ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਦਾ ਦੇਹਾਂਤ

ਅਹਿਮਦਾਬਾਦ (ਸਮਾਜ ਵੀਕਲੀ) :ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਦਾਅੱਜ ਦੇਹਾਂਤ ਹੋ ਗਿਆ। ਉਹ 92 ਸਾਲ ਦੇ ਸਨ। ਉਨ੍ਹਾਂ ਨੂੰ ਅੱਜ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਦਮ ਤੋੜ ਗਏ। ਕੁੱਝ ਸਮਾਂ ਪਹਿਲਾਂ ਉਨ੍ਹਾਂ ਨੂੰ ਕਰੋਨਾ ਹੋਇਆ ਸੀ। ਉਹ ਰਾਜ ਦੇ ਦੋ ਵਾਰ ਮੁੱਖ ਮੰਤਰੀ ਬਣੇ ਪਰ ਕਰਦੇ ਵੀ ਪੂਰੀ ਮਿਆਦ ਤੱਕ ਇਸ ਕੁਰਸੀ ’ਤੇ ਨਾ ਰਹੇ। 2001 ਵਿੱਚ ਉਨ੍ਹਾਂ ਦੀ ਥਾਂ ਨਰਿੰਦਰ ਮੋਦੀ ਨੂੰ ਸੀਐੱਮ ਦਾ ਹਲਫ਼ ਦਵਾਇਆ ਗਿਆ। ਮੋਦੀ ਉਨ੍ਹਾਂ ਨੂੰ ਆਪਣਾ ਸਿਅਸੀ ਗੁਰੂ ਵੀ ਮੰਨਦੇ ਸਨ।

Previous articleਜਲ ਸੈਨਾ ਵਿੱਚ ਔਰਤਾਂ ਨੂੰ ਸਥਾਈ ਕਮਿਸ਼ਨ ਦੇਣ ਲਈ ਕੇਂਦਰ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ
Next articleਇਸ ਵਾਰ ਅਮਰੀਕੀ ਰਾਸ਼ਟਰਪਤੀ ਦੀ ਚੋਣ ਇਤਿਹਾਸ ਦੀ ਸਭ ਤੋਂ ਮਹਿੰਗੀ: 14 ਅਰਬ ਡਾਲਰ ਖਰਚ ਹੋਣ ਦੀ ਸੰਭਾਵਨਾ