‘ਨੀਹਾਂ ਵਿਚ ਚਿਣਦੇ ਭਾਵੇਂ’ ਨਾਲ ਹਾਜ਼ਰ ਹੋਇਆ ਵਿੱਕੀ ਮੋਰਾਂਵਾਲੀਆ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਗਾਇਕ ਵਿੱਕੀ ਮੋਰਾਂਵਾਲੀਆ ਆਪਣੇ ਨਵੇਂ ਸ਼ਰਧਾਂਜਲੀ ਟਰੈਕ ‘ਨੀਹਾਂ ਵਿਚ ਚਿਣਦੇ ਭਾਵੇਂ’ ਨਾਲ ਹਾਜ਼ਰ ਹੋਇਆ ਹੈ। ਪ੍ਰਾਊਡਲੀ ਪ੍ਰੈਜੇਂਟਸ ਅਤੇ ਕੰਠ ਕਲੇਰ ਮਿਊਜਿਕ ਕੰਪਨੀ ਦੀ ਅਗਵਾਈ ਹੇਠ ਇਸ ਟਰੈਕ ਨੂੰ ਆਸ਼ੂ ਸਿਮਰ ਨੇ ਕਲਮਬੱਧ ਕੀਤਾ ਹੈ। ਬੀ ਐਮ ਪ੍ਰੋਡਕਸ਼ਨ ਦੀ ਨਿਰਦੇਸ਼ਨਾ ਹੇਠ ਇਸ ਟਰੈਕ ਦਾ ਮਿਊਜਿਕ ਟਰੈਪ ਆਡੀਓ ਨੇ ਦਿੱਤਾ ਹੈ ਅਤੇ ਇਸ ਦੇ ਆਡੀਟਰ ਦੇਵ ਡੀ ਹਨ। ਵਿੱਕੀ ਮੋਰਾਂਵਾਲੀਆ ਨੇ ਦੱਸਿਆ ਕਿ ਇਸ ਟਰੈਕ ਦਾ ਪੋਸਟਰ ਸ਼ੋਸ਼ਲ ਮੀਡੀਏ ਤੇ ਲਾਂਚ ਕਰ ਦਿੱਤਾ ਗਿਆ ਹੈ ਅਤੇ ਇਸ ਦਾ ਵੀਡੀਓ ਜਲਦ ਹੀ ਯੂ ਟਿਊਬ ਚੈਨਲ ਤੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਰਕੇ ਰਿਲੀਜ਼ ਕਰ ਦਿੱਤਾ ਜਾਵੇਗਾ।

Previous articleਭਾਰਤੀ ਕਿਸਾਨ ਯੂਨੀਅਨ ਨੇ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ
Next articleਸੁੱਖਾ ਗੋਬਿੰਦਪੁਰੀ ਨੇ ‘ਕਿਸਾਨ ਅੰਦੋਲਨ’ ਟਰੈਕ ਕੀਤਾ ਰਿਲੀਜ਼