ਫਰਾਂਸ: ਗਿਰਜਾਘਰ ’ਚ ਚਾਕੂ ਨਾਲ ਹਮਲਾ, ਔਰਤ ਦਾ ਸਿਰ ਕਲਮ ਕੀਤਾ ਤੇ ਦੋ ਹੋਰ ਵਿਅਕਤੀਆਂ ਨੂੰ ਮੌਤ ਘਾਟ ਉਤਾਰਿਆ

ਨੀਸ(ਫਰਾਂਸ) (ਸਮਾਜ ਵੀਕਲੀ): ਇਥੇ ਇਕ ਗਿਰਜਾਘਰ ਵਿੱਚ “ਅੱਲ੍ਹਾ ਅਕਬਰ” ਦੇ ਨਾਅਰੇ ਲਾਉਂਦਿਆਂ ਇਕ ਵਿਅਕਤੀ ਨੇ ਔਰਤ ਦਾ ਸਿਰ ਕਲਮ ਕਰਨ ਦੇ ਨਾਲ ਦੋ ਹੋਰ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਨੀਸ ਮੇਅਰ ਕ੍ਰਿਸਟੀਅਨ ਐਸਟ੍ਰੋਸੀ ਨੇ ਇਸ ਨੂੰ ਅਤਿਵਾਦੀ ਹਮਲਾ ਕਰਾਰ ਦਿੰਦਿਆਂ ਟਵਿੱਟਰ ‘ਤੇ ਕਿਹਾ ਕਿ ਇਹ ਪੁਲੀਸ ਨੇ ਹਮਲਾਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲੀਸ ਨੇ ਊਸ ਨੂੰ ਗੋਲੀ ਮਾਰੀ ਸੀ ਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਜ਼ਿੰਦਾ ਸੀ। ਗਿਰਜਾਘਰ ਵਿੱਚ ਮਾਰੇ ਗਏ ਲੋਕਾਂ ਵਿਚੋਂ ਇਕ ਨੂੰ ਚਰਚ ਦਾ ਵਾਰਡਨ ਸੀ।

Previous articleਇਸ ਵਾਰ ਅਮਰੀਕੀ ਰਾਸ਼ਟਰਪਤੀ ਦੀ ਚੋਣ ਇਤਿਹਾਸ ਦੀ ਸਭ ਤੋਂ ਮਹਿੰਗੀ: 14 ਅਰਬ ਡਾਲਰ ਖਰਚ ਹੋਣ ਦੀ ਸੰਭਾਵਨਾ
Next articleਰਾਸ਼ਟਰਪਤੀ ਚੋਣਾਂ: ਟਰੰਪ ਦੇ ਹੱਕ ’ਚ ਡਟਿਆ ਸਿੱਖ ਭਾਈਚਾਰਾ