ਇੰਡੀਅਨ ਵੈੱਲਜ਼ ਓਪਨ ਟੈਨਿਸ ਦੇ ਸੈਮੀਫਾਈਨਲ ’ਚ ਨਡਾਲ ਅਤੇ ਫੈਡਰਰ ਆਹਮੋੋ-ਸਾਹਮਣੇ

ਰਾਫੇਲ ਨਡਾਲ ਨੇ ਗੋਡੇ ਦੀ ਤਕਲੀਫ਼ ਵਿਚੋਂ ਉੱਭਰਦਿਆਂ ਸ਼ੁੱਕਰਵਾਰ ਨੂੰ ਰੂਸ ਦੇ ਕਰੇਨ ਖਾਚਾਨੋਵ ਦੀ ਚੁਣੌਤੀ ਨੂੰ ਪਾਰ ਕਰਦਿਆਂ ਏਟੀਪੀ ਇੰਡੀਅਨ ਵੈੱਲਜ਼ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ ਅਤੇ ਸੈਮੀਫਾਈਨਲ ਵਿੱਚ ਉਸਦੀ ਟੱਕਰ ਸਵਿੱਟਜ਼ਰਲੈਂਡ ਦੇ ਰੋਜਰ ਫੈਡਰਰ ਨਾਲ ਹੋਵੇਗੀ।
ਦੁਨੀਆਂ ਦਾ ਦੂਜੇ ਨੰਬਰ ਦੇ ਖਿਡਾਰੀ ਨਡਾਲ ਟੂਰਨਾਮੈਂਟ ਦਾ ਸਿਖਰਲਾ ਦਰਜਾ ਖਿਡਾਰੀ ਹੈ ਕਿਉਂਕਿ ਨੰਬਰ ਇੱਕ ਨੋਵਾਕ ਜੋਕੋਵਿਚ ਹਾਰ ਕੇ ਬਾਹਰ ਹੋ ਚੁੱਕਾ ਹੈ। ਨਡਾਲ ਨੇ ਦੋਨਾਂ ਟਾਈਬਰੋਕਰਾਂ ਵਿਚ ਦਬਾਦਬਾ ਬਣਾਇਆ ਤੇ ਰੂਸ ਦੇ ਖਿਡਾਰੀ ਨੂੰ 7-6,7-6 ਦੇ ਨਾਲ ਹਰਾ ਦਿੱਤਾ। ਹੁਣ ਇੰਡੀਅਨ ਵੈਲਜ਼ ਦੇ ਪੰਜ ਵਾਰ ਦੇ ਚੈਂਪੀਅਨ ਫੈਡਰਰ ਨਾਲ ਨਡਾਲ ਦੀ ਆਪਣੇ ਖੇਡ ਕਰੀਅਰ ਦੀ 39ਵੀਂ ਟੱਕਰ ਐਤਵਾਰ ਨੂੰ ਹੋਵੇਗੀ। ਫੈਡਰਰ ਨੇ ਸੈਮੀਫਾਈਨਲ ਵਿੱਚ ਪੁੱਜਣ ਦੇ ਲਈ ਪੋਲੈਂਡ ਦੇ ਹੁਬਰਟ ਹੁਰਕਾਸਜ ਨੂੰ 6-4,6-4 ਨਾਲ ਮਾਤ ਦਿੱਤੀ ਹੈ। ਨਡਾਲ ਅਤੇ ਫੈਡਰਰ ਵਿਚਕਾਰ ਜਿੱਤ ਦਾ ਅੰਕੜਾ 23-15 ਦਾ ਹੈ ਪਰ ਫੈਡਰਰ ਨੇ 20 ਹਾਰਡ ਕੋਰਟ ਮੁਕਾਬਲਿਆਂ ਦੇ ਵਿੱਚੋਂ 11 ਵਿੱਚ ਜਿੱਤ ਦਰਜ ਕੀਤੀ ਹੈ। ਇਨ੍ਹਾਂ ਵਿੱਚ ਦੋਵਾਂ ਹੀ ਵੱਡੇ ਖਿਡਾਰੀਆਂ ਦੇ ਵਿੱਚ ਖੇਡਿਆ ਪਿਛਲਾ ਮੈਚ ਵੀ ਸ਼ਾਮਲ ਹੈ। ਪਰ ਦੋਵੇਂ ਖਿਡਾਰੀ ਅਕਤੂਬਰ 2017 ਤੋਂ ਬਾਅਦ ਪਹਿਲੀ ਵਾਰ ਆਹਮੋ ਸਾਹਮਣੇ ਹੋ ਰਹੇ ਹਨ। 2017 ਵਿੱਚ ਫੈਡਰਰ ਨੇ ਸ਼ੰਘਾਈ ਓਪਨ ਦੇ ਵਿੱਚ ਸਿੱਧੇ ਸੈੱਟਾਂ ਦੇ ਵਿੱਚ ਜਿੱਤ ਹਾਸਲ ਕੀਤੀ ਸੀ।

Previous articleਖਹਿਰਾ ਨੇ ਬਠਿੰਡਾ ਤੋਂ ਚੋਣ ਲੜਨ ਦਾ ਕੀਤਾ ਐਲਾਨ
Next articleਨਿਊਜ਼ੀਲੈਂਡ ਦੌਰਾ ਵਿਚਾਲੇ ਛੱਡ ਕੇ ਬੰਗਲਾਦੇਸ਼ ਦੀ ਟੀਮ ਵਤਨ ਰਵਾਨਾ