ਆਲ ਇੰਡੀਆ ਐਸ ਸੀ/ਐੱਸ ਟੀ ਐਸੋਸੀਏਸਨ ਆਰ ਸੀ ਐਫ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ 65ਵਾਂ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ

ਕੈਪਸ਼ਨ-ਆਲ ਇੰਡੀਆ ਐਸ ਸੀ/ਐੱਸ ਟੀ ਐਸੋਸੀਏਸਨ ਆਰ ਸੀ ਐਫ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ 65ਵੇਂ ਪ੍ਰੀ ਨਿਰਵਾਣ ਦਿਵਸ ਦੀਆਂ ਵੱਖ ਵੱਖ ਝਲਕੀਆਂ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਆਲ ਇੰਡੀਆ ਐਸ ਸੀ/ਐੱਸ ਟੀ ਐਸੋਸੀਏਸਨ ਆਰ ਸੀ ਐਫ ਵੱਲੋਂ ਗਿਆਨ ਦੇ ਪ੍ਰਤੀਕ, ਸਿੰਬਲ ਆਫ ਨੌਲਜ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 65ਵਾਂ ਪ੍ਰੀ ਨਿਰਵਾਣ ਦਿਵਸ ਆਰਸੀਐਫ ਦੇ ਵਾਰਸ ਸ਼ਾਹ ਦੇ ਨਾਲ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਰਵਿੰਦਰ ਗੁਪਤਾ ਜਨਰਲ ਮੈਨੇਜਰ, ਰਾਜ ਕੁਮਾਰ ਮੰਗਲਾ ਪ੍ਰਿੰਸੀਪਲ ਚੀਫ ਮਕੇਨੀਕਲ ਇੰਜਨੀਅਰ, ਸੁਰੇਸ਼ ਚੰਦ ਮੀਨਾ ਪ੍ਰਿੰਸੀਪਲ ਚੀਫ ਇੰਜਨੀਅਰ, ਐਡਵੋਕੇਟ ਡਾ. ਇੰਦਰਜੀਤ ਕੁਮਾਰ ਕਜਲਾ, ਜੀਤ ਸਿੰਘ ਜੋਨਲ ਪ੍ਰਧਾਨ ਰਣਜੀਤ ਸਿੰਘ ਜੋਨਲ ਵਰਕਿੰਗ ਪ੍ਰਧਾਨ, ਕਰਨ ਸਿੰਘ ਐਡੀਸ਼ਨਲ ਸੈਕਟਰੀ ਅਤੇ ਸੋਹਨ ਬੈਠਾ ਜੋਨਲ ਕੈਸ਼ੀਅਰ ਆਰਸੀਐਫ ਨੇ ਸਾਂਝੇ ਤੌਰ ਤੇ ਕੀਤੀ।

ਬਾਬਾ ਸਾਹਿਬ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਉਪਰੰਤ ਰਵਿੰਦਰ ਗੁਪਤਾ ਜਰਨਲ ਮੈਨੇਜਰ ਆਰਸੀਐਫ ਨੇ ਕਿਹਾ ਕੇ ਬਾਬਾ ਸਾਹਿਬ ਅੰਬੇਦਕਰ ਦਲਿਤਾਂ ਦੇ ਹੀ ਨਹੀਂ ਬਲਕਿ ਉਹ ਮਾਨਵਤਾ ਦੇ ਨਾਲ ਨਾਲ ਸਾਰੇ ਭਾਰਤ ਵਾਸੀਆਂ ਦੇ ਮਸੀਹਾ ਸਨ। ਉਨ੍ਹਾਂ ਦੁਆਰਾ ਰਚੇ ਗਏ ਭਾਰਤ ਦੇ ਸੰਵਿਧਾਨ ਅੰਦਰ ਹਰੇਕ ਵਰਗ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ। ਉਸ ਸਮੇਂ ਸਮਾਜ ਅੰਦਰ ਫੈਲੀਆਂ ਕੁਰੀਤੀਆਂ ਅਤੇ ਊਚ ਨੀਚ ਦੇ ਪਾੜੇ ਨੂੰ ਦੂਰ ਕਰਨ ਲਈ ਸਮਾਜ ਦੇ ਦੱਬੇ ਕੁਚਲੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੁਝ ਵਿਸ਼ੇਸ਼ ਅਧਿਕਾਰ ਦੇਕੇ ਸਮਾਜ ਵਿਚ ਜੀਉਣ ਦਾ ਮੌਕਾ ਦਿੱਤਾ ਕਿਸ ਦੇ ਲਈ ਪੂਰਾ ਭਾਰਤ ਬਾਬਾ ਸਾਹਿਬ ਦਾ ਰਿਣੀ ਹੈ।

ਐੱਸ ਸੀ ਐੱਸ ਟੀ ਐਸੋਸੀਏਸ਼ਨ ਦੇ ਪ੍ਰਧਾਨ ਜੀਤ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਦੱਬੇ-ਕੁਚਲੇ ਵਰਗ ਨੂੰ ਕੁੱਝ ਵਿਸ਼ੇਸ਼ ਅਧਿਕਾਰਾਂ ਵਿਚ ਦੇਸ਼ ਦੀ ਰਾਜਨੀਤੀ ਅਤੇ ਸਰਕਾਰੀ ਨੌਕਰੀਆਂ ਵਿੱਚ ਪ੍ਰਤੀਨਿਧਤਾ ਦੇਕੇ ਮੁੱਖ ਧਾਰਾ ਵਿੱਚ ਲਿਆਂਦਾ ਜਿਸ ਕਾਰਨ ਸਾਰੇ ਸਮਾਜ ਨੂੰ ਬਾਬਾ ਸਾਹਿਬ ਦਾ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ। ਸਮਾਗਮ ਦੇ ਮੁੱਖ ਬੁਲਾਰੇ ਐਡਵੋਕੇਟ ਡਾਕਟਰ ਇੰਦਰਜੀਤ ਕੁਮਾਰ ਕਜਲਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਬਰਾਬਰੀ ਦੀ ਗੱਲ ਕਰਦਾ ਹੈ ਜੋਕਿ ਮਨੁਵਾਦੀਆਂ ਨੂੰ ਪਸੰਦ ਨਹੀ ਹੈ ਅਤੇ ਉਹ ਇਸਨੂੰ ਤਾਰਪੀਡੋ ਕਰਨ ਵਿੱਚ ਲੱਗੇ ਹੋਏ ਹਨ।

ਓਹਨਾਂ ਸਮਾਜ ਦਾ ਬੁੱਧੀਜੀਵੀ ਵਰਗ ਨੂੰ ਅਪੀਲ ਕੀਤੀ ਕਿ ਜਿੰਨੀ ਜਲਦੀ ਹੋ ਸਕਦਾ ਹੈ ਆਪਣੇ ਨਿੱਜੀ ਮੁਫਾਦਾਂ ਨੂੰ ਲਾਂਭੇ ਕਰਦੇ ਹੋਏ ਇੱਕ ਮੰਚ ਤੇ ਇਕੱਠੇ ਹੋ ਜਾਣ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਭ ਕੁਝ ਜਾਂਦਾ ਰਹੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਫਿਰ ਗੁਲਾਮ ਹੋ ਜਾਣਗੀਆਂ। ਇਸ ਮੌਕੇ ਜੋਨਲ ਪ੍ਰਧਾਨ ਜੀਤ ਸਿੰਘ ਵਲੋਂ ਲਿਖੀ “ਗਿਆਨ ਦੇ ਪ੍ਰਤੀਕ ਯੁੱਗ ਪੁਰਸ਼ ਬਾਬਾ ਸਾਹਿਬ ਡਾ.ਬੀ ਆਰ ਅੰਬੇਡਕਰ” ਅਤੇ ਸੁਰਿੰਦਰ ਕੁਮਾਰ ਜਾਟਵ ਰਿਟਾ. ਰੇਲਵੇ ਅਧਿਕਾਰੀ ਵਲੋਂ ਲਿਖੀ “ਬੈਕਟੀਰੀਆ” ਕਿਤਾਬਾਂ ਦਾ ਵਿਮੋਚਨ ਵੀ ਕੀਤਾ ਗਿਆ। ਇਸ ਮੌਕੇ ਸੋਹਨ ਬੈਠਾ, ਕਰਨ ਸਿੰਘ, ਵੀਰ ਪ੍ਰਕਾਸ਼, ਟੀਪੀ ਸਿੰਘ, ਸੁਰੇਸ਼ ਬੌਧ, ਕ੍ਰਿਸ਼ਨ ਕੁਮਾਰ ਜੱਸਲ, ਧਰਮ ਪਾਲ ਪੈਂਥਰ, ਮੈਡਮ ਚੰਦਾ ਨੇ ਵੀ ਆਪਣੇ ਵਿਚਾਰ ਰੱਖੇ।

ਇਸ ਮੌਕੇ ਛੋਟੀ ਪ੍ਰਭਜੋਤ ਚੌਹਾਨ ਨੇ “ਬਹੁਜਨੋਂ ਹੁਣ ਤਾਂ ਜਾਗੋ” ਕਵਿਤਾ ਰਾਹੀਂ ਹਾਜਰੀ ਲਗਾਈ। ਮੰਚ ਦਾ ਸੰਚਾਲਨ ਰਣਜੀਤ ਸਿੰਘ ਜੋਨਲ ਵਰਕਿੰਗ ਪ੍ਰਧਾਨ ਨੇ ਬਖੂਬੀ ਨਿਭਾਇਆ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਾਲਿਆਂ ਵਿੱਚ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ, ਭਗਵਾਨ ਵਾਲਮੀਕ ਸਭਾ, ਬਾਬਾ ਜੀਵਨ ਸਿੰਘ ਸੋਸਾਇਟੀ, ਅੰਬੇਡਕਰ ਸੋਸਾਇਟੀ, ਬਾਮਸੇਫ, ਸੰਘਰਾ, ਭਾਰਤੀਆ ਬੌਧ ਮਹਾਸਭਾ, ਓਬੀਸੀ ਐਸੋਸੀਏਸ਼ਨ, ਆਰ ਸੀ ਐਫ ਇੰਪਲਾਈਜ ਯੂਨੀਅਨ ਦੇ ਅਹੁਦੇਦਾਰ, ਅਤੇ ਐੱਸ ਸੀ/ ਐੱਸ ਟੀ ਐਸੋਸੀਏਸ਼ਨ ਦੇ ਨਿਰਵੈਰ ਸਿੰਘ, ਐੱਸ ਕੇ ਸੋਏ, ਜਗਜੀਵਨ ਰਾਮ, ਕੇ ਐੱਸ ਖੋਖਰ, ਸੰਧੁਰਾ ਸਿੰਘ, ਦੇਸ ਰਾਜ, ਮੇਜਰ ਸਿੰਘ, ਜਸਪਾਲ ਚੌਹਾਨ, ਰਾਜੇਸ਼ ਕੁਮਾਰ, ਓਪੀ ਮੀਨਾ, ਵਿਨੋਦ ਪਾਸਵਾਨ ਦੀ ਵਿਸ਼ੇਸ਼ ਭੂਮਿਕਾ ਰਹੀ। ਪ੍ਰੋਗਰਾਮ ਦੇ ਅੰਤ ਵਿੱਚ ਮੈਡਮ ਬਿਬਿਆਨਾ ਇੱਕਾ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।

Previous articleਕਪੂਰਥਲੇ ਜ਼ਿਲੇ ਦੀਆਂ ਸਾਹਿਤਕ ਅਤੇ ਸਮਾਜਕ ਜਥੇਬੰਦੀਆਂ ਵਲੋਂ ਸੰਘਰਸ਼ ਸ਼ੀਲ ਕਿਸਾਨ ਅਤੇ ਸਮੂਹਿਕ ਵਰਗਾਂ ਦੀ ਹਮਾਇਤ ਵਿੱਚ ਰੋਸ ਮਾਰਚ
Next articleडॉ. बी. आर. अंबेडकर जी का 65वां महापरिनिर्वाण बूलपुर में मनाया गया