖ ਸੁਣਾਏ ਨੇ;
ਕਿਉਂ ਟੁੱਟ ਗਈਆਂ ਸਾਂਝ ਦੀਆਂ ਢਾਣੀਆਂ;
ਪਾਣੀਆਂ ਵੇ ਪਾਣੀਆਂ ਕਿਉਂ ਬਦਲ ਗਈਆਂ ਕਹਾਣੀਆਂ;
ਸੱਚੇ ਯੋਧਿਆਂ ਦੀਆਂ ਵਾਰਾਂ ਨਾ ਪੜਦਾ ਕੋਈ;
ਸ਼ੋਸ਼ਲ ਮੀਡੀਆ ਤੇ ਫੋਕੀ ਟੋਹਰ ਹੈ ਢੋਈ;
ਭੁੱਲ ਗਏ ਕਿੱਸੇ ਹਰੀ, ਬਹਾਦਰ , ਭਗਤ , ਸਰਾਭੇ ਦੇ;
ਉਧਮ ਸਿੰਘ ਵਾਲੀ ਅਣੱਖ ਭੁਲਾਤੀ , ਗੁਲਾਮੀ ਵਾਲੇ ਛਾਬੇ ਨੇ;
ਭੁੱਲ ਬੈਠੇ ਕਿਉਂ ਅਜ਼ਾਦੀ ਦੀਆਂ ਰਾਜੇ ਰਾਣੀਆਂ;
ਪਾਣੀਆਂ ਵੇ ਪਾਣੀਆਂ ਕਿਉਂ ਬਦਲ ਗਈਆਂ ਕਹਾਣੀਆਂ
     ਮਨਿੰਦਰ ਸਿੰਘ ਘੜਾਮਾਂ
    9779390233
Previous articleਔਰਤ ਦਾ ਸਤਿਕਾਰ ਕਰੋ
Next articleਮਨਿੰਦਰ ਸਿੰਘ ਘੜਾਮੇ: ਕਦੋਂ ਮਿਲ਼ਨੀ ਅਜ਼ਾਦੀ