ਇਸ ਵਾਰ ਅਮਰੀਕੀ ਰਾਸ਼ਟਰਪਤੀ ਦੀ ਚੋਣ ਇਤਿਹਾਸ ਦੀ ਸਭ ਤੋਂ ਮਹਿੰਗੀ: 14 ਅਰਬ ਡਾਲਰ ਖਰਚ ਹੋਣ ਦੀ ਸੰਭਾਵਨਾ

ਨਿਊਯਾਰਕ (ਸਮਾਜ ਵੀਕਲੀ) : ਅਮਰੀਕਾ ਵਿਚ ਇਸ ਸਾਲ ਰਾਸ਼ਟਰਪਤੀ ਦੀ ਚੋਣ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਮਹਿੰਗੀ ਚੋਣ ਸਾਬਤ ਹੋਵੇਗੀ। ਪਿਛਲੀਆਂ ਰਾਸ਼ਟਰਪਤੀ ਚੋਣਾਂ ਨਾਲੋਂ ਇਸ ਚੋਣ ਖਰਚ ਦੁੱਗਣਾ ਹੋਣ ਦਾ ਅਨੁਮਾਨ ਹੈ। ਚੋਣ ਵਿੱਚ ਇਸ ਵਾਰ ਤਕਰੀਬਨ 14 ਅਰਬ ਡਾਲਰ ਖਰਚ ਹੋਣ ਦੀ ਉਮੀਦ ਹੈ। ਰਿਸਰਚ ਗਰੁੱਪ ਸੈਂਟਰ ਫਾਰ ਰਿਸਪਾਂਸਿਵ ਪੋਲੀਟਿਕਸ ਨੇ ਕਿਹਾ ਕਿ ਵੋਟਾਂ ਤੋਂ ਪਹਿਲੇ ਛੇ ਮਹੀਨਿਆਂ ਦੌਰਾਨ ਰਾਜਨੀਤਿਕ ਫੰਡਾਂ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਇਸ ਚੋਣ ਵਿਚ 11 ਅਰਬ ਡਾਲਰ ਖਰਚ ਕੀਤੇ ਜਾਣ ਦਾ ਅਨੁਮਾਨ ਪਿੱਛੇ ਰਹਿ ਗਿਆ ਹੈ।

ਖੋਜ ਸਮੂਹ ਨੇ ਕਿਹਾ ਕਿ 2020 ਦੀਆਂ ਚੋਣਾਂ ਵਿੱਚ 14 ਅਰਬ ਡਾਲਰ ਦਾ ਖਰਚਾ ਆਉਣ ਦਾ ਅਨੁਮਾਨ ਹੈ, ਜਿਸ ਨਾਲ ਚੋਣ ਖਰਚਿਆਂ ਦੇ ਸਾਰੇ ਪਿਛਲੇ ਰਿਕਾਰਡ ਟੁੱਟ ਜਾਣਗੇ। ਸਮੂਹ ਅਨੁਸਾਰ ਡੈਮੋਕ੍ਰੇਟਿਕ ਪਾਰਟੀ ਦੇ ਨਾਮਜ਼ਦ ਜੋਅ ਬਿਡੇਨ ਅਮਰੀਕੀ ਇਤਿਹਾਸ ਦੇ ਪਹਿਲੇ ਉਮੀਦਵਾਰ ਹੋਣਗੇ ਜਿਨ੍ਹਾਂ ਨੇ ਦਾਨੀਆਂ ਤੋਂ ਇੱਕ ਅਰਬ ਡਾਲਰ ਦੇ ਫੰਡ ਪ੍ਰਾਪਤ ਕੀਤੇ ਹਨ। ਉਨ੍ਹਾਂ ਦੀ ਪ੍ਰਚਾਰ ਮੁਹਿੰਮ ਨੂੰ 14 ਅਕਤੂਬਰ ਨੂੰ 93.8 ਕਰੋੜ ਡਾਲਰ ਪ੍ਰਾਪਤ ਹੋਏ। ਦੂਜੇ ਪਾਸੇ ਟਰੰਪ ਨੇ ਦਾਨੀਆਂ ਤੋਂ 59.6 ਕਰੋੜ ਡਾਲਰ ਦਾ ਚੰਦਾ ਚੋਣ ਪ੍ਰਚਾਰ ਲਈ ਇੱਕਤਰ ਕੀਤਾ।

Previous articleਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਦਾ ਦੇਹਾਂਤ
Next articleਫਰਾਂਸ: ਗਿਰਜਾਘਰ ’ਚ ਚਾਕੂ ਨਾਲ ਹਮਲਾ, ਔਰਤ ਦਾ ਸਿਰ ਕਲਮ ਕੀਤਾ ਤੇ ਦੋ ਹੋਰ ਵਿਅਕਤੀਆਂ ਨੂੰ ਮੌਤ ਘਾਟ ਉਤਾਰਿਆ