ਨਿਊਜ਼ੀਲੈਂਡ ਦੌਰਾ ਵਿਚਾਲੇ ਛੱਡ ਕੇ ਬੰਗਲਾਦੇਸ਼ ਦੀ ਟੀਮ ਵਤਨ ਰਵਾਨਾ

ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਟ ਚਰਚ ਦੇ ਵਿੱਚ ਹੋਏ ਅਤਿਵਾਦੀ ਹਮਲੇ ’ਚੋਂ ਵਾਲ ਵਾਲ ਬਚੀ ਬੰਗਲਾਦੇਸ਼ ਦੀ ਕ੍ਰਿਕਟ ਟੀਮ ਸ਼ਨਿੱਚਰਵਾਰ ਨੂੰ ਨਿਊਜ਼ੀਲੈਂਡ ਤੋਂ ਰਵਾਨਾ ਹੋ ਗਈ ਹੈ।
ਕਰਾਈਸਟ ਚਰਚ ਵਿੱਚ ਮਸਜਿਦ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਘਬਰਾਏ ਬੰਗਲਾਦੇਸ਼ ਦੇ ਕ੍ਰਿਕਟ ਖਿਡਾਰੀ ਵਤਨ ਜਾਣ ਲਈ ਜਹਾਜ਼ ਵਿੱਚ ਬੈਠ ਕੇ ਰਾਹਤ ਮਹਿਸੂਸ ਕਰ ਰਹੇ ਸਨ।‘ਸਟਫਡਾਟ ਕੋ ਡਾਟ ਐਨਜੈੱਡ’ ਦੇ ਅਨੁਸਾਰ ਬੰਗਲਾਦੇਸ਼ ਦੇ ਖਿਡਾਰੀ ਸ਼ਨਿੱਚਰਵਾਰ ਨੂੰ ਕਰਾਈਸਟ ਚਰਚ ਤੋਂ ਰਵਾਨਾ ਹੋਏ ਹਨ। ਬੰਗਲਾਦੇਸ਼ ਕ੍ਰਿਕਟ ਟੀਮ ਦਾ ਸਹਿਯੋਗੀ ਸਟਾਫ ਬਾਅਦ ਦੇ ਵਿੱਚ ਰਵਾਨਾ ਹੋਵੇਗਾ। ਸ਼ਨਿੱਚਰਵਾਰ ਨੂੰ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਵਿਚਕਾਰ ਤੀਜਾ ਟੈਸਟ ਸ਼ੁਰੂ ਹੋਣਾ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ।
ਸ਼ੁੱਕਰਵਾਰ ਨੂੰ ਇੱਥੇ ਦੋ ਮਸਜਿਦਾਂ ਦੇ ਵਿੱਚ ਗੋਲੀਬਾਰੀ ਵਿੱਚ 49 ਲੋਕਾਂ ਦੀ ਮੌਤ ਹੋ ਗਈ ਸੀ। ਬੰਗਲਾਦੇਸ਼ ਦੇ ਖਿਡਾਰੀ ਇੱਥੇ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਲਈ ਦਾਖਲ ਹੋਣ ਵਾਲੇ ਸਨ ਕਿ ਫਾਇਰਿੰਗ ਸ਼ੁਰੂ ਹੋ ਗਈ ਤੇ ਖਿਡਾਰੀ ਵਾਲ-ਵਾਲ ਬਚੇ ਸਨ।

Previous articleਇੰਡੀਅਨ ਵੈੱਲਜ਼ ਓਪਨ ਟੈਨਿਸ ਦੇ ਸੈਮੀਫਾਈਨਲ ’ਚ ਨਡਾਲ ਅਤੇ ਫੈਡਰਰ ਆਹਮੋੋ-ਸਾਹਮਣੇ
Next articleਵੁਲਵਰਹੈਪਟਨ  ‘ਚ ਦੋ ਪੰਜਾਬੀ ਬੱਚਿਆਂ ਦੀ ਸੜਕ ਹਾਦਸੇ ਚ ਮੌਤ