‘ਖੁਜੇ ਲਾ ਤਾ ਕਿਸਾਨਾ ਨੂੰ’

ਮਨਿੰਦਰ ਸਿੰਘ ਘੜਾਮਾਂ

(ਸਮਾਜ ਵੀਕਲੀ)

ਅੱਜ ਬੇਈਮਾਨ ਮੋਸਮ ਹੈ ਹੋਇਆ;
ਕਿਸਾਨਾ ਦਾ ਦੁੱਖ ਕਿਸੇ ਨਾ ਰੋਇਆਂ;
ਵਿਆਜ ਕਰਜੇ ਦਾ ਦੁੱਗਣਾ ਹੋਇਆ;
ਗਰਮੀ ਵਿੱਚ ਕੱਬਣ ਲਾ ਤਾ ਕਿਸਾਨਾ ਨੂੰ;
ਮਾੜੀ ਸਰਕਾਰ ਤੇ ਚੋਰਾਂ ਰੱਲਕੇ, ਖੂੰਜੇ ਲਾ ਤਾ ਕਿਸਾਨਾ ਨੂੰ;
ਨਿੱਤ ਗੁਰੂਘਰ ਹਾਜਰੀ ਜਾ ਲਵਾਉਂਦੇ;
ਭੁੱਖੇ ਨੂੰ ਥਾਂ-ਥਾਂ ਲੰਗਰ ਖਵਾਂਉਦੇ;
ਕਿਰਤ ਕਮਾਈ ਵਿਚੋ ਪਹਿਲਾਂ ਦਰ ਤੇਰੇ ਲਿਆਂਓਦੇ;
ਤੂੰ ਵੀ ਮੋਕੇ ਉਤੇ ਆਕੇ ਵੱਕਤ ਪਾਤੇ ਜਾਨਾ ਨੂੰ;
ਮਾੜੀ ਸਰਕਾਰ ਤੇ ਚੋਰਾਂ ਰੱਲਕੇ, ਖੁਜੇ ਲਾ ਤਾ ਕਿਸਾਨਾ ਨੂੰ;
ਵੋਟਾ ਮੰਗਣ ਵੇਲੇ ਦਾਅਵੇ ਹੁੰਦੇ ਵੱਡੇ ਨੇ;
ਲੋਕਾ ਮੁਹਰੇ ਆਕੇ ਵਾਂਗ ਮੰਗਤੇਆਂ ਹੱਥ ਵੀ ਅਡੇ ਨੇ;
ਗਧੇ ਨੂੰ ਬਾਪ ਬਣਾਓਦੇ, ਗਧੇਆਂ ਨੇ ਹੀ ਝੰਡੇ ਗੱਡੇ ਨੇ;
ਮੁਰਖ ਲੋਕਾ ਨੇ ਵੀ ਦਾਰੂ ਲਈ ਵੇਚੱਤਾ ਇਮਾਨਾ ਨੂੰ;
ਮਾੜੀ ਸਰਕਾਰ ਤੇ ਚੋਰਾਂ ਰੱਲਕੇ , ਖੁਜੇ ਲਾ ਤਾ ਕਿਸਾਨਾ ਨੂੰ;
ਮਨਿੰਦਰ ਸਿੰਘ ਘੜਾਮੇ ਗੱਲਾਂ ਸੱਚ ਹੀ ਲਿਖੀਆਂ ਨੇ;
ਕਹੀਆਂ ਦੇ ਦਿਲਾਂ ਉਤੇ ਇਹ ਵੀ ਚੀਖੀਆਂ ਨੇ;
ਹੁਣ ਚਹਿਰੇਆ ਉਤੋ ਲਾਲੀਆਂ ਵੀ ਪੈਗਇਆਂ ਫੀਕੀਆਂ ਨੇ;
ਤੂੰ ਹੀ ਭਲੀ ਕਰੀ ਕਰਤਾਰਾ , ਬਕਸ਼ੀ ਨਿਮਾਣੀਆਂ ਜ਼ੁਬਾਨੀ ਨੂੰ;
ਮਾੜੀ ਸਰਕਾਰ ਤੇ ਚੋਰਾਂ ਰੱਲਕੇ , ਖੁਜੇ ਲਾ ਤਾ ਕਿਸਾਨਾ ਨੂੰ;
       ਮਨਿੰਦਰ ਸਿੰਘ ਘੜਾਮਾਂ
      9779390233
Previous articleਚੱਕਰਵਿਊ
Next articleਔਰਤ ਦਾ ਸਤਿਕਾਰ ਕਰੋ